ਅਫਗਾਨਿਸਤਾਨ ਗੁਰਦੁਆਰੇ ‘ਤੇ ਹਮਲੇ ਦੀ ਸਾਜਿਸ਼ ਦਾ ਦੋਸ਼ੀ ਅੱਤਵਾਦੀ ਅਬਦੁੱਲਾ ਓਰਫ ਅਸਲਮ ਫਾਰੂਕੀ ਗਿ੍ਰਫਤਾਰ

316
Share

ਕਾਬੁਲ,  4 ਅਪ੍ਰੈਲ ਪੰਜਾਬ ਮੇਲ)- ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਰਾਜਧਾਨੀ ਕਾਬੁਲ ਦੇ ਗੁਰਦੁਆਰੇ ਵਿਚ 25 ਮਾਰਚ ਨੂੰ ਹੋਏ ਹਮਲੇ ਦੀ ਸਾਜਿਸ਼ ਦੇ ਦੋਸ਼ ਵਿਚ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਖੁਰਾਸਾਨ ਪ੍ਰੋਵਿੰਸ (ਆਈ. ਐਸ. ਕੇ. ਪੀ.) ਦੇ ਚੀਫ ਅਬਦੁੱਲਾ ਓਰਫ ਅਸਲਮ ਫਾਰੂਕੀ ਨੂੰ ਗਿ੍ਰਫਤਾਰ ਕੀਤਾ ਹੈ। ਇਕ ਸਪੈਸ਼ਲ ਅਪਰੇਸ਼ਨ ਚਲਾ ਕੇ ਸੁਰੱਖਿਆ ਬਲਾਂ ਨੇ ਅਬਦੁੱਲਾ ਨੂੰ ਗਿ੍ਰਫਤਾਰ ਕੀਤਾ ਹੈ। ਦੱਸ ਦਈਏ ਕਿ ਅਬਦੁੱਲਾ ਪਾਕਿਸਤਾਨ ਦਾ ਨਾਗਰਿਕ ਹੈ। ਜਾਣਕਾਰੀ ਮੁਤਾਬਕ, ਅਬਦੁੱਲਾ ਦੀ ਗਿ੍ਰਫਤਾਰੀ ਗੁਰਦੁਆਰੇ ‘ਤੇ ਹਮਲੇ ਦੇ ਸਾਜਿਸ਼ਕਰਤਾ ਦੇ ਦੋਸ਼ਾਂ ਵਿਚ ਕੀਤੀ ਗਈ ਹੈ। ਅਬਦੁੱਲਾ ਓਰਫ ਅਸਲਮ ਫਾਰੂਕੀ ‘ਤੇ ਕਈ ਬੈਨ ਸੰਗਠਨਾਂ ਦੇ ਨਾਲ ਰਹਿਣ ਦੇ ਦੋਸ਼ ਹਨ। ਇਸ ਤੋਂ ਪਹਿਲਾਂ ਉਹ ਬੈਨ ਸੰਗਠਨ ਲਕਸ਼ਰ-ਏ-ਤੋਇਬਾ ਦੇ ਨਾਲ ਫਿਰ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਨਾਲ ਜੁਡ਼ਿਆ। ਇਸ ਤੋਂ ਬਾਅਦ ਅਸਲਮ ਫਾਰੂਕੀ ਨੇ ਅਪ੍ਰੈਲ, 2019 ਵਿਚ ਆਈ. ਐਸ. ਕੇ. ਪੀ. ਚੀਫ ਮੌਲਵੀ ਜੀਆ ਓਲ ਹਕ ਓਰਫ ਓਮਰ ਖੁਰਾਸਨੀ ਦੀ ਥਾਂ ਇਸ ਸੰਗਠਨ ਦੇ ਪ੍ਰਮੁੱਖ ਦੀ ਥਾਂ ਲਈ ਸੀ।


Share