ਅਨਲੌਕ-3 : 5 ਅਗਸਤ ਤੋਂ ਜਿਮ ਅਤੇ ਯੋਗਾ ਇੰਸਟੀਚਿਊਟਸ ਸ਼ੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾਲ ਖੋਲ੍ਹਣ ਦੀ ਮਨਜ਼ੂਰੀ

742
Share

ਨਵੀਂ ਦਿੱਲੀ, 30 ਜੁਲਾਈ (ਪੰਜਾਬ ਮੇਲ)- ਸਰਕਾਰ ਵੱਲੋਂ ਅੱਜ ਦੇਰ ਸ਼ਾਮ ਅਨਲੌਕ-3 ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਜਿਨ੍ਹਾਂ ਵਿੱਚ ਕੰਟੇਨਮੈਂਟ ਜ਼ੋਨ ਤੋਂ ਬਾਹਰ ਕੁਝ ਹੋਰ ਗਤੀਵਿਧੀਆਂ ਦੀ ਖੁੱਲ੍ਹ ਦਿੱਤੀ ਗਈ ਹੈ, ਜਦੋਂ ਕਿ ਕੰਟੇਨਮੈਂਟ ਜ਼ੋਨਾਂ ਵਿੱਚ 31 ਅਗਸਤ ਤਕ ਲੌਕਡਾਊਨ ਸਖ਼ਤੀ ਨਾਲ ਲਾਗੂ ਰਹੇਗਾ। ਪਹਿਲੀ ਅਗਸਤ ਤੋਂ ਰਾਤ ਦਾ ਕਰਫਿਊ ਹਟਾਏ ਜਾਣ ਦਾ ਐਲਾਨ ਕੀਤਾ ਗਿਆ ਹੈ ਜਦੋਂ ਕਿ ਸਕੂਲ, ਕਾਲਜ ਅਤੇ ਵਿਦਿਅਕ ਅਦਾਰੇ 31 ਅਗਸਤ ਤਕ ਬੰਦ ਰਹਿਣਗੇ। ਸਿਨੇਮਾ ਹਾਲ ਤੇ ਕਿ੍ਕਟ ਮੈਚ ਵੀ ਬੰਦ ਰਹਿਣਗੇ। 5 ਅਗਸਤ ਤੋਂ ਜਿਮ ਅਤੇ ਯੋਗਾ ਇੰਸਟੀਚਿਊਟਸ ਸ਼ੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਮੈਟਰੋ ਰੇਲ ਸੇਵਾ ਅਤੇ ਵੱਡੇ ਇਕੱਠ ਕਰਨ ’ਤੇ ਪਾਬੰਦੀ ਰਹੇਗੀ। ਇਸ ਦੇ ਨਾਲ ਹੀ ਆਜ਼ਾਦੀ ਦਿਹਾੜਾ ਸ਼ੋਸਲ ਡਿਸਟੈਂਸਿੰਗ ਨਾਲ ਮਨਾਉਣ ਦੀ ਇਜਾਜ਼ਤ ਦਿੱਤੀ ਗਈ ਹੈ।


Share