ਅਫਗਾਨਿਸਤਾਨ ’ਚ ਭਾਰਤ ਵੱਲੋਂ ਬਣਾਏ ਸਲਮਾ ਡੈਮ ’ਤੇ ਹਮਲਾ ਕਰਨ ਆਏ ਤਾਲਿਬਾਨੀ ਅੱਤਵਾਦੀਆਂ ਨੂੰ ਸੁਰੱਖਿਆ ਫੋਰਸਾਂ ਨੇ ਖਦੇੜਿਆ

818
Share

ਕਾਬੁਲ, 5 ਅਗਸਤ (ਪੰਜਾਬ ਮੇਲ)-ਅਫਗਾਨਿਸਤਾਨ ਦੇ ਹੇਰਾਤ ਸੂਬੇ ’ਚ ਭਾਰਤ ਵੱਲੋਂ ਬਣਾਏ ਗਏ ਸਲਮਾ ਡੈਮ ’ਤੇ ਹਮਲਾ ਕਰਨ ਆਏ ਤਾਲਿਬਾਨ ਅੱਤਵਾਦੀਆਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ। ਅਫਗਾਨ ਸਰਕਾਰ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਅਫਗਾਨ ਫੌਜ ਨੇ ਬਹਾਦਰੀ ਦਿਖਾਉਂਦੇ ਹੋਏ ਹੇਰਾਤ ਸੂਬੇ ’ਚ ਭਾਰਤ ਵੱਲੋਂ ਬਣਾਏ ਗਏ ਸਲਮਾ ਬੰਨ੍ਹ ’ਤੇ ਹਮਲੇ ਨੂੰ ਅਸਫਲ ਕਰਦੇ ਹੋਏ ਤਾਲਿਬਾਨ ਨੂੰ ਉਥੋਂ ਖਦੇੜ ਦਿੱਤਾ।
ਅਫਗਾਨ ਰੱਖਿਆ ਮੰਤਰਾਲਾ ਦੇ ਬੁਲਾਰੇ ਫਵਾਦ ਅਮਾਨ ਨੇ ਇਕ ਟਵੀਟ ’ਚ ਕਿਹਾ ਕਿ ਤਾਲਿਬਾਨ ਅੱਤਵਾਦੀਆਂ ਨੇ ਮੰਗਲਵਾਰ ਰਾਤ ਭਾਰਤ-ਅਫਗਾਨਿਸਤਾਨ ਦੋਸਤੀ ਬੰਨ੍ਹ ਦੇ ਨਾਂ ਨਾਲ ਮਸ਼ਹੂਰ ਸਲਮਾ ਡੈਮ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ, ਜਿਸਨੂੰ ਅਫਗਾਨਿਸਤਾਨ ਦੀ ਸੁਰੱਖਿਆ ਫੋਰਸ ਨੇ ਨਾਕਾਮ ਕਰ ਦਿੱਤਾ। ਦੱਸ ਦਈਏ ਕਿ ਪਿਛਲੇ ਮਹੀਨੇ ’ਚ ਵੀ ਸਲਮਾ ਬੰਨ੍ਹ ਨੂੰ ਤਾਲਿਬਾਨ ਨੇ ਰਾਕੇਟ ਨਾਲ ਨਿਸ਼ਾਨਾ ਬਣਾਇਆ ਸੀ, ਜੋ ਕਿ ਬੰਨ੍ਹ ਨੇੜੇ ਹੀ ਡਿੱਗਿਆ ਪਰ ਕੋਈ ਨੁਕਸਾਨ ਨਹੀਂ ਹੋਇਆ ਸੀ। ਹੇਰਾਤ ਦੇ ਚੇਸ਼ਤੇ ਸ਼ਰੀਫ ਜ਼ਿਲੇ੍ਹ ’ਚ ਸਲਮਾ ਬੰਨ੍ਹ ਅਫਗਾਨਿਸਤਾਨ ਦੇ ਸਭ ਤੋਂ ਵੱਡੇ ਬੰਨ੍ਹਾਂ ਵਿਚੋਂ ਇਕ ਹੈ ਅਤੇ ਸੂਬੇ ਦੇ ਹਜ਼ਾਰਾਂ ਪਰਿਵਾਰਾਂ ਨੂੰ ਸਿੰਚਾਈ ਲਈ ਪਾਣੀ ਅਤੇ ਬਿਜਲੀ ਪ੍ਰਦਾਨ ਕਰਦਾ ਹੈ।

Share