ਅਫਗਾਨਿਸਤਾਨ ‘ਚ ਆਤਮਘਾਤੀ ਹਮਲਾ, 9 ਦੀ ਮੌਤ

778
Share

ਕਾਬੁਲ, 31 ਜੁਲਾਈ (ਪੰਜਾਬ ਮੇਲ) – ਅਫਗਾਨਿਸਤਾਨ ਦੇ ਪੂਰਬੀ ਲੋਗਰ ਸੂਬੇ ਵਿੱਚ ਇੱਕ ਆਤਮਘਾਤੀ ਬੰਬ ਹਮਲੇ ਵਿੱਚ ਘੱਟੋਘੱਟ ਵਿਅਕਤੀਆਂ ਦੀ ਮੌਤ ਹੋ ਗਈ ਤੇ 40 ਜ਼ਖਮੀ ਹੋ ਗਏ। ਇਹ ਹਮਲਾ ਸੂਬੇ ਦੀ ਰਾਜਧਾਨੀ ਪਲਆਲਮ ਵਿੱਚ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਫਿਲਹਾਲ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰੀਯਾਨ ਨੇ ਕਿਹਾ ਕਿ ਹਮਲੇ ਵਿੱਚ ਮਾਰੇ ਗਏ ਜ਼ਿਆਦਾਤਰ ਲੋਕ ਆਮ ਨਾਗਰਿਕ ਹਨ ਪਰ ਬਾਅਦ ਵਿੱਚ ਕਿਹਾ ਗਿਆ ਕਿ ਮਾਰੇ ਗਏ ਛੇ ਪੁਲਿਸ ਅਧਿਕਾਰੀ ਤੇ ਤਿੰਨ ਆਮ ਨਾਗਰਿਕ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਨਾਗਰਿਕ ਜ਼ਖ਼ਮੀ ਹੋਏ ਹਨ। ਜਦੋਂਕਿ ਸੂਬਾਈ ਪੁਲਿਸ ਦੇ ਬੁਲਾਰੇ ਸ਼ਾਹਪੁਰ ਅਹਿਮਦਜ਼ਈ ਨੇ ਕਿਹਾ ਕਿ ਹਮਲੇ ਵਿੱਚ ਮਾਰੇ ਗਏ ਆਮ ਲੋਕ ਉਹ ਹਨ ਜੋ ਕਾਰ ਵਿੱਚ ਸਵਾਰ ਸੀ ਤੇ ਚੌਕੀ ‘ਤੇ ਜਾਂਚ ਲਈ ਰੁਕੇ ਸੀ।

ਦੱਸ ਦਈਏ ਕਿ ਮ੍ਰਿਤਕਾਂ ਦੇ ਵੱਖਵੱਖ ਅੰਕੜੇ ਸਾਹਮਣੇ ਆਏ ਹਨ। ਸੂਬਾਈ ਕੌਂਸਲ ਦੇ ਮੁਖੀ ਨੇ ਕਿਹਾ ਕਿ ਹਮਲੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਸੀ। ਹਸਪਤਾਲ ਵਿਚ ਪੀੜਤ ਲੋਕਾਂ ਨੂੰ ਲਿਆਂਦਾ ਗਿਆਉਥੇ ਮੌਜੂਦ ਲੋਕਾਂ ਨੂੰ ਨੇ ਦੱਸਿਆ ਕਿ ਬੰਬ ਹਮਲੇ ਵਿਚ ਜ਼ਖਮੀ ਕਈ ਬੱਚੇ ਵੀ ਇਥੇ ਲਿਆਂਦੇ ਗਏ ਹਨ।

ਉਧਰ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਜੰਗਬੰਦੀ ਜਾਰੀ ਹੈ। ਉਸ ਨੇ ਹਮਲੇ ਲਈ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਹ ਚਾਹੁੰਦੀਆਂ ਹਨ ਕਿ ਅਫਗਾਨਿਸਤਾਨ ਵਿੱਚ ਲੜਾਈ ਜਾਰੀ ਰਹੇ।


Share