ਅਪਮਾਨ ਮਾਮਲਾ : ਪ੍ਰਸ਼ਾਂਤ ਭੂਸ਼ਣ ਦੋਸ਼ੀ ਕਰਾਰ

573
Share

ਨਵੀਂ ਦਿੱਲੀ, 15 ਅਗਸਤ (ਪੰਜਾਬ ਮੇਲ)- ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਅਦਾਲਤ ਦੇ ਅਪਮਾਨ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਅੱਜ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਵਿਰੁੱਧ ਨਿਆਂਪਾਲਿਕਾ ਨੂੰ ਦੋ ਅਪਮਾਨਜਨਕ ਟਵੀਟ ਕਰਨ ਦੇ ਦੋਸ਼ ਹੇਠ ਕਾਰਵਾਈ ਕਰਦਿਆਂ ਫੈਸਲਾ ਸੁਣਾਇਆ। ਜਸਟਿਸ ਅਰੁਣ ਮਿਸ਼ਰਾ, ਜਸਟਿਸ ਬੀਆਰ ਗਾਵਈ ਅਤੇ ਜਸਟਿਸ ਕ੍ਰਿਸ਼ਨਾ ਮੁਰਾਰੀ ਦੇ ਬੈਂਚ ਨੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਇਸ ਕੇਸ ਵਿੱਚ ਦੋਸ਼ੀ ਠਹਿਰਾਇਆ। ਹੁਣ ਇਸ ਕੇਸ ਵਿੱਚ ਸਜ਼ਾ 20 ਅਗਸਤ ਨੂੰ ਸੁਣਾਈ ਜਾਏਗੀ।

ਇਸ ਤੋਂ ਪਹਿਲਾਂ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਆਪਣੇ ਟਵੀਟ ਦਾ ਬਚਾਅ ਕੀਤਾ, ਜੋ ਕਥਿਤ ਤੌਰ ‘ਤੇ ਅਦਾਲਤ ਦੀ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਟਵੀਟ ਜੱਜਾਂ ਦੇ ਖ਼ਿਲਾਫ਼ ਉਸ ਦੇ ਨਿੱਜੀ ਪੱਧਰ ਦੇ ਆਚਰਣ ਬਾਰੇ ਸਨ ਅਤੇ ਉਹ ਨਿਆਂ ਦੇ ਪ੍ਰਬੰਧ ਵਿੱਚ ਕੋਈ ਅੜਿੱਕਾ ਨਹੀਂ ਬਣਦੇ। ਅਦਾਲਤ ਨੇ 22 ਜੁਲਾਈ ਨੂੰ ਪ੍ਰਸ਼ਾਂਤ ਭੂਸ਼ਣ ਨੂੰ ਇਸ ਕੇਸ ਵਿੱਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਸੁਣਵਾਈ ਪੂਰੀ ਕਰਦਿਆਂ ਬੈਂਚ ਨੇ 22 ਜੁਲਾਈ ਦੇ ਆਦੇਸ਼ ਨੂੰ ਵਾਪਸ ਲੈਣ ਲਈ ਵੱਖਰੇ ਤੌਰ ‘ਤੇ ਦਾਖ਼ਲ ਕੀਤੀ ਅਰਜ਼ੀ ਨੂੰ ਖਾਰਜ ਕਰ ਦਿੱਤਾ।


Share