ਅਦਾਕਾਰ ਮਹੇਸ਼ ਮਾਂਜਰੇਕਰ ਖ਼ਿਲਾਫ਼ ਕੇਸ ਦਰਜ

175
Share

ਪੁਣੇ, 17 ਜਨਵਰੀ (ਪੰਜਾਬ ਮੇਲ)- ਮਹਾਰਾਸ਼ਟਰ ਦੇ ਪੁਣੇ ’ਚ ਇਕ ਵਿਅਕਤੀ ਨੇ ਫਿਲਮ ਨਿਰਮਾਤਾ ਅਤੇ ਅਭਿਨੇਤਾ ਮਹੇਸ਼ ਮਾਂਜਰੇਕਰ ਖ਼ਿਲਾਫ਼ ਉਸ ਨੂੰ ਥੱਪੜ ਮਾਰਨ ਅਤੇ ਬਦਸਲੂਕੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਕਾਰ ਮਾਂਜਰੇਕਰ ਦੀ ਕਾਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਫਿਲਮ ਨਿਰਮਾਤਾ ਨੇ ਉਸ ਨੂੰ ਥੱਪੜ ਮਾਰਿਆ ਅਤੇ ਗਾਲ੍ਹਾਂ ਕੱਢੀਆਂ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੀ ਰਾਤ ਨੂੰ ਪੁਣੇ-ਸੋਲਾਪੁਰ ਹਾਈਵੇਅ ’ਤੇ ਯਾਵਤ ਪਿੰਡ ਦੇ ਨਜ਼ਦੀਕ ਦੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮੰਜਰੇਕਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Share