ਅਧਿਐਨ: ਠੰਡ ਵਧਣ ਨਾਲ ਹੋਰ ਫੈਲੇਗਾ ਕੋਰੋਨਾ

443
Share

ਭੁਵਨੇਸ਼ਵਰ, 20 ਜੁਲਾਈ (ਪੰਜਾਬ ਮੇਲ)-  ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਲੈ ਕੇ ਡਰਾਉਣ ਵਾਲੀ ਰਿਪੋਰਟ ਸਾਹਮਣੇ ਆਈ ਹੈ। ਆਈ.ਆਈ.ਟੀ. ਭੁਵਨੇਸ਼ਵਰ ਅਤੇ ਏਮਜ਼ ਦੇ ਖੋਜਕਾਰਾਂ ਨੇ ਸੰਯੁਕਤ ਅਧਿਐਨ ‘ਚ ਪਾਇਆ ਕਿ ਮਾਨਸੂਨ ਅਤੇ ਸਰਦੀਆਂ ‘ਚ ਕੋਵਿਡ-19 ਇਨਫੈਕਸ਼ਨ ਦੀ ਰਫ਼ਤਾਰ ਹੋਰ ਵੀ ਤੇਜ਼ ਹੋ ਸਕਦੀ ਹੈ। ਅਧਿਐਨ ਦੀ ਮੰਨੀਏ ਤਾਂ ਇੱਕ ਡਿਗਰੀ ਸੈਲਸੀਅਸ ਤਾਪਮਾਨ ਦੇ ਵਾਧੇ ਤੋਂ ਬਾਅਦ ਇਨਫੈਕਸ਼ਨ ਦੇ ਮਾਮਲਿਆਂ ‘ਚ 0.99% ਦੀ ਗਿਰਾਵਟ ਆ ਸਕਦੀ ਹੈ। ਨਾਲ ਹੀ ਕੇਸ ਦੇ ਦੁੱਗਣੇ ਹੋਣ ਦਾ ਸਮਾਂ 1.13 ਦਿਨ ਵੱਧ ਸਕਦਾ ਹੈ। ਅਧਿਐਨ ਦੇ ਅਨੁਸਾਰ, ਮੀਂਹ, ਤਾਪਮਾਨ ‘ਚ ਕਮੀ ਅਤੇ ਸਰਦੀਆਂ ਆਉਣ ਦੇ ਚੱਲਦੇ ਵਾਤਾਵਰਣ ਦੇ ਠੰਡੇ ਹੋਣ ਨਾਲ ਦੇਸ਼ ‘ਚ ਕੋਵਿਡ-19 ਦੇ ਇਨਫੈਕਸ਼ਨ ਲਈ ਇਹ ਸਮਾਂ ਅਨੁਕੂਲ ਹੋ ਸਕਦਾ ਹੈ। ਆਈ.ਆਈ.ਟੀ. ਭੁਵਨੇਸ਼ਵਰ ਦੇ ਸਕੂਲ ਆਫ ਅਰਥ, ਓਸ਼ੀਅਨ ਐਂਡ ਕਲਾਇਮੈਟ ਸਾਇੰਸਜ਼ ਵਿਭਾਗ ‘ਚ ਸਹਾਇਕ ਪ੍ਰੋਫੈਸਰ, ਵੀ. ਵਿਨੋਜ ਦੀ ਅਗਵਾਈ ‘ਚ ਇਹ ਅਧਿਐਨ ਕੀਤਾ ਗਿਆ ਹੈ। ਕੋਵਿਡ-19 ਦਾ ਭਾਰਤ ‘ਚ ਇਨਫੈਕਸ਼ਨ ਅਤੇ ਤਾਪਮਾਨ ਅਤੇ ਅਨੁਪਾਤ ਨਮੀ ‘ਤੇ ਨਿਰਭਰਤਾ (COVID-19 spread in India and its dependence on temperature and relative humidity) ਸਿਰਲੇਖ ਰਿਪੋਰਟ ਨੇ ਅਪ੍ਰੈਲ ਅਤੇ ਜੂਨ ਵਿਚਾਲੇ 28 ਸੂਬਿਆਂ ‘ਚ ਕੋਰੋਨਾ ਵਾਇਰਸ ਦੇ ਕਹਿਰ ਅਤੇ ਅਜਿਹੇ ਮਾਮਲਿਆਂ ਦੀ ਗਿਣਤੀ ਨੂੰ ਧਿਆਨ ‘ਚ ਰੱਖ ਕੇ ਇਹ ਅਧਿਐਨ ਕੀਤਾ ਗਿਆ ਹੈ।


Share