ਅਭਿਨੇਤਰੀ ਲਾਰਾ ਦੱਤਾ ਆਈ ਕੋਰੋਨਾ ਦੀ ਚਪੇਟ ’ਚ

361
-ਬੀ.ਐੱਮ.ਸੀ. ਨੇ ਸੀਲ ਕੀਤਾ ਅਦਾਕਾਰਾ ਦਾ ਘਰ
ਮੁੰਬਈ, 26 ਮਾਰਚ (ਪੰਜਾਬ ਮੇਲ)- ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਕਾਫ਼ੀ ਕਮੀ ਆ ਗਈ ਹੈ ਪਰ ਹਾਲੇ ਵੀ ਇਸ ਦਾ ਖਤਰਾ ਪੂਰੀ ਤਰ੍ਹਾਂ ਨਾਲ ਘੱਟ ਨਹੀਂ ਹੋਇਆ ਹੈ। ਸਾਬਕਾ ਮਿਸ ਯੂਨੀਵਰਸ ਲਾਰਾ ਦੱਤਾ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਬੀ.ਐੱਮ.ਸੀ. ਨੇ ਅਦਾਕਾਰਾ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਹਾਲਾਂਕਿ ਲਾਰਾ ਨੇ ਹਾਲੇ ਤੱਕ ਆਪਣੀ ਸਿਹਤ ਦੇ ਬਾਰੇ ’ਚ ਕੋਈ ਅਪਡੇਟ ਨਹੀਂ ਦਿੱਤਾ ਹੈ।
ਰਿਪੋਰਟ ਮੁਤਾਬਕ ਲਾਰਾ ਦੇ ਕੋਰੋਨਾ ਦੀ ਚਪੇਟ ਆਉਣ ਤੋਂ ਬਾਅਦ ਬੀ.ਐੱਮ.ਸੀ. ਨੇ ਅਦਾਕਾਰਾ ਦਾ ਘਰ ਸੀਲ ਕਰ ਦਿੱਤਾ ਹੈ। ਬੀ.ਐੱਮ.ਸੀ. ਨੇ ਲਾਰਾ ਦੇ ਘਰ ਦੇ ਬਾਹਰ ਮਾਈਕ੍ਰੋ ਕੰਟੇਨਮੈਂਟ ਜੋਨ ਦਾ ਪੋਸਟਰ ਲਗਾ ਦਿੱਤਾ ਹੈ। ਆਪਣੇ ਪਰਿਵਾਰ ’ਚ ਸਿਰਫ ਲਾਰਾ ਹੀ ਕੋਰੋਨਾ ਦੀ ਚਪੇਟ ’ਚ ਆਈ ਹੈ। ਹਾਲਾਂਕਿ ਅਜੇ ਅਦਾਕਾਰਾ ਨੇ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕ ਕਾਫ਼ੀ ਚਿੰਤਾ ’ਚ ਹਨ ਅਤੇ ਅਦਾਕਾਰਾ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ।