ਅਡਾਨੀ ਗਰੁੱਪ ਨੇ ਕਿਸਾਨ ਅੰਦੋਲਨ ਦੌਰਾਨ ਹੋ ਰਹੀ ਭੰਡੀ ਤੋਂ ਪ੍ਰੇਸ਼ਾਨ ਅਖ਼ਬਾਰਾਂ ’ਚ ਲਾਈ ਇਸ਼ਤਿਹਾਰਾਂ ਦੀ ਝੜੀ

443
Share

ਨਵੀਂ ਦਿੱਲੀ, 19 ਦਸੰਬਰ (ਪੰਜਾਬ ਮੇਲ)- ਕਿਸਾਨ ਅੰਦੋਲਨ ਦੌਰਾਨ ਹੋ ਰਹੀ ਭੰਡੀ ਤੋਂ ਪ੍ਰੇਸ਼ਾਨ ਅਡਾਨੀ ਗਰੁੱਪ ਨੇ ਆਪਣੀ ਸਾਖ ਬਚਾਉਣ ਤੇ ਆਪਣਾ ਪੱਖ ਰੱਖਣ ਦੇ ਇਰਾਦੇ ਨਾਲ ਉੱਤਰੀ ਭਾਰਤ ਤੇ ਖਾਸ ਕਰਕੇ ਪੰਜਾਬ ਨਾਲ ਸਬੰਧਤ ਕਈ ਅਖ਼ਬਾਰਾਂ ’ਚ ਇਸ਼ਤਿਹਾਰਾਂ ਦੀ ਲੜੀ ਲਾ ਦਿੱਤੀ ਹੈ। ਪੂਰੇ ਸਫ਼ੇ ਦੇ ਇਨ੍ਹਾਂ ਇਸ਼ਤਿਹਾਰਾਂ ’ਚ ਗਰੁੱਪ ਨੇ ਕਿਸਾਨਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਕੰਪਨੀ ਨੂੰ ਸੌੜੇ ਹਿੱਤਾਂ ਲਈ ਬਦਨਾਮ ਕੀਤੇ ਜਾਣ ਨੂੰ ਮੰਦਭਾਗਾ ਦੱਸਿਆ ਹੈ। ਗਰੁੱਪ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗ਼ਲਤ ਸੂਚਨਾ ਦੇ ਅਧਾਰ ’ਤੇ ਚਲਾਈ ਮੁਹਿੰਮ ਖ਼ਿਲਾਫ਼ ਆਵਾਜ਼ ਉਠਾਉਣ।

Share