ਅਧਿਐਨ ’ਚ ਕੀਤਾ ਦਾਅਵਾ; ਭਾਰਤ ’ਚ 22 ਜੂਨ ਦੇ ਲਾਗੇ ਆ ਸਕਦੀ ਹੈ ਕਰੋਨਾ ਦੀ ਚੌਥੀ ਲਹਿਰ!

225
Share

-ਆਈ.ਆਈ.ਟੀ. ਕਾਨਪੁਰ ਨੇ ਕੀਤਾ ਅਧਿਐਨ
ਨਵੀਂ ਦਿੱਲੀ, 28 ਫਰਵਰੀ (ਪੰਜਾਬ ਮੇਲ)- ਆਈ.ਆਈ.ਟੀ. ਕਾਨਪੁਰ ਨੇ ਆਪਣੇ ਇਕ ਅਧਿਐਨ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤ ’ਚ 22 ਜੂਨ ਦੇ ਲਾਗੇ ਕੋਵਿਡ-19 ਮਹਾਮਾਰੀ ਦੀ ਚੌਥੀ ਲਹਿਰ ਸ਼ੁਰੂ ਹੋ ਸਕਦੀ ਹੈ ਅਤੇ ਅਗਸਤ ਦੇ ਮੱਧ ਜਾਂ ਅਖੀਰ ਵਿਚ ਲਹਿਰ ਆਪਣੀ ਸਿਖਰ ’ਤੇ ਹੋਵੇਗੀ। ਉਂਜ ਇਸ ਪੇਸ਼ੀਨਗੋਈ ਲਈ ਅੰਕੜਾ ਮਾਡਲ ਦਾ ਸਹਾਰਾ ਲਿਆ ਗਿਆ ਹੈ। ਆਈ.ਆਈ.ਟੀ. ਕਾਨਪੁਰ ਦੇ ਗਣਿਤ ਤੇ ਅੰਕੜਾ ਵਿਗਿਆਨ ਵਿਭਾਗ ਦੇ ਐੱਸ.ਪੀ. ਰਾਜੇਸ਼ਭਾਈ, ਸ਼ੁਭਰਾ ਸ਼ੰਕਰ ਧਰ ਤੇ ਸ਼ਾਲਭ ਦੀ ਅਗਵਾਈ ’ਚ ਕੀਤੇ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੌਥੀ ਲਹਿਰ ਕਰੋਨਾਵਾਇਰਸ ਦੇ ਸੰਭਾਵੀ ਨਵੇਂ ਸਰੂਪ ਦੇ ਉਭਾਰ ਤੇ ਦੇਸ਼ ਵਿਚ ਕਰੋਨਾ ਤੋਂ ਬਚਾਅ ਲਈ ਕੀਤੇ ਟੀਕਾਕਰਨ ਦੇ ਘੇਰੇ ’ਤੇ ਮੁਨੱਸਰ ਕਰੇਗੀ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ ਕਰੋਨਾਵਾਇਰਸ ਦੀ ਲਾਗ ਦੇ 8013 ਨਵੇਂ ਕੇਸ ਰਿਪੋਰਟ ਹੋਏ ਹਨ ਤੇ ਕਰੋਨਾ ਦੀ ਲਾਗ ਨਾਲ ਗ੍ਰਸਤ ਹੋਣ ਵਾਲੇ ਲੋਕਾਂ ਦੀ ਗਿਣਤੀ 4,29,24,130 ਹੋ ਗਈ ਹੈ।

Share