ਅਜੇ ਬੰਗਾ ‘ਜਨਰਲ ਐਟਲਾਂਟਿਕ’ ਦੇ ਉੱਪ ਚੇਅਰਮੈਨ ਨਿਯੁਕਤ

187
ਅਜੇ ਬੰਗਾ
Share

ਸੈਕਰਾਮੈਂਟੋ, 4 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪ੍ਰਮੁੱਖ ਕੌਮਾਂਤਰੀ ਇਕੂਇਟੀ ਫਰਮ ‘ਜਨਰਲ ਐਟਲਾਂਟਿਕ’ ਨੇ ਮਾਸਟਰ ਕਾਰਡ ਦੇ ਸਾਬਕਾ ਸੀ ਈ ਓ ਅਜੇ ਬੰਗਾ ਨੂੰ ਆਪਣਾ ਉੱਪ ਚੇਅਰਮੈਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਫਰਮ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸ੍ਰੀ ਬੰਗਾ ਉਪ ਚੇਅਰਮੈਨ ਵਜੋਂ ਆਪਣੀਆਂ ਸੇਵਾਵਾਂ ਦੇਣ ਲਈ ਸਾਡੇ ਵਿਚ ਸ਼ਾਮਿਲ ਹੋ ਗਏ ਹਨ। ਫਰਮ ਅਨੁਸਾਰ ਸ੍ਰੀ ਬੰਗਾ ਵਿਸ਼ਵ ਭਰ ਵਿਚ ਉਸ ਦੀਆਂ 165 ਕੰਪਨੀਆਂ ਲਈ ਨੀਤੀਗੱਤ ਮਾਮਲਿਆਂ ਤੇ ਨਿਵੇਸ਼ ਟੀਮਾਂ ਨੂੰ ਆਪਣੀਆਂ ਸੇਵਾਵਾਂ ਦੇਣਗੇ। ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਸ੍ਰੀ ਬੰਗਾ ਤਕਨੀਕ, ਡੈਟਾ ਤੇ ਵਿੱਤੀ ਸੇਵਾਵਾਂ ਵਿਚ ਵਿਸ਼ਵ ਵਿਆਪੀ ਜਾਣੇ ਪਛਾਣੇ ਮਾਹਿਰ ਹਨ, ਉਨ੍ਹਾਂ ਦਾ ਸਰਕਾਰੀ ਕੰਪਨੀਆਂ ਤੇ ਹਰ ਕਿਸਮ ਦੀ ਸੰਸਥਾਵਾਂ ਵਿਚ ਇਕ ਸਲਾਹਕਾਰ ਵਜੋਂ ਸੇਵਾਵਾਂ ਦੇਣ ਦਾ ਲੰਬਾ ਰਿਕਾਰਡ ਹੈ ਜਿਸ ਦਾ ਫਰਮ ਨੂੰ ਲਾਭ ਪੁੱਜੇਗਾ। ਇਥੇ ਜਿਕਰਯੋਗ ਹੈ ਕਿ ਸ੍ਰੀ ਬੰਗਾ ਮਾਸਟਰ ਕਾਰਡ ਦੇ ਇਕ ਦਹਾਕੇ ਤੋਂ ਵਧ ਸਮਾਂ ਪ੍ਰਧਾਨ ਤੇ ਸੀ ਈ ਓ ਰਹੇ ਹਨ। ਉਨ੍ਹਾਂ ਨੇ ਮਾਸਟਰ ਕਾਰਡ ਵਿਚ  ਆਪਣੇ 12 ਸਾਲਾਂ ਦੇ ਕਾਰਜਕਾਲ ਦੌਰਾਨ ਇਸ ਦੇ  ਚੇਅਰਮੈਨ ਵਜੋਂ ਵੀ  ਸੇਵਾਵਾਂ ਨਿਭਾਈਆਂ ਹਨ।


Share