ਅਫਗਾਨਿਸਤਾਨ ‘ਚ ਨਾਬਾਲਗ ਸਿੱਖ ਲੜਕੀ ਅਗਵਾ

618
Share

ਅੰਮ੍ਰਿਤਸਰ, 22 ਜੁਲਾਈ (ਪੰਜਾਬ ਮੇਲ)- ਅਫ਼ਗਾਨਿਸਤਾਨ ਦੇ ਕਾਬੁਲ ‘ਚ ਇਕ ਨਾਬਾਲਗ ਸਿੱਖ ਲੜਕੀ ਦੇ ਅਗਵਾ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਾਬੁਲ ਦੇ ਸ਼ੋਰ ਬਾਜ਼ਾਰ ਸਥਿਤ ਗੁਰਦੁਆਰਾ ਸ੍ਰੀਚੰਦ ਦਰਬਾਰ ‘ਚ 14 ਵਰ੍ਹਿਆਂ ਦੀ ਸਲਮੀਤ ਕੌਰ ਨਾਮੀ ਲੜਕੀ ਨੂੰ ਉਸ ਵੇਲੇ ਅਗਵਾ ਕੀਤਾ ਗਿਆ, ਜਦੋਂ ਉਹ ਗੁਰਦੁਆਰਾ ਸਾਹਿਬ ‘ਚ ਸੇਵਾ ਕਰ ਰਹੀ ਸੀ। ਦੱਸਿਆ ਜਾ ਰਿਹਾ ਕਿ ਸਲਮੀਤ ਕੌਰ ਦੇ ਪਿਤਾ ਸ. ਸੂਰਜਨ ਸਿੰਘ ਦੀ 25 ਅਪ੍ਰੈਲ ਨੂੰ ਗੁਰਦੁਆਰਾ ਹਰਿ ਰਾਏ ਸਾਹਿਬ ‘ਚ ਹੋਏ ਆਤਮਘਾਤੀ ਅੱਤਵਾਦੀ ਹਮਲੇ ‘ਚ ਮੌਤ ਹੋ ਗਈ ਸੀ। ਇਸ ਹਮਲੇ ‘ਚ ਸਲਮੀਨ ਕੌਰ ਤੇ ਉਸ ਦੀ ਮਾਂ ਨੂੰ ਵੀ ਸੱਟਾਂ ਲੱਗੀਆਂ ਸਨ। ਜਾਣਕਾਰੀ ਅਨੁਸਾਰ ਉਕਤ ਗੁਰਦੁਆਰੇ ‘ਚ ਪੀੜਤਾ ਆਪਣੀ ਅੰਨੀ ਮਾਂ ਤੇ ਛੋਟੇ ਭਰਾ ਨਾਲ ਰਹਿ ਰਹੀ ਸੀ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਸਲਮੀਤ ਕੌਰ ਨੂੰ ਉਸ ਦੇ ਹੀ ਮੁਹਲੇ ‘ਚ ਰਹਿੰਦੇ ਇਕ ਮੁਸਲਿਮ ਨੌਜਵਾਨ ਨੇ ਕਥਿਤ ਤੌਰ ‘ਤੇ ਅਗਵਾ ਕੀਤਾ ਹੈ।


Share