ਅਦਾਲਤ ਹੱਤਕ ਮਾਮਲੇ ਵਿਜੈ ਮਾਲਿਆ ਨੂੰ ਚਾਰ ਮਹੀਨੇ ਕੈਦ ਦੀ ਸਜ਼ਾ

124
ਨਵੀਂ ਦਿੱਲੀ, 11 ਜੁਲਾਈ (ਪੰਜਾਬ ਮੇਲ)- ਸੁਪਰੀਮ ਕੋਰਟ ਨੇ 9 ਹਜ਼ਾਰ ਕਰੋੜ ਰੁਪਏ ਤੋਂ ਵਧ ਦੇ ਬੈਂਕ ਕਰਜ਼ਾ ਧੋਖਾਧੜੀ ਮਾਮਲੇ ਵਿੱਚ ਦੋਸ਼ੀ ਅਤੇ ਭਗੌੜਾ ਕਾਰੋਬਾਰੀ ਵਿਜੈ ਮਾਲਿਆ ਨੂੰ ਹੱਤਕ ਅਦਾਲਤ ਕਰਨ ਦੇ ਮਾਮਲੇ ’ਚ ਸੋਮਵਾਰ ਨੂੰ ਚਾਰ ਮਹੀਨੇ ਦੀ ਸਜ਼ਾ ਸੁਣਾਈ ਹੈ। ਜਸਟਿਸ ਯੂ.ਯੂ. ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਮਾਲਿਆ ’ਤੇ 2000 ਰੁਪਏ ਜੁਰਮਾਨਾ ਵਿਚ ਲਗਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਸਜ਼ਾ ਤੈਅ ਕਰਨ ਸਬੰਧੀ ਆਪਣਾ ਫੈਸਲਾ 10 ਮਾਰਚ ਨੂੰ ਰਾਖਵਾਂ ਰਖ ਲਿਆ ਸੀ।