ਅਟਲਾਂਟਾ ਸ਼ਹਿਰ ਦੇ ਵੱਖ-ਵੱਖ ਮਸਾਜ ਪਾਰਲਰ ’ਤੇ ਹੋਈ ਗੋਲੀਬਾਰੀ ਦੌਰਾਨ 8 ਲੋਕਾਂ ਦੀ ਮੌਤ; ਸ਼ੱਕੀ ਗਿ੍ਰਫ਼ਤਾਰ

796
Share

ਅਟਲਾਂਟਾ, 17 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਅਟਲਾਂਟਾ ਸ਼ਹਿਰ ਵਿਚ ਦੋ ਮਸਾਜ ਪਾਰਲਰ ਅਤੇ ਇਕ ਉਪਨਗਰ ਵਿਚ ਇਕ ਮਸਾਜ ਪਾਲਰ ਵਿਚ ਗੋਲੀਬਾਰੀ ਦੀ ਘਟਨਾ ਹੋਣ ਦੀ ਖ਼ਬਰ ਹੈ। ਇਸ ਗੋਲੀਬਾਰੀ ਵਿਚ 8 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਕਈ ਏਸ਼ੀਆਈ ਬੀਬੀਆਂ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਘਟਨਾ ਦੇ ਬਾਅਦ ਦੱਖਣ-ਪੱਛਮ ਜਾਰਜੀਆ ’ਚ 21 ਸਾਲਾ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਅਟਲਾਂਟਾ ਪੁਲਿਸ ਪ੍ਰਮੁੱਖ ਰੋਡਨੀ ਬ੍ਰਾਇੰਟ ਨੇ ਦੱਸਿਆ ਕਿ ਉੱਤਰ-ਪੂਰਬੀ ਅਟਲਾਂਟਾ ’ਚ ਇਕ ਸਪਾ ਵਿਚ 3 ਬੀਬੀਆਂ ਮਾਰੀਆਂ ਗਈਆਂ, ਜਦਕਿ ਇਕ ਹੋਰ ਸਪਾ ਵਿਚ ਇਕ ਹੋਰ ਬੀਬੀ ਮਾਰੀ ਗਈ। ਉਨ੍ਹਾਂ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਇਹ ਚਾਰੇ ਬੀਬੀਆਂ ਏਸ਼ੀਆਈ ਸਨ। ਅਟਲਾਂਟਾ ਪੁਲਿਸ ਦੇ ਅਧਿਕਾਰੀਆਂ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 5:50 ’ਤੇ ਇਕ ਸਪਾ ’ਚ ਗੋਲੀਬਾਰੀ ਦੀ ਸੂਚਨਾ ਮਿਲੀ, ਜਿੱਥੇ 3 ਬੀਬੀਆਂ ਮਿ੍ਰਤਕ ਪਾਈਆਂ ਗਈਆਂ ਅਤੇ ਉਨ੍ਹਾਂ ਦੇ ਸਰੀਰ ’ਤੇ ਗੋਲੀ ਲੱਗਣ ਦੇ ਨਿਸ਼ਾਨ ਸਨ। ਅਧਿਕਾਰੀ ਘਟਨਾ ਸਥਾਨ ’ਤੇ ਹੀ ਸਨ ਕਿ ਇੰਨੇ ਵਿਚ ਉਨ੍ਹਾਂ ਨੂੰ ਇਕ ਹੋਰ ਸਪਾ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ ਅਤੇ ਉੱਥੇ ਇਕ ਬੀਬੀ ਮਿ੍ਰਤਕ ਪਾਈ ਗਈ।
ਇਸ ਤੋਂ ਪਹਿਲਾਂ ਸ਼ਾਮ ਕਰੀਬ 5 ਵਜੇ ਅਟਲਾਂਟਾ ਤੋਂ ਕਰੀਬ 50 ਕਿਲੋਮੀਟਰ ਉੱਤਰ ਵਿਚ ਇਕਵਰਥ ਸ਼ਹਿਰ ਵਿਚ ‘ਯੰਗਸ ਮਸਾਜ ਪਾਰਲਰ’ ਵਿਚ 5 ਲੋਕਾਂ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ। ਚੇਰੋਕੀ ਕਾਊਂਟੀ ਸ਼ੇਰਿਫ ਦਫਤਰ ਦੇ ਬੁਲਾਰੇ ਕੈਪਟਨ ਜੇ ਬੇਕਰ ਨੇ ਦੱਸਿਆ ਕਿ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਵਿਚੋਂ ਵੀ 2 ਦੀ ਮੌਤ ਹੋ ਗਈ। ਬੇਕਰ ਨੇ ਦੱਸਿਆ ਕਿ ਅਧਿਕਾਰੀਆਂ ਨੇ ਹਾਲੇ ਇਹ ਨਹੀਂ ਦੱਸਿਆ ਕਿ ‘ਯੰਗਸ ਏਸ਼ੀਆਨ ਮਸਾਜ ਪਾਰਲਰ’ ’ਚ ਹਮਲੇ ਵਿਚ ਜ਼ਖਮੀ ਹੋਏ ਲੋਕ ਬੀਬੀਆਂ ਸਨ ਜਾਂ ਪੁਰਸ਼ ਜਾਂ ਉਹ ਕਿਸ ਨਸਲ ਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਕੁਝ ਮਿੰਟ ਪਹਿਲਾਂ ਸ਼ਾਮ ਕਰੀਬ 4:30 ਵਜੇ ਇਕਵਰਥ ਗੋਲੀਬਾਰੀ ਦੇ ਇਕ ਸ਼ੱਕੀ ਨੂੰ ਨਿਗਰਾਨੀ ਵੀਡੀਓ ਵਿਚ ਦੇਖਿਆ ਗਿਆ।

Share