ਅਬੋਹਰ ਵਿੱਚ ਮਕਾਨ ਦੀ ਛੱਤ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ

605
Share

ਬੱਲੂਆਣਾ, 21 ਅਗਸਤ (ਪੰਜਾਬ ਮੇਲ)- ਲੰਘੀ ਰਾਤ ਕਰੀਬ ਦੋ ਵਜੇ ਅਬੋਹਰ ਦੇ ਜੰਮੂ ਬਸਤੀ ਇਲਾਕੇ ਵਿੱਚ ਮਕਾਨ ਦੀ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਮਾਤਾ-ਪਿਤਾ ਸਣੇ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ। ਮ੍ਰਿਤਕ ਅਮਨ (12) ਅਤੇ ਨਿਸ਼ਾ (10) ਸਕੇ ਭੈਣ-ਭਰਾ ਸਨ ਅਤੇ ਉਨ੍ਹਾਂ ਦੇ ਮਾਤਾ ਪਿਤਾ ਕੂੜਾ ਵੇਚ ਕੇ ਗੁਜ਼ਾਰਾ ਕਰਦੇ ਹਨ। ਮ੍ਰਿਤਕਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਗਰੀਬ ਪਰਿਵਾਰ ਦਾ ਮਕਾਨ ਬੇਹੱਦ ਕਮਜ਼ੋਰ ਸੀ। ਬਰਸਾਤ ਕਾਰਨ ਮਕਾਨ ਹੋਰ ਵੀ ਕਮਜ਼ੋਰ ਹੋ ਗਿਆ ਤੇ ਰਾਤ ਕਰੀਬ ਦੋ ਵਜੇ ਜਿਉਂ ਹੀ ਮਕਾਨ ਦੀ ਛੱਤ ਡਿੱਗੀ ਜ਼ੋਰਦਾਰ ਧਮਾਕਾ ਹੋਇਆ। ਮੁਹੱਲੇ ਦੇ ਲੋਕਾਂ ਨੇ ਮਕਾਨ ਦੀ ਛੱਤ ਦੇ ਦੱਬੇ ਪੰਜ ਮੈਂਬਰਾਂ ਨੂੰ ਬਾਹਰ ਕੱਢਿਆ ਪਰ ਉਦੋ ਨਿਸ਼ਾ ਅਤੇ ਅਮਨ ਦੀ ਮੌਤ ਹੋ ਚੁੱਕੀ ਸੀ, ਜਦਕਿ ਬੱਚਿਆਂ ਦੇ ਪਿਤਾ ਰਿੰਕੂ ਅਤੇ ਮਾਤਾ ਚਮੇਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਪਰਿਵਾਰ ਦੀ ਇੱਕ ਹੋਰ ਛੋਟੀ ਬੱਚੀ ਵੀ ਜ਼ਖਮੀ ਹੋਈ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਹੈ।


Share