ਅਜੀਤ ਸਿੰਘ ਸੰਧੂ ਨੂੰ ਪਾਰਕਸ ਤੇ ਰੀਕ੍ਰੇਸ਼ਨ ਕਮਿਸ਼ਨ ਦੇ ਚੇਅਰਪਰਸਨ ਚੁਣੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ

132
ਅਜੀਤ ਸਿੰਘ ਸੰਧੂ ਲੈਥਰੋਪ ਪਾਰਕਸ ਤੇ ਰੀਕੇ੍ਰਸ਼ਨ ਦੇ ਚੇਅਰਪਰਸਨ।
Share

ਸਿਆਟਲ, 12 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਦੇਸ਼ ਭਗਤ ਪਰਿਵਾਰ ਦੇ ਵਾਰਸ ਤੇ ਲੈਥਰੋਪ ਸ਼ਹਿਰ ਦੇ ਅਜੀਤ ਸਿੰਘ ਸੰਧੂ ਪਾਰਕਸ ਤੇ ਰੀਕ੍ਰੇਸ਼ਨ ਕਮਿਸ਼ਨ ਦਾ ਚੇਅਰਪਰਸਨ ਚੁਣੇ ਜਾਣ ’ਤੇ ਦੋਸਤਾਂ, ਮਿੱਤਰਾਂ ਤੇ ਸਨੇਹੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਵਧਾਈਆਂ ਦਿੱਤੀਆਂ। ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ‘ਮੰਗੀਆਂ’ ਦੇ ਜੰਮਪਲ ਅਜੀਤ ਸਿੰਘ ਸੰਧੂ ਲੈਥਰੋਪ ਦੇ ਪਾਰਕਸ ਤੇ ਰੀਕ੍ਰੇਸ਼ਨ ਦੇ ਕਮਿਸ਼ਨਰ ਅਤੇ ਵੈਟਰਨ ਮੈਮੋਰੀਅਲ ਕਮੇਟੀ ਦੇ ਮੇਂਬਰ ਵਜੋਂ ਵੀ ਕੰਮ ਕਰ ਰਹੇ ਹਨ, ਜੋ ਮਿੱਠੇ ਸੁਭਾਅ ਵਾਲੇ ਲੰਮੇ ਸਮੇਂ ਤੋਂ ਧਾਰਮਿਕ, ਰਾਜਨੀਤੀ ਅਤੇ ਸਪੋਟਰਸ ਗਤੀਵਿਧੀਆਂ ਵਿਚ ਯੋਗਦਾਨ ਪਾ ਚੁੱਕੇ ਹਨ ਅਤੇ ਚੰਗੇ ਬੁਲਾਰੇ ਵਜੋਂ ਪਹਿਚਾਨ ਰੱਖਦੇ ਹਨ। ਲੈਥਰੋਪ ਸ਼ਹਿਰ ਦੇ ਪੰਜਵੀਂ ਵਾਰ ਚੁਣੇ ਗਏ ਮੇਅਰ ਸੁਖਮਿੰਦਰ ਸਿੰਘ ‘ਸੰਨੀ ਧਾਲੀਵਾਲ’ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਸਮੇਂ ਅਜੀਤ ਸਿੰਘ ਸੰਧੂ ਨੂੰ ਇਸ ਵਕਾਰੀ ਅਹੁਦੇ ’ਤੇ ਚੁਣੇ ਜਾਣ ’ਤੇ ਵਧਾਈ ਦਿੱਤੀ। ਭਾਰਤ ਤੋਂ ਪੰਜਾਬ ਕੁਸ਼ਤੀ ਸੰਸਸਥਾ ਦੇ ਪ੍ਰਧਾਨ ਪਦਮਸ਼੍ਰੀ ਕਰਤਾਰ ਸਿੰਘ ਤੇ ਸਾਬਕਾ ਡੀ.ਜੀ.ਪੀ. ਐੱਮ.ਐੱਸ. ਭੁੱਲਰ ਅਤੇ ਸਿਆਟਲ ਤੋਂ ਪਿੰਟੂ ਬਾਠ, ਮਨਮੋਹਣ ਸਿੰਘ ਧਾਲੀਵਾਲ, ਹਰਦੀਪ ਸਿੰਘ ਗਿੱਲ ਤੇ ਹਰਦੇਵ ਸਿੰਘ ਜੱਜ ਨੇ ਵੀ ਵਧਾਈ ਦਿੱਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

Share