ਅਚਾਨਕ ਪੀਲਾ ਪਿਆ ਪੂਰਾ ਬੀਜਿੰਗ ਸ਼ਹਿਰ, ਚੀਨ ਵਿਚ ਆਇਆ ਦਹਾਕੇ ਦਾ ਸਭ ਤੋਂ ਖ਼ਤਰਨਾਕ ਸੈਂਡ ਸਟੌਰਮ

431
Share

ਬੀਜਿੰਗ, 16 ਮਾਰਚ (ਪੰਜਾਬ ਮੇਲ)- ਚੀਨ ਦੀ ਰਾਜਧਾਨੀ ਬੀਜਿੰਗ ‘ਚ ਸੋਮਵਾਰ ਦੀ ਸਵੇਰ ਲੋਕਾਂ ਲਈ ਡਰਾਉਣ ਵਾਲੀਆਂ ਤਸਵੀਰਾਂ ਲਿਆਈ। ਸੋਮਵਾਰ ਸਵੇਰ ਤੋਂ ਹੀ ਬੀਜਿੰਗ ‘ਚ ਸੰਘਣੀ ਭੂਰੀ ਧੂੜ ‘ਚ ਲੋਕਾਂ ਦੀਆਂ ਅੱਖਾਂ ਧੱਸੀਆਂ ਹੋਈਆਂ ਸਨ, ਜਿਸ ਦੇ ਨਤੀਜੇ ਵਜੋਂ ਅੰਦਰੂਨੀ ਮੰਗੋਲੀਆ ਤੇ ਉੱਤਰੀ-ਪੱਛਮੀ ਚੀਨ ਦੇ ਹੋਰ ਹਿੱਸਿਆਂ ‘ਚ ਜ਼ਬਰਦਸਤ ਹਵਾਵਾਂ ਚੱਲ ਰਹੀਆਂ ਹਨ। ਬੀਜਿੰਗ ‘ਚ ਸਾਲ ਦਾ ਸਭ ਤੋਂ ਖ਼ਰਾਬ ਰੇਤਲਾ ਤੂਫ਼ਾਨ ਦੇਖਣ ਨੂੰ ਮਿਲਿਆ ਹੈ। ਚੀਨ ਦੀ ਮੌਸਮ ਵਿਗਿਆਨ ਏਜੰਸੀ ਨੇ ਇਸ ਨੂੰ ਇਕ ਦਹਾਕੇ ‘ਚ ਸਭ ਤੋਂ ਵੱਡੀ ਸੈਂਡ ਸਟੌਰਮ ਕਿਹਾ ਹੈ ਜਿਸ ਨਾਲ ਇੱਥੇ ਹਾਲਾਤ ਭਿਆਨਕ ਦਿਖ ਰਹੇ ਹਨ।

ਚੀਨ ਮੌਸਮ ਵਿਗਿਆਨ ਪ੍ਰਸ਼ਾਸਨ ਨੇ ਸੋਮਵਾਰ ਸਵੇਰੇ ਇਕ ਪੀਲੇ ਅਲਰਟ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੈਂਡ ਸਟੌਰਮ ਇੰਨਰ ਮੰਗੋਲੀਆ ਤੋਂ ਗਾਂਸੂ, ਸ਼ਾਂਕਸੀ ਤੇ ਹੇਬੈ ਦੇ ਸੂਬਿਆਂ ‘ਚ ਫੈਲ ਗਏ ਹਨ, ਜਿਸ ਨੇ ਬੀਜਿੰਗ ਨੂੰ ਘੇਰ ਲਿਆ ਹੈ। ਚੀਨ ਦੀ ਨਿਊਜ਼ ਏਜੰਸੀ ਸ਼ਿਨਹੂਆ ਅਨੁਸਾਰ, ਗੁਆਂਢੀ ਮੰਗੋਲੀਆ ਵੀ ਰੇਤ ਦੀ ਲਪੇਟ ‘ਚ ਆ ਗਿਆ, ਜਿਸ ਵਿਚ ਘੱਟੋ-ਘੱਟ 341 ਲੋਕ ਲਾਪਤਾ ਹਨ। ਇੰਨਰ ਮੰਗੋਲੀਆ ਦੀ ਰਾਜਧਾਨੀ ਹੋਹੋਟ ਨਾਲ ਉਡਾਣਾਂ ਭਰ ਗਈਆਂ ਹਨ।


Share