ਅਫਗਾਨਿਸਤਾਨ ਦੇ ਸਾਬਕਾ ਵਿੱਤ ਮੰਤਰੀ ਅਮਰੀਕਾ ’ਚ ਚਲਾ ਰਹੇ ਨੇ ‘ਉਬੇਰ’

140
Share

ਵਾਸ਼ਿੰਗਟਨ, 22 ਮਾਰਚ (ਪੰਜਾਬ ਮੇਲ)- ਅਫਗਾਨਿਸਤਾਨ ਦੇ ਸਾਬਕਾ ਵਿੱਤ ਮੰਤਰੀ ਖਾਲਿਦ ਪੇਏਂਡਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਅਮਰੀਕਾ ’ਚ ਉਬੇਰ ਕਾਰ ਚਲਾ ਰਹੇ ਹਨ। ਵਾਸ਼ਿੰਗਟਨ ਪੋਸਟ ਦੇ ਅਨੁਸਾਰ ਪੇਏਂਡਾ ਨੇ ਅਫਗਾਨਿਸਤਾਨ ’ਚ ਤਾਲਿਬਾਨ ਸ਼ਾਸਨ ਦੇ ਸੱਤਾ ਵਿਚ ਆਉਣ ਤੋਂ ਇੱਕ ਹਫ਼ਤਾ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਤਤਕਾਲੀ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਕ ਜਨਤਕ ਮੀਟਿੰਗ ਦੌਰਾਨ ਉਨ੍ਹਾਂ ’ਤੇ ਨਿਸ਼ਾਨਾ ਵਿੰਨ੍ਹਿਆ ਸੀ।¿;
ਗਨੀ ਨੇ ਲੇਬਨਾਨੀ ਕੰਪਨੀ ਨੂੰ ਮੁਕਾਬਲਤਨ ਬਹੁਤ ਘੱਟ ਭੁਗਤਾਨ ਕਰਨ ਵਿਚ ਮੰਤਰਾਲੇ ਦੀ ਅਸਫਲਤਾ ਲਈ ਉਸਨੂੰ ਨਿੱਜੀ ਤੌਰ ’ਤੇ ਤਾੜਨਾ ਵੀ ਕੀਤੀ ਸੀ। ਵਾਸ਼ਿੰਗਟਨ ਪਹੁੰਚਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਨੂੰ ਰੋਜ਼ੀ-ਰੋਟੀ ਦੇ ਸਾਧਨ ਲਈ ਉਬੇਰ ਕੰਪਨੀ ’ਚ ਡਰਾਈਵਰ ਵਜੋਂ ਕੰਮ ਕਰਨਾ ਪੈ ਰਿਹਾ ਹੈ, ਜਿਸ ਦੀ ਸ਼ਾਇਦ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਉਸ ਨੇ ਕਿਹਾ ਕਿ ਹਾਲੇ ਮੇਰੇ ਕੋਲ ਕੋਈ ਜਗ੍ਹਾ ਨਹੀਂ ਹੈ। ਮੈਂ ਨਾ ਤਾਂ ਇੱਥੋਂ ਦਾ ਹਾਂ ਅਤੇ ਨਾ ਹੀ ਉਥੋਂ ਦਾ ਹਾਂ। ਇੱਥੇ ਇਕੱਲਤਾ ਬਹੁਤ ਹੈ। ਜੋ ਵੀ ਹੈ, ਮੈਂ ਉਸ ਤੋਂ ਸੰਤੁਸ਼ਟ ਹਾਂ, ਮੈਂ ਨਿਰਾਸ਼ ਨਹੀਂ ਹੋਣਾ ਚਾਹੁੰਦਾ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਅਫਗਾਨਿਸਤਾਨ ’ਚ ਤਾਲਿਬਾਨ ਦੇ ਸ਼ਾਸਨ ਲਈ ਅਮਰੀਕਾ ਵੀ ਜ਼ਿੰਮੇਵਾਰ ਹੈ। ਉਹ ਉਥੇ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦੇ ਆਪਣੇ ਮਿਸ਼ਨ ਤੋਂ ਪਿੱਛੇ ਹਟ ਗਿਆ।

Share