ਅਪਣੀ ਫ਼ੌਜ ਨੂੰ ਅਫ਼ਗਾਨਿਸਤਾਨ ਵਿਚੋਂ ਵਾਪਸ ਬੁਲਾਵੇਗਾ ਅਮਰੀਕਾ

719
Share

ਵਾਸ਼ਿੰਗਟਨ, 28 ਮਈ (ਪੰਜਾਬ ਮੇਲ)- ਅਮਰੀਕੀ ਰੱਖਿਆ ਵਿਭਾਗ ਨੇ ਕਿਹਾ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਉਹ ਜੁਲਾਈ ਵਿਚ ਅਫ਼ਗਾਨਿਸਤਾਨ ਵਿਚ ਅਪਣੇ ਸੈਨਿਕਾਂ ਨੂੰ  ਘੱਟ ਕਰਨ ਦਾ ਸਿਲਸਿਲਾ ਸ਼ੁਰੂ ਕਰੇਗਾ। ਰੱਖਿਆ ਵਿਭਾਗ ਦੇ ਬੁਲਾਰੇ ਜੋਨਾਥਨ ਨੇ ਕਿਹਾ ਕਿ ਜੁਲਾਈ ਵਿਚ ਅਫ਼ਗਾਨਿਸਤਾਨ ਵਿਚ ਅਮਰੀਕੀ ਸੈÎਨਿਕਾਂ ਦੀ ਗਿਣਤੀ ਘਟਾ ਕੇ 8600 ਤੱਕ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਉਸ ਅਮਰੀਕੀ-ਤਾਲਿਬਾਨ ਸਮਝੌਤੇ ਦਾ ਇੱਕ ਹਿੱਸਾ ਹੈ ਜੋ ਅਸੀਂ ਤਾਲਿਬਾਨ ਦੇ ਨਾਲ ਕੀਤਾ ਸੀ।  ਸੈÎਨਿਕਾਂ ਦੀ ਗਿਣਤੀ ਵਿਚ ਕੋਈ ਵੀ ਕਮੀ ਸ਼ਰਤਾਂ ‘ਤੇ ਆਧਾਰਤ ਹੋਵੇਗੀ ਅਤੇ ਨਾਟੋ ਸਹਿਯੋਗੀਆਂ ਦੇ ਨਾਲ ਇਸ ਦਾ ਤਾਲਮੇਲ ਜਾਰੀ ਰਹੇਗਾ। ਦੱਸਦੇ ਚਲੀਏ ਕਿ 29 ਫਰਵਰੀ 2020 ਨੂੰ ਅਮਰੀਕਾ ਅਤੇ ਤਾਲਿਬਾਨ ਨੇ ਕਰੀਬ 18 ਮਹੀਨਿਆਂ ਦੀ ਵਾਰਤਾ ਤੋਂ ਬਾਅਦ ਇੱਕ ਸ਼ਾਂਤੀ ਸਮਝੌਤੇ ‘ਤੇ ਹਸਤਾਖਰ ਕੀਤੇ ਸੀ। ਤਾਲਿਬਾਨ ਅਤੇ ਅਫ਼ਗਾਨ ਸਰਕਾਰ ਦੇ ਵਿਚ ਹਿੰਸਾ ਨੂੰ ਘੱਟ ਕਰਨ ਦੇ ਲਈ ਸ਼ਾਂਤੀ ਸਮਝੌਤਾ ਇੱਕ ਸਮਝੌਤੇ ‘ਤੇ ਆਧਾਰਤ ਸੀ। ਸ਼ਾਂਤੀ ਸਮਝੌਤੇ ਦਾ ਮੁੱਖ ਕੇਂਦਰ ਅਫ਼ਗਾਨਿਸਤਾਨ ਤੋਂ ਵਿਦੇਸ਼ੀ ਸੈਨਿਕਾਂ ਦੀ ਵਾਪਸੀ ਅਤੇ ਅੰਤਰ-ਅਫ਼ਗਾਨ ਸ਼ਾਂਤੀ ਵਾਰਤਾ ਦੀ ਸ਼ੁਰੂਆਤ ਕਰਨਾ ਸੀ। ਕਤਰ ਦੇ ਦੋਹਾ ਵਿਚ ਅਮਰੀਕਾ ਅਤੇ ਤਾਲਿਬਾਨ ਦੇ ਵਿਚ ਸ਼ਾਂਤੀ ਸਮਝੌਤੇ ‘ਤੇ ਸਹਿਮਤੀ ਬਣੀ ਸੀ। ਕਰੀਬ 30 ਦੇਸ਼ਾਂ ਅਤੇ ਕੌਮਾਂਤਰੀ ਸੰਗਠਨਾਂ ਦੇ ਵਿਦੇਸ਼ ਮੰਤਰੀ ਅਤੇ ਪ੍ਰਤੀਨਿਧੀ ਅਮਰੀਕਾ-ਤਾਲਿਬਾਨ ਸਮਝੌਤੇ ਦੇ ਗਵਾਹ ਬਣੇ ਸੀ।

Share