ਅਦਾਕਾਰਾ ਸ਼ਸ਼ੀਕਲਾ ਦਾ ਦੇਹਾਂਤ

514
Share

ਮੁੰਬਈ, 4 ਅਪ੍ਰੈਲ (ਪੰਜਾਬ ਮੇਲ)- ਅਦਾਕਾਰਾ ਸ਼ਸ਼ੀਕਲਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 88 ਵਰ੍ਹਿਆਂ ਦੇ ਸਨ। ਐੱਫ.ਡਬਲਿਊ.ਆਈ.ਸੀ.ਈ. ਦੇ ਚੇਅਰਮੈਨ ਬੀ.ਐੱਨ. ਤਿਵਾੜੀ ਨੇ ਸ਼ਸ਼ੀਕਲਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਸ਼ਸ਼ੀਕਲਾ ਨੇ 1960 ਤੋਂ 70 ਦੇ ਦਹਾਕੇ ਵਿਚ ‘ਆਰਤੀ’, ‘ਗੁਮਰਾਹ’ ਅਤੇ ‘ਛੋਟੇ ਸਰਕਾਰ’ ਵਰਗੀਆਂ ਫਿਲਮਾਂ ਵਿਚ ਬਿਹਤਰੀਨ ਸਹਾਇਕ ਦੀ ਭੂਮਿਕਾ ਨਿਭਾਈ ਸੀ। ਸ਼ਸ਼ੀਕਲਾ ਦਾ ਜਨਮ ਮਹਾਰਾਸ਼ਟਰ ਦੇ ਸੋਲਾਪੁਰ ’ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਸ਼ਸ਼ੀਕਲਾ ਜਾਵਲਕਰ ਸੀ ਤੇ ਉਨ੍ਹਾਂ ਨੇ ਪੰਜ ਸਾਲ ਦੀ ਉਮਰ ਵਿਚ ਹੀ ਸਟੇਜ ’ਤੇ ਐਕਟਿੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਪਹਿਲੀ ਫਿਲਮ ‘ਜ਼ੀਨਤ’ ਸੀ, ਜੋ 1945 ’ਚ ਰਿਲੀਜ਼ ਹੋਈ ਸੀ। 6 ਦਹਾਕਿਆਂ ਦੇ ਆਪਣੇ ਕਰੀਅਰ ’ਚ ਉਨ੍ਹਾਂ ਸੌ ਤੋਂ ਵਧ ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਨੂੰ 2007 ’ਚ ਪਦਮਸ੍ਰੀ ਐਵਾਰਡ ਦਿੱਤਾ ਗਿਆ ਸੀ। ਗਾਇਕਾ ਲਤਾ ਮੰਗੇਸ਼ਕਰ, ਅਦਾਕਾਰ ਫਰਹਾਨ ਅਖ਼ਤਰ, ਨਿਰਮਾਤਾ ਜਾਵੇਦ ਜਾਫਰੀ, ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਰਾਸ਼ਟਰੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਸ਼ਸ਼ੀਕਲਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ।

Share