ਅਧਿਆਪਕ ਭਰਤੀ ਘਪਲੇ ’ਚ ਈ.ਡੀ. ਵੱਲੋਂ ਪੱਛਮੀ ਬੰਗਾਲ ਦਾ ਮੰਤਰੀ ਗਿ੍ਰਫ਼ਤਾਰ

144
-ਅਦਾਲਤ ਨੇ ਦੋ ਦਿਨ ਦਾ ਦਿੱਤਾ ਰਿਮਾਂਡ
ਕੋਲਕਾਤਾ, 23 ਜੁਲਾਈ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੱਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਨੂੰ ਅਧਿਆਪਕ ਭਰਤੀ ਘਪਲੇ ਦੀ ਜਾਂਚ ਦੇ ਸਬੰਧ ਵਿਚ ਗਿ੍ਰਫਤਾਰ ਕਰ ਲਿਆ। ਇਹ ਘਪਲਾ ਜਦੋਂ ਹੋਇਆ ਤਾਂ ਚੈਟਰਜੀ ਸੂਬੇ ਦੇ ਸਿੱਖਿਆ ਮੰਤਰੀ ਸਨ। ਚੈਟਰਜੀ ਨੂੰ ਜਾਂਚ ਦੇ ਸਿਲਸਿਲੇ ’ਚ ਕਰੀਬ 26 ਘੰਟੇ ਦੀ ਪੁੱਛ ਪੜਤਾਲ ਬਾਅਦ ਗਿ੍ਰਫਤਾਰ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਚੈਟਰਜੀ ਨੂੰ ਦੋ ਦਿਨ ਲਈ ਈ.ਡੀ. ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਚੈਟਰਜੀ ਇਸ ਸਮੇਂ ਰਾਜ ਦੇ ਸਨਅਤ ਮੰਤਰੀ ਹਨ। ਉਸ ਨੂੰ ਸਾਲਟ ਲੇਕ ਖੇਤਰ ਵਿਚ ਸਥਿਤ ਸੀ.ਜੀ.ਓ. ਕੰਪਲੈਕਸ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਲਿਜਾਇਆ ਗਿਆ। ਈ.ਡੀ. ਦੇ ਅਧਿਕਾਰੀ ਨੇ ਕਿ ਚੈਟਰਜੀ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ ਸੀ। ਚੈਟਰਜੀ ਦੀ ਨਜ਼ਦੀਕੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ ਵੀ ਈ.ਡੀ. ਨੇ 21 ਕਰੋੜ ਰੁਪਏ ਦੀ ਨਕਦੀ ਜ਼ਬਤ ਕਰਨ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ।