ਅਦਾਲਤ ’ਚ ਮਾਸਕ ਨਾ ਪਹਿਨਣ ਕਾਰਨ ਐਡਮਿੰਟਨ ਦੇ ਵਕੀਲ ਨੂੰ 2000 ਡਾਲਰ ਦਾ ਜੁਰਮਾਨਾ

313
Share

ਐਡਮਿੰਟਨ, 8 ਦਸੰਬਰ (ਸੁਰਜੀਤ ਸਿੰਘ ਫਲੋਰਾ/ਪੰਜਾਬ ਮੇਲ)- ਇਕ ਜੱਜ ਨੇ ਇੱਕ ਫੈਸਲਾ ਸੁਣਾਇਆ ਕਿ ਐਡਮਿੰਟਨ ਵਕੀਲ ਜਿਸ ਨੇ ਕੋਵਿਡ ਮਹਾਮਾਰੀ ਦੇ ਦੌਰਾਨ ਅਦਾਲਤ ਵਿਚ ਫੇਸ ਮਾਸਕ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ, ਨੂੰ ਅਣਗਹਿਲੀ ਕਾਰਨ 2000 ਡਾਲਰ ਜੁਰਮਾਨਾ ਲਗਾਇਆ ਗਿਆ। ਪੀਟਰ ਰਾਇਲ ਬਚਾਅ ਪੱਖ ਦੇ ਵਕੀਲ ਨੂੰ 21 ਜੁਲਾਈ ਦੀ ਸੁਣਵਾਈ ਤੋਂ ਬਾਅਦ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ੀ ਪਾਇਆ ਗਿਆ। ਜਿਸ ਵਿਚ ਉਨ੍ਹਾਂ ਨੇ ਜੱਜ ਮਾਰੀਲੇਨਾ ਕਾਰਮੀਨਾਤੀ ਦੇ ਹੁਕਮ ਜਿਸ ਵਿਚ ਬੋਲਣ ਦੇ ਦੌਰਾਨ ਚੇਹਰਾ ਢੱਕਣ ਲਈ ਕਿਹਾ ਗਿਆ ਸੀ, ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਘਟਨਾ ਦੇ ਨਤੀਜੇ ਵਜੋਂ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਸੀ। ਆਪਣੇ ਫੈਸਲੇ ਨੂੰ ਪੜ੍ਹਦੇ ਹੋਏ ਜੱਜ ਬਰੂਸ ਪ੍ਰੇਜਰ, ਜਿਨ੍ਹਾਂ ਨੂੰ ਕੈਲਗਰੀ ਤੋਂ ਇਸ ਕਾਰਵਾਈ ਦੇ ਲਈ ਵਿਸ਼ੇਸ਼ ਤੌਰ ’ਤੇ ਨਿਯੁਕਤ ਕੀਤਾ ਗਿਆ ਸੀ, ਨੇ ਕਿਹਾ ਕਿ ਜੁਲਾਈ ਦੀ ਸੁਣਵਾਈ ਇਕ ਯੌਨ ਹਮਲੇ ਦੇ ਮੁਕੱਦਮੇ ਦਾ ਹਿੱਸਾ ਸੀ, ਜਿਸ ਨੂੰ ਪਹਿਲਾਂ ਹੀ ਤਿੰਨ ਵਾਰ ਮੁਲਤਵੀ ਕਰ ਦਿੱਤਾ ਗਿਆ ਸੀ।
ਜੱਜ ਨੇ ਪਿਛਲੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਕਿਹਾ ਕਿ ‘‘ਇਹ ਮੁਕੱਦਮੇ ਦੀ ਕਾਰਵਾਈ ਜ਼ਰੂਰੀ ਸੀ।’’ ਅਦਾਲਤ ਦੁਆਰਾ ਨਿਰਦੇਸ਼ਾਂ ਅਨੁਸਾਰ ਮਾਸਕ ਨਾ ਪਹਿਨਣ ਦੇ ਕਥਿਤ ਵਿਰੋਧੀ ਦੁਆਰਾ ਅਪਮਾਨ ਦਾ ਮਤਲਬ ਹੈ ਕਿ ਮੁਕੱਦਮਾ ਅੱਗੇ ਨਹੀਂ ਵਧ ਸਕਿਆ।
ਫਰੇਜ਼ਰ ਨੇ ਇਸ ਤੱਥ ਨੂੰ ਵੀ ਉਜਾਗਰ ਕੀਤਾ ਕਿ ਰਾਇਲ ਨੇ ਨਾ ਸਿਰਫ ਕੋਵਿਡ ਨਿਯਮਾ ਦੇ ਹੁਕਮਾਂ ਦੀ ਉਲੰਘਣਾ ਕੀਤੀ, ਬਲਕਿ ਅਦਾਲਤ ਨੂੰ ਇਹ ਕਹਿ ਕੇ ਚੁਣੌਤੀ ਦਿੱਤੀ ਕਿ ‘‘ਤੁਸੀਂ ਇਸ ਬਾਰੇ ਕੀ ਕਰ ਲਉਗੇ?’’
‘‘ਇਨ੍ਹਾਂ ਕਿਰਿਆਵਾਂ ਦਾ ਸੁਮੇਲ ਵਿਵਹਾਰ ਨੂੰ ਦਰਸਾਉਂਦਾ ਹੈ ਜੋ ਘਿਣਾਉਣੀ ਹੈ,’’। ਫਰੇਜ਼ਰ ਨੇ ਅੱਗੇ ਕਿਹਾ, ‘‘ਮਤਲਬ ਜਾਣਬੁੱਝ ਕੇ ਜ਼ਿੱਦੀ ਅਤੇ ਅਣਆਗਿਆਕਾਰੀ ਆਚਰਣ ਜੋ ਵਿਦਰੋਹੀ, ਬੇਵਕੂਫੀ, ਅਪ੍ਰਮਾਣਿਕ ਅਤੇ ਅਸੰਤੁਸ਼ਟ ਸੀ, ਜਿਸ ਨੇ ਜਾਣਬੁੱਝ ਕੇ ਜੱਜ ਅਤੇ ਉਸ ਦੀ ਅਦਾਲਤ ਦਾ ਨਿਰਾਦਰ ਕੀਤਾ।’’
ਅਦਾਲਤ ਨੂੰ ਸੰਬੋਧਨ ਕਰਦੇ ਹੋਏ, ਰਾਇਲ ਨੇ ਉਸ ਦੁਆਰਾ ਜੱਜ ਅਤੇ ਅਦਾਲਤ ਦੇ ਕੀਤੇ ਨਿਰਾਦਰ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਉਸ ਨੂੰ ਇਸ ਪ੍ਰਕਿਰਿਆ ਦੁਆਰਾ ਅਦਾਲਤ ਨੂੰ ਪੇਸ਼ ਕਰਨ ਲਈ ਬਹੁਤ ਪਛਤਾਵਾ ਹੈ। ਉਸਨੇ ਕਿਹਾ ਕਿ ਲਗਭਗ 46 ਸਾਲਾਂ ਦੇ ਅਭਿਆਸ ਵਿਚ, ਉਸਨੇ ਕਦੇ ਵੀ ਆਪਣੇ ਆਪ ਨੂੰ ਅਜਿਹੀ ਸਥਿਤੀ ਵਿਚ ਨਹੀਂ ਪਾਇਆ ਹੈ ਪਰ ਉਸ ਤੋਂ ਇਹ ਅਦਾਲਤ ਅਤੇ ਜੱਜ ਦੀ ਤੌਹੀਨ ਕਿਵੇਂ ਹੋਈ, ਉਹ ਖੁਦ ਨਹੀਂ ਜਾਣਦਾ।
ਇਸ ਦੇ ਨਾਲ ਹੀ ਵਕੀਲ ਨੇ ਅੱਗੋ ਤੋਂ ਜੱਜ ਨੂੰ ਭਰੋਸਾ ਦਿਵਾਇਆ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਸਵੀਕਾਰ ਕਰਦਾ ਹਾਂ ਅਤੇ ਇਸ ਤਰ੍ਹਾਂ ਦਾ ਵਿਵਹਾਰ ਦੁਬਾਰਾ ਨਹੀਂ ਹੋਵੇਗਾ।
ਇਸ ਗੱਲ ਤੋਂ ਸੰਤੁਸ਼ਟ ਹੋ ਕਿ ਰਾਇਲ ਨੇ ਆਪਣੀ ਨਿਰਾਦਰੀ ਨੂੰ ਇਮਾਨਦਾਰੀ ਨਾਲ ਕਬੂਲ ਕੀਤਾ। ਜੱਜ ਫਰੇਜ਼ਰ ਨੇ ਸਾਲ ਦੇ ਅੰਤ ਤੱਕ ਉਸ ਵਕੀਲ ਨੂੰ 2,000 ਡਾਲਰ ਦਾ ਜੁਰਮਾਨਾ ਭਰਨ ਦਾ ਆਦੇਸ਼ ਦਿੱਤਾ। ਜੱਜ ਨੇ ਇਹ ਫੈਸਲਾ ਸੁਣਾਉਂਦੇ ਹੋਏ ਇਹ ਵੀ ਕਿਹਾ ਕਿ ਇਹ ਜੁਰਮਾਨਾ ਜ਼ਰੂਰੀ ਸੀ, ਤਾਂ ਜੋ ਅੱਗੇ ਤੋਂ ਕੋਈ ਹੋਰ ਇਸ ਤਰ੍ਹਾਂ ਕਿਸੇ ਵੀ ਜੱਜ ਜਾਂ ਅਦਾਲਤ ਦੀ ਤੌਹੀਨ ਕਰਨ ਦੀ ਹਿਮਾਕਤ ਨਾ ਕਰੇ। ਜੁਰਮਾਨਾ ਇਸ ਤੋਂ ਹੋਰ ਵੱਧ ਵੀ ਹੋ ਸਕਦਾ ਹੈ, ਪਰ ਵਕੀਲ ਵਲੋਂ ਆਪਣੀ ਗਲਤੀ ਮੰਨ ਕੇ ਮੁਆਫ਼ੀ ਮੰਗਣ ’ਤੇ ਸਿਰਫ਼ ਉਸ ਨੂੰ 2000 ਡਾਲਰ ਦਾ ਜੁਰਮਾਨਾ ਹੀ ਕੀਤਾ ਜਾ ਰਿਹਾ ਹੈ।

Share