ਅਫਗਾਨਿਸਤਾਨ ਤੋਂ ਸਾਰੇ ਅਮਰੀਕੀ ਸੈਨਿਕਾਂ ਦੀ ਹੋਵੇਗੀ ਵਾਪਸੀ : ਟਰੰਪ

456
Share

ਤਹਿਰਾਨ,  8 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਕ੍ਰਿਸਮਿਸ ਤੱਕ ਅਫਗਾਨਿਸਤਾਨ  ਤੋਂ ਸਾਰੇ ਅਮਰੀਕੀ ਸੈਨਿਕਾਂ ਦੀ ਵਾਪਸੀ ਦੀ ਮੰਗ ਕੀਤੀ। ਬੁਧਵਾਰ ਨੂੰ ਟਵੀਟ ਕਰਦੇ ਹੋਏ ਟਰੰਪ ਨੇ ਕਿਹਾ ਕਿ ਸਾਡੇ ਕੋਲ ਬਹਾਦਰ ਮਰਦਾਂ ਅਤੇ ਔਰਤਾਂ ਦੀ ਛੋਟੀ ਬਚੀ ਹੋਈ ਗਿਣਤੀ ਜੋ ਅਫਗਾਨਿਸਤਾਨ ਵਿਚ ਹੈ, ਉਨ੍ਹਾਂ ਦੀ ਕ੍ਰਿਸਮਿਸ ਦੇ ਮੌਕੇ ‘ਤੇ ਸੇਵਾ ਕਰ ਰਹੇ ਹਨ, ਕ੍ਰਿਸਮਿਸ ਤੱਕ ਉਨ੍ਹਾਂ ਦੀ ਵਾਪਸੀ ਹੋ ਜਾਵੇਗੀ।

ਇਸ ਸਾਲ 29 ਫਰਵਰੀ ਨੂੰ ਤਾਲਿਬਾਨ ਦੇ ਨਾਲ ਇੱਕ ਸਮਝੌਤੇ ਤੋਂ ਬਾਅਦ ਅਮਰੀਕਾ ਨੇ ਅਪਣੀ ਫੋਰਸ ਦੇ ਪੱਧਰ ਨੂੰ 8600 ਤੱਕ ਘਟਾ ਦਿੱਤਾ ਅਤੇ ਨਾਲ ਹੀ ਅਪਣੇ ਅਫ਼ਗਾਨ ਸਾਂਝੀਦਾਰਾਂ ਦੇ ਨਈ ਪੰਜ ਟਿਕਾਣਿਆਂ ਨੂੰ ਬਦਲ ਦਿੱਤਾ। ਇਸ ਅਗਸਤ ਵਿਚ ਰਾਸ਼ਟਰਪਤੀ ਨੇ ਇੱਕ ਫ਼ੈਸਲਾ ਲਿਆ  ਕਿ ਅਫ਼ਗਾਨਿਸਤਾਨ ਵਿਚ ਨਵੰਬਰ ਦੇ ਅੰਤ ਤੱਕ 4 ਹਜ਼ਾਰ ਤੋਂ 5 ਹਜ਼ਾਰ ਦੇ ਵਿਚ ਫੋਰਸ ਦੀ ਹਾਜ਼ਰੀ ਨੂੰ ਘੱਟ ਕਰ ਦਿੱਤਾ ਜਾਵੇਗ।
ਇੰਡੋ+-ਪੈਸੀਫਿਕ ਸੁਰੱਖਿਆ ਮਾਮਲਿਆਂ ਦੇ ਸਹਾਇਕ ਸਕੱਤਰ ਡੇਵਿਡ  ਐਫ ਹੇਲਵੇ ਨੇ ਪਿਛਲੇ ਮਹੀਨੇ ਸਾਂਸਦਾਂ ਨੂੰ ਦੱਸਿਆ ਕਿ ਪੈਂਟਾਗਨ ਅਗਲੇ ਸਾਲ ਮਈ ਤੱਕ ਅਫਗਾਨਿਸਤਾਨ ਤੋਂ ਸਾਰੇ ਸੈÎਨਿਕਾਂ ਨੂੰ ਵਾਪਸ ਲਿਆਉਣ ਦੇ ਲਈ ਯੋਜਨਾ ਬਣਾ ਰਿਹਾ ਹੈ।


Share