ਅਗਸਤ ਮਹੀਨੇ ਤੱਕ ਬਿ੍ਰਟੇਨ ਹੋਵੇਗਾ ਕਰੋਨਾ ਮੁਕਤ!

144
Share

ਵੈਕਸੀਨ ਟਾਸਕ ਫੋਰਸ ਮੁਖੀ ਦਾ ਦਾਅਵਾ
ਲੰਡਨ, 8 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਖਾਤਮੇ ਨੂੰ ਲੈ ਕੇ ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਅਗਸਤ ਮਹੀਨੇ ਤੱਕ ਬਿ੍ਰਟੇਨ ’ਚ ਕੋਈ ਵੀ ਨਵੇਂ ਵਾਇਰਸ ਦਾ ਫੈਲਣਾ ਬੰਦ ਹੋ ਜਾਵੇਗਾ। ਫਿਲਹਾਲ ਬਿ੍ਰਟਿਸ਼ ਸਰਕਾਰ ਕੋਵਿਡ-19 ਵੈਕਸੀਨ ਦੇ ਬੂਸਟਰ ਸ਼ਾਟ ਦੀ ਭਾਲ ’ਚ ਹੈ। ਇਹ ਸ਼ਾਟ ਇਸ ਸਾਲ ਸਭ ਤੋਂ ਵਧੇਰੇ ਜ਼ੋਖਿਮ ਵਾਲੇ ਲੋਕਾਂ ਨੂੰ ਦਿੱਤੇ ਜਾਣੇ ਹਨ। ਦੇਸ਼ ਨੂੰ (2.1.1.67) ਵੈਰੀਐਂਟ ਨੇ ਖਾਸਾ ਪ੍ਰਭਾਵਿਤ ਕੀਤਾ ਸੀ।
ਰਾਇਟਰਸ ਮੁਤਾਬਕ ਸਰਕਾਰ ਦੇ ਵੈਕਸੀਨ ਟਾਕਸਫੋਰਸ ਦੇ ਮੁਖੀ ਕਲੀਵ ਡਿਕਸ ਨੇ ਦਾਅਵਾ ਕੀਤਾ ਹੈ ਕਿ ਅਗਸਤ ਤੱਕ ਬਿ੍ਰਟੇਨ ’ਚ ਨਵੇਂ ਕੋਰੋਨਾਵਾਇਰਸ ਦਾ ਫੈਲਣਾ ਰੁੱਕ ਜਾਵੇਗਾ। ਸ਼ੁੱਕਰਵਾਰ ਨੂੰ ਦਿ ਟੈਲੀਗ੍ਰਾਫ ਨਾਲ ਗੱਬਲਾਤ ’ਚ ਉਨ੍ਹਾਂ ਨੇ ਕਿਹਾ ਕਿ ਅਗਸਤ ’ਚ ਕਦੇ ਸਾਡੇ ਇਥੇ ਬਿ੍ਰਟੇਨ ’ਚ ਕੋਈ ਵੀ ਵਾਇਰਸ ਨਹੀਂ ਫੈਲੇਗਾ। ਨਾਲ ਹੀ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਵੈਕਸੀਨ ਬੂਸਟਰ ਪ੍ਰੋਗਰਾਮ ਨੂੰ 2022 ਦੀ ਸ਼ੁਰੂਆਤ ਲਈ ਟਾਲਿਆ ਜਾ ਸਕਦਾ ਹੈ।
ਡਿਕਸ ਨੇ ਸੰਭਾਵਨਾ ਜਤਾਈ ਹੈ ਕਿ ਜੁਲਾਈ ਦੇ ਆਖਿਰ ਤੱਕ ਬਿ੍ਰਟੇਨ ’ਚ ਸਾਰੇ ਲੋਕ ਘਟੋ-ਘੱਟ ਇਕ ਵਾਰ ਟੀਕਾ ਲਵਾ ਚੁੱਕੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਉਸ ਵੇਲੇ ਤੱਕ ਸਾਰੇ ਵੈਰੀਐਂਟਸ ਤੋਂ ਲੋਕਾਂ ਨੂੰ ਸੁਰੱਖਿਅਤ ਕਰ ਲਵਾਂਗੇ। ਖਾਸ ਗੱਲ ਇਹ ਹੈ ਕਿ ਵੈਕਸੀਨ ਦੀ ਪਹਿਲੀ ਡੋਜ਼ ਲਾਉਣ ਦੇ ਮਾਮਲੇ ’ਚ ਬਿ੍ਰਟੇਨ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਇਥੇ ਹੁਣ ਤੱਕ 5 ਕਰੋੜ ਤੋਂ ਵਧੇਰੇ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ।

Share