ਅਫਗਾਨਿਸਤਾਨ ਤੋਂ ਆਈ ਮਲੱਠੀ ਦੀ ਖੇਪ ਵਿਚੋਂ 700 ਕਰੋੜ ਰੁਪਏ ਦੀ ਹੈਰੋਇਨ ਬਰਾਮਦ

91
Share

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਮੇਲ)- ਅੰਮ੍ਰਿਤਸਰ ਕਸਟਮ ਵਿਭਾਗ ਨੇ ਅਟਾਰੀ ਆਈਸੀਪੀ ਵਿਖੇ ਅਫਗਾਨਿਸਤਾਨ ਤੋਂ ਆਈ ਮਲੱਠੀ ਵਿਚ ਲੁਕਾਈ ਹੋਈ ਲਗਪਗ 102 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਲਗਪਗ 700 ਕਰੋੜ ਰੁਪਏ ਹੈ। ਅੰਮ੍ਰਿਤਸਰ ਕਸਟਮ ਵਿਭਾਗ ਇਸ ਤੋਂ ਪਹਿਲਾਂ ਜੂਨ 2019 ਵਿਚ 532 ਕਿਲੋ ਹੈਰੋਇਨ ਵੀ ਫੜ ਚੁੱਕਾ ਹੈ, ਜਿਸ ਦੀ ਅੰਤਰਾਸ਼ਟਰੀ ਬਜ਼ਾਰ ਵਿਚ ਕੀਮਤ ਲਗਪਗ 2700 ਕਰੋੜ ਰੁਪਏ ਸੀ। ਇਹ ਹੈਰੋਇਨ ਪਾਕਿਸਤਾਨੀ ਨਮਕ ਦੇ ਰੂਪ ਵਿਚ ਲੁਕਾ ਕੇ ਭੇਜੀ ਗਈ ਸੀ। ਕਸਟਮ ਵਿਭਾਗ ਦੇ ਕਮਿਸ਼ਨਰ ਰਾਹੁਲ ਨਾਨਗੇਰੇ ਨੇ ਦੱਸਿਆ ਕਿ ਮਾਲ ਦੀ ਇਹ ਖੇਪ ਅਫਗਾਨਿਸਤਾਨ ਤੋਂ 22 ਅਪਰੈਲ ਨੂੰ ਆਈ ਸੀ। ਅਫਗਾਨਿਸਤਾਨੀ ਟਰੱਕ ਡਰਾਈਵਰ ਮਾਲ ਦੀ ਖੇਪ ਨੂੰ ਇਥੇ ਉਤਾਰਨ ਮਗਰੋਂ ਵਾਪਸ ਪਰਤ ਗਿਆ ਸੀ। ਇਹ ਖੇਪ ਦਿੱਲੀ ਨਾਲ ਸਬੰਧਤ ਇਕ ਦਰਾਮਦਕਾਰ ਨੂੰ ਭੇਜੀ ਜਾਣੀ ਸੀ। ਫਿਲਹਾਲ ਇਸ ਸਬੰਧ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।


Share