ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਆਈ.ਟੀ. ਵਿਭਾਗ ਨੇ ਜਾਂਚ ਦਾ ਘੇਰਾ ਵਧਾਇਆ

658
Share

ਮੁੰਬਈ, 17 ਸਤੰਬਰ (ਪੰਜਾਬ ਮੇਲ)- ਆਮਦਨ ਕਰ ਵਿਭਾਗ ਨੇ ਅਦਾਕਾਰ ਸੋਨੂੰ ਸੂਦ ਵਿਰੁੱਧ ਕਥਿਤ ਟੈਕਸ ਚੋਰੀ ਦੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ ਅਤੇ ਅੱਜ ਮੁੰਬਈ, ਨਾਗਪੁਰ ਅਤੇ ਜੈਪੁਰ ਵਿੱਚ ਉਨ੍ਹਾਂ ਦੇ ਕਈ ਕਾਰੋਬਾਰਾਂ ਦੀ ਤਲਾਸ਼ੀ ਲਈ ਗਈ। ਵਿਭਾਗ ਨੇ ਬੁੱਧਵਾਰ ਨੂੰ 48 ਸਾਲਾ ਅਭਿਨੇਤਾ ਅਤੇ ਉਸ ਨਾਲ ਜੁੜੇ ਕੁਝ ਲੋਕਾਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ, ਜੋ ਹਾਲੇ ਤੱਕ ਜਾਰੀ ਹੈ। ਸੂਤਰਾਂ ਨੇ ਕਿਹਾ ਕਿ ਹੁਣ ਮੁੰਬਈ, ਨਾਗਪੁਰ ਅਤੇ ਜੈਪੁਰ ਵਿੱਚ ਹੋਰ ਥਾਵਾਂ ’ਤੇ ਤਲਾਸ਼ੀ ਲਈ ਜਾ ਰਹੀ ਹੈ।

Share