ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਪਰਿਵਾਰ ਤੇ ਨੇੜਲੇ ਦੋਸਤਾਂ ਦੀ ਹਾਜ਼ਰੀ ’ਚ ਸਸਕਾਰ

730
Share

ਮੁੰਬਈ, 15 ਜੂਨ (ਪੰਜਾਬ ਮੇਲ)-ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (34) ਦਾ ਅੱਜ ਇਥੇ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਪਰਿਵਾਰਕ ਮੈਂਬਰਾਂ ਅਤੇ ਫਿਲਮ ਤੇ ਟੀਵੀ ਇੰਡਸਟਰੀ ਦੇ ਨੇੜਲੇ ਦੋਸਤਾਂ ਮਿੱਤਰਾਂ ਦੀ ਹਾਜ਼ਰੀ ਵਿੱਚ ਸਸਕਾਰ ਕਰ ਦਿੱਤਾ ਗਿਆ। ਅਦਾਕਾਰ ਦੀ ਦੇਹ ਨੂੰ ਕੂਪਰ ਹਸਪਤਾਲ ਤੋਂ ਸਵਾ ਚਾਰ ਵਜੇ ਦੇ ਕਰੀਬ ਵਿਲੇ ਪਾਰਲੇ ਸਥਿਤ ਸ਼ਮਸ਼ਾਨ ਘਾਟ ਲਿਆਂਦਾ ਗਿਆ। ਸੂਤਰਾਂ ਮੁਤਾਬਕ ਕਰੋਨਾ ਮਹਾਮਾਰੀ ਕਰਕੇ ਨੇੜਲੇ ਪਰਿਵਾਰਕ ਮੈਂਬਰਾਂ ਤੇ ਚੋਣਵੇਂ ਦੋਸਤਾਂ ਨੂੰ ਸ਼ਮਸ਼ਾਨਘਾਟ ਆਉਣ ਦੀ ਖੁੱਲ੍ਹ ਦਿੱਤੀ ਗਈ। ਸਸਕਾਰ ਮੌਕੇ ਅਦਾਕਾਰਾ ਸ਼੍ਰਧਾ ਕਪੂਰ, ਕ੍ਰਿਤੀ ਸੈਨਨ, ਵਰੁਣ ਸ਼ਰਮਾ, ਨਿਰਮਾਤਾ ਏਕਤਾ ਕਪੂਰ, ਵਿਵੇਕ ਓਬਰਾਏ, ਰਣਦੀਪ ਹੁੱਡਾ, ਪ੍ਰਤੀਕ ਬੱਬਰ, ਗਾਇਕ ਉਦਿਤ ਨਾਰਾਇਣ, ਰੀਆ ਚੱਕਰਬਰਤੀ ਆਦਿ ਮੌਜੂਦ ਸਨ। ਸੁਸ਼ਾਂਤ ਨੇ ਐਤਵਾਰ ਨੂੰ ਬਾਂਦਰਾ ਸਥਿਤ ਆਪਣੇ ਫਲੈਟ ਵਿੱਚ ਫਾਹਾ ਲੈ ਲਿਆ ਸੀ। ਪੁਲਿਸ ਮੁਤਾਬਕ ਅਦਾਕਾਰ ਪਿਛਲੇ ਕੁਝ ਸਮੇਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਸੀ।


Share