ਅਫ਼ਗਾਨਿਸਤਾਨ ਤੋਂ ਤਿੰਨ ਉਡਾਣਾਂ ਰਾਹੀਂ 400 ਲੋਕਾਂ ਨੂੰ ਲਿਆਂਦਾ ਗਿਆ ਭਾਰਤ

606
**EDS: IMAGE POSTED BY @MEAIndia ON SUNDAY, AUG 22, 2021** Kabul: Passengers, including 107 Indian nationals, react while boarding IAF's special repatriation flight for Delhi from Kabul in crisis-hit Afghanistan. (PTI Photo) (PTI08_22_2021_000032B)
Share

ਨਵੀਂ ਦਿੱਲੀ, 22 ਅਗਸਤ (ਪੰਜਾਬ ਮੇਲ)- ਤਾਲਿਬਾਨ ਦੇ ਕਬਜ਼ੇ ਮਗਰੋਂ ਅਫ਼ਗਾਨਿਸਤਾਨ ਵਿੱਚ ਖ਼ਰਾਬ ਹੋਏ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਭਾਰਤ ਵੱਲੋਂ ਕਾਬੁਲ ਤੋਂ ਤਿੰਨਾਂ ਉਡਾਣਾਂ ਰਾਹੀਂ ਆਪਣੇ 329 ਨਾਗਰਿਕਾਂ ਅਤੇ ਦੋ ਅਫ਼ਗਾਨ ਸੰਸਦ ਮੈਂਬਰਾਂ ਸਮੇਤ ਲਗਪਗ 400 ਲੋਕਾਂ ਨੂੰ ਅੱਜ ਦੇਸ਼ ਵਾਪਸ ਲਿਆਂਦਾ ਗਿਆ। ਭਾਰਤੀ ਹਵਾਈ ਫ਼ੌਜ ਦੇ ਸੀ-19 ਸਪੈਸ਼ਲ ਜਹਾਜ਼ ਰਾਹੀਂ 107 ਭਾਰਤੀਆਂ ਅਤੇ 23 ਅਫ਼ਗਾਨ ਸਿੱਖਾਂ ਤੇ ਹਿੰਦੂਆਂ ਸਮੇਤ ਕੁੱਲ 168 ਲੋਕਾਂ ਨੂੰ ਕਾਬੁਲ ਤੋਂ ਦਿੱਲੀ ਦੇ ਨੇੇੜੇ ਹਿੰਡਨ ਹਵਾਈ ਫ਼ੌਜ ਦੇ ਅੱਡੇ ’ਤੇ ਲਿਆਂਦਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 87 ਭਾਰਤੀਆਂ ਅਤੇ ਦੋ ਨੇਪਾਲ ਨਾਗਰਿਕਾਂ ਦੇ ਇੱਕ ਹੋਰ ਗਰੁੱਪ ਨੂੰ ਦੁਸ਼ਾਂਬੇ ਤੋਂ ਏਅਰ ਇੰਡੀਆ ਦੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਵਾਪਸ ਲਿਆਂਦਾ ਗਿਆ। ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦੇ ਇੱਕ ਜਹਾਜ਼ ਰਾਹੀਂ ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਲਿਜਾਇਆ ਗਿਆ ਸੀ। ਇਸੇ ਦੌਰਾਨ ਅਮਰੀਕਾ ਅਤੇ ਨਾਟੋ ਜਹਾਜ਼ ਰਾਹੀਂ ਪਿਛਲੇ ਕੁੱਝ ਦਿਨਾਂ ਵਿੱਚ ਕਾਬੁਲ ਤੋਂ ਦੋਹਾ ਲਿਆਂਦੇ ਗਏ 185 ਲੋਕਾਂ ਦੇ ਇੱਕ ਗਰੁੱਪ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਦੋਹਾ ਤੋਂ ਦਿੱਲੀ ਲਿਆਂਦਾ ਗਿਆ। -ਪੀਟੀਆਈ


Share