ਅਗਸਤ 2021 ‘ਚ ਭਾਰਤ ਨਿਭਾਏਗਾ ਸੁਰੱਖਿਆ ਕੌਂਸਲ ਦੇ ਪ੍ਰਧਾਨ ਅਹੁਦੇ ਦੀ ਜ਼ਿੰਮੇਵਾਰੀ

629
Share

ਸੰਯੁਕਤ ਰਾਸ਼ਟਰ, 19 ਜੂਨ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐੱਨਐੱਸਸੀ) ਦੇ ਅਸਥਾਈ ਮੈਂਬਰ ਵਜੋਂ ਚੁਣਿਆ ਗਿਆ ਭਾਰਤ ਅਗਸਤ 2021 ਵਿਚ ਇਸ ਸ਼ਕਤੀਸ਼ਾਲੀ 15-ਮੁਲਕੀ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਨਿਭਾਏਗਾ। ਹਰੇਕ ਮੈਂਬਰ ਦੇਸ਼ ਵਾਰੀ ਵਾਰੀ ਮਹੀਨੇ ਲਈ ਕੌਂਸਲ ਦੀ ਪ੍ਰਧਾਨਗੀ ਕਰਦਾ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਦੇ ਦਫ਼ਤਰ ਤੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਭਾਰਤ ਅਗਲੇ ਸਾਲ ਅਗਸਤ ਵਿੱਚ ਕੌਂਸਲ ਦੀ ਪ੍ਰਧਾਨਗੀ ਕਰੇਗਾ। ਇਸ ਤੋਂ ਬਾਅਦ ਭਾਰਤ 2022 ਵਿਚ ਮਹੀਨੇ ਲਈ ਕੌਂਸਲ ਦਾ ਪ੍ਰਧਾਨ ਬਣੇਗਾ।


Share