ਅਗਸਤ ਮਹੀਨੇ ਮੁੜ ਟਰੰਪ ਦੇ ਮੁੜ ਰਾਸ਼ਟਰਪਤੀ ਬਣਨ ਦੀ ਉੱਡੀ ਅਫਵਾਹ!

105
Share

ਵਾਸ਼ਿੰਗਟਨ, 29 ਜੂਨ (ਪੰਜਾਬ ਮੇਲ)- ਅਮਰੀਕਾ ’ਚ ਹਾਲ ਹੀ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜੋਅ ਬਾਇਡਨ ਜਿੱਤ ਕੇ ਰਾਸ਼ਟਰਪਤੀ ਬਣੇ ਹਨ ਪਰ ਹੁਣ ਉੱਥੇ ਅਫਵਾਹ ਉੱਡ ਗਈ ਹੈ ਕਿ ਅਗਸਤ ਮਹੀਨੇ ਵਿਚ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਇੱਕ ਵਾਰ ਫਿਰ ਰਾਸ਼ਟਰਪਤੀ ਬਣ ਸਕਦੇ ਹਨ। ਇਸ ਅਫਵਾਹ ਨੇ ਹੋਮਲੈਂਡ ਸਕਿਊਰਿਟੀ ਵਿਭਾਗ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ।
ਰਿਪੋਰਟਾਂ ਦੇ ਅਨੁਸਾਰ, ਅਗਸਤ ਵਿਚ ਰਾਸ਼ਟਰਪਤੀ ਦੇ ਰੂਪ ਵਿਚ ਡੋਨਾਲਡ ਟਰੰਪ ਨੂੰ ਬਹਾਲ ਕਰਣ ਦੇ ਅਜੀਬ ਸੁਝਾਅ ਤੋਂ ਬਾਅਦ ਇਸ ਕਥਿਤ ਸਾਜ਼ਿਸ਼ ਨੇ ਉੱਥੇ ਹਲਚਲ ਪੈਦਾ ਕਰ ਦਿੱਤੀ ਹੈ। ਇਹ ਵਿਚਾਰ ਸਿਡਨੀ ਪਾਵੇਲ ਸਹਿਤ ਸਾਬਕਾ ਰਾਸ਼ਟਰਪਤੀ ਦੇ ਕਰੀਬੀ ਲੋਕਾਂ ਦੁਆਰਾ ਲਿਆਇਆ ਗਿਆ ਹੈ।
ਚੋਣਾਂ ਵਿਚ ਹਾਰ ਤੋਂ ਬਾਅਦ ਇੱਕ ਵਕੀਲ ’ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ। ਇਸ ’ਤੇ ਇਲਜ਼ਾਮ ਹੈ ਕਿ ਟਰੰਪ ਨੂੰ ਵੋਟਿੰਗ ਮਸ਼ੀਨਾਂ ਦੇ ਆਪਰੇਟਰਾਂ ਅਤੇ ਵੈਨੇਜੁਏਲਾ ਵਿਚ ਕਮਿਊਨਿਸਟ ਨੇਤਾਵਾਂ ਨਾਲ ਸਾਜਿਸ਼ ਰਚ ਕੇ ਚੋਣਾਂ ਵਿਚ ਧੋਖਾ ਕੀਤਾ ਗਿਆ ਸੀ।
ਟਰੰਪ ਖੁਦ ਸਪੱਸ਼ਟ ਤੌਰ ’ਤੇ ਮੰਨਦੇ ਹਨ ਕਿ ਉਹ ਅਗਸਤ ਵਿਚ ਮੁੜ ਅਮਰੀਕਾ ਦੇ ਰਾਸ਼ਟਰਪਤੀ ਬਣ ਸਕਦੇ ਹਨ। ਹਾਲਾਂਕਿ ਇਸਦੇ ਪਿੱਛੇ ਦਾ ਕਾਰਨ ਅਤੇ ਕਿਸ ਆਧਾਰ ’ਤੇ ਇਹ ਹੋਵੇਗਾ, ਉਹ ਸਪੱਸ਼ਟ ਨਹੀਂ ਹੈ।

Share