ਅਦਾਲਤੀ ਫ਼ੈਸਲਾ ਆਉਣ ਤੱਕ ਮੁੰਬਈ ਹਮਲਿਆਂ ਦੇ ਦੋਸ਼ੀ ਤੁਹੱਵਰ ਰਾਣਾ ਦੀ ਨਹੀਂ ਹੋਵੇਗੀ ਭਾਰਤ ਹਵਾਲਗੀ

117
Share

-ਫੈਸਲਾ ਆਉਣ ਤੱਕ ਅਮਰੀਕਾ ’ਚ ਹੀ ਰਹੇਗਾ ਮੁੰਬਈ ਹਮਲਿਆਂ ਦਾ ਦੋਸ਼ੀ
ਲਾਸ ਏਂਜਲਸ, 25 ਜੂਨ (ਪੰਜਾਬ ਮੇਲ)- ਲਾਸ ਏਂਜਲਸ ਦੀ ਫੈਡਰਲ ਅਦਾਲਤ ਸਾਲ 2008 ’ਚ ਮੁੰਬਈ ਅੱਤਵਾਦੀ ਹਮਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਵਪਾਰੀ ਤਹਾਵੁਰ ਰਾਣਾ ਦੀ ਭਾਰਤ ਹਵਾਲਗੀ ਬਾਰੇ ਜਦੋਂ ਤੱਕ ਫ਼ੈਸਲਾ ਨਹੀਂ ਕਰ ਲੈਂਦੀ, ਉਦੋਂ ਤੱਕ ਉਹ ਅਮਰੀਕਾ ਵਿਚ ਰਹੇਗਾ। ਮੁੰਬਈ ਵਿਚ ਹੋਏ ਅੱਤਵਾਦੀ ਹਮਲੇ ਵਿਚ 160 ਤੋਂ ਵੱਧ ਲੋਕ ਮਾਰੇ ਗਏ ਸਨ। ਰਾਣਾ ਮੁੰਬਈ ਅੱਤਵਾਦੀ ਹਮਲੇ ਵਿਚ ਉਸ ਦੀ ਕਥਿਤ ਭੂਮਿਕਾ ਲਈ ਲੋੜੀਂਦਾ ਹੈ ਅਤੇ ਭਾਰਤ ਨੇ ਉਸ ਦੀ ਹਵਾਲਗੀ ਲਈ ਬੇਨਤੀ ਕੀਤੀ ਹੈ।

Share