ਅਬੂ ਧਾਬੀ ਵਿੱਚ ਅੱਜ ਤੋਂ ਸ਼ੁਰੂ ਹੋ ਰਿਹਾ ਇੰਡੀਅਨ ਪ੍ਰੀਮੀਅਰ ਲੀਗ

895

ਅਬੂਧਾਬੀ, 18 ਸਤੰਬਰ (ਪੰਜਾਬ ਮੇਲ)- ਕਰੋਨਾ ਮਹਾਮਾਰੀ ਦਰਮਿਆਨ ਇੰਡੀਅਨ ਪ੍ਰੀਮੀਅਰ ਲੀਗ 19 ਸਤੰਬਰ ਤੋਂ ਅਬੂ ਧਾਬੀ ਵਿੱਚ ਸ਼ੁਰੂ ਹੋ ਰਿਹਾ ਹੈ। ਭਾਰਤ ’ਚ ਕਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਇਹ ਟੂਰਨਾਮੈਂਟ ਐਤਕੀਂ ਮੁਲਕ ’ਚੋਂ ਬਾਹਰ ਖੇਡਿਆ ਜਾ ਰਿਹਾ ਹੈ। ਉਂਜ ਪਹਿਲੀ ਵਾਰ ਹੋਵੇਗਾ ਜਦੋਂ ਆਈਪੀਐੱਲ ਮੈਚ ਦਰਸ਼ਕਾਂ ਦੀ ਗੈਰਹਾਜ਼ਰੀ ’ਚ ਖੇਡੇ ਜਾਣਗੇ। ਟੂਰਨਾਮੈਂਟ ਦਾ ਪਹਿਲਾ ਮੈਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰ ਕਿੰਗਜ਼ ਵਿਚਾਲੇ ਹੋਵੇਗਾ। -ਪੀਟੀਆਈ