ਅਦਾਲਤ ਵੱਲੋਂ ਕੁਤਬ ਮੀਨਾਰ ‘ਚ ਪੂਜਾ ਕਰਨ ਦੇ ਮਾਮਲੇ ‘ਤੇ ਫੈਸਲਾ ਰਾਖਵਾਂ

27
Share

-ਕਿਹਾ:  ਜੇ 800 ਸਾਲਾਂ ਤੋਂ ਦੇਵੀ ਦੇਵਤੇ ਪੂਜਾ ਤੋਂ ਬਿਨਾਂ ਮੌਜੂਦ ਹਨ, ਤਾਂ ਉਨ੍ਹਾਂ ਨੂੰ ਉਵੇਂ ਹੀ ਰਹਿਣ ਦਿਓ
ਨਵੀਂ ਦਿੱਲੀ, 24 ਮਈ (ਪੰਜਾਬ ਮੇਲ)- ਇਥੋਂ ਦੀ ਸਾਕੇਤ ਅਦਾਲਤ ਵਿਚ ਅੱਜ ਕੁਤਬ ਮੀਨਾਰ ਵਿਚ ਪੂਜਾ ਕਰਨ ਦੀ ਮੰਗ ਲਈ ਦਾਖਲ ਪਟੀਸ਼ਨ ‘ਤੇ ਸੁਣਵਾਈ ਮੁਕੰਮਲ ਹੋਈ। ਜਸਟਿਸ ਨਿਖਿਲ ਚੋਪੜਾ ਦੇ ਬੈਂਚ ਨੇ ਹਿੰਦੂ ਪੱਖ ਨੂੰ ਪੂਜਾ ਕਰਨ ਦੇ ਅਧਿਕਾਰ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਇਸ ਮਾਮਲੇ ‘ਤੇ ਫੈਸਲਾ 9 ਜੂਨ ਨੂੰ ਸੁਣਾਇਆ ਜਾਵੇਗਾ। ਅਦਾਲਤ ਨੇ ਦੋਵਾਂ ਧਿਰਾਂ ਨੂੰ ਇੱਕ ਹਫ਼ਤੇ ਅੰਦਰ ਸੰਖੇਪ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਸੁਣਵਾਈ ਦੌਰਾਨ ਅਦਾਲਤ ਨੇ ਪੁੱਛਿਆ ਕਿ ਕੀ ਅਪੀਲਕਰਤਾ ਨੂੰ ਕਿਸੇ ਕਾਨੂੰਨੀ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਹੈ। ਅਦਾਲਤ ਨੇ ਕਿਹਾ ਕਿ ਜੇਕਰ ਪਿਛਲੇ 800 ਸਾਲਾਂ ਤੋਂ ਦੇਵੀ ਦੇਵਤੇ ਪੂਜਾ ਤੋਂ ਬਿਨਾਂ ਵੀ ਮੌਜੂਦ ਹਨ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਹੀ ਰਹਿਣ ਦਿਓ।


Share