ਅਗਵਾ ਦੇ ਮਾਮਲੇ ‘ਚ ਖ਼ੁਦ ਨੂੰ ਪਾਕਿ ਦੀ ਪਹਿਲੀ ਸਿੱਖ ਪੱਤਰਕਾਰ ਦੱਸਣ ਵਾਲੀ ਮਨਮੀਤ ਕੌਰ ਤੇ ਉਸਦਾ ਪਤੀ ਗਿ੍ਫ਼ਤਾਰ

122
Share

ਅੰਮਿ੍ਤਸਰ, 30 ਮਈ (ਸੁਰਿੰਦਰ ਕੋਛੜ/ਪੰਜਾਬ ਮੇਲ)- ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਪਿਸ਼ਾਵਰ ਸ਼ਹਿਰ ‘ਚ ਲਗਪਗ ਤਿੰਨ ਹਫ਼ਤੇ ਪਹਿਲਾਂ ਭੇਦਭਰੀ ਹਾਲਤ ‘ਚ ਲਾਪਤਾ ਹੋਏ ਅਵਿਨਾਸ਼ ਸਿੰਘ ਪੁੱਤਰ ਮੋਹਨ ਸਿੰਘ ਦੇ ਅਗਵਾ ਦੇ ਮਾਮਲੇ ‘ਚ ਪੁਲਿਸ ਵਲੋਂ ਖ਼ੁਦ ਨੂੰ ਪਾਕਿ ਦੀ ਪਹਿਲੀ ਸਿੱਖ ਪੱਤਰਕਾਰ ਦੱਸਣ ਵਾਲੀ ਮਸ਼ੈਲ ਉਰਫ਼ ਮਨਮੀਤ ਕੌਰ ਪੁੱਤਰੀ ਜਾਵੇਦ ਵਾਸੀ ਮੁਹੱਲਾ ਅਬਦੁਲ ਲਤੀਫ਼ ਅਤੇ ਉਸ ਦੇ ਪਤੀ ਸ਼ਲੀਨ ਮਸੀਹ ਨੂੰ ਇਵਾਨ ਭੱਟੀ, ਰੋਹਿਦ ਸਿੰਘ ਅਤੇ ਜਾਵੇਦ ਥਾਮਸ ਸਮੇਤ ਅੱਜ ਅਗਵਾ ਮਾਮਲੇ ‘ਚ ਗਿ੍ਫ਼ਤਾਰ ਕਰ ਲਿਆ ਗਿਆ ਹੈ | ਅਵਿਨਾਸ਼ ਸਿੰਘ 28 ਫਰਵਰੀ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ | ਪਾਕਿ ਦੇ ਇੱਕ ਟੀ. ਵੀ. ਨਿਊਜ਼ ਚੈਨਲ ਨੇ ਟੀ. ਆਰ. ਪੀ. ਲਈ ਮਸ਼ੈਲ ਨੂੰ ਮਨਮੀਤ ਕੌਰ ਵਜੋਂ ਪੇਸ਼ ਕੀਤਾ ਸੀ | ਉਨ੍ਹਾਂ ਦੱਸਿਆ ਕਿ ਲਾਪਤਾ ਨੌਜਵਾਨ ਦੇ ਭਰਾ ਪਰਵਿੰਦਰ ਸਿੰਘ ਨੇ ਪਿਸ਼ਾਵਰ ਦੇ ਵੈਸਟ ਛਾਉਣੀ ਥਾਣੇ ‘ਚ ਦਰਜ ਕਰਾਈ ਸ਼ਿਕਾਇਤ ‘ਚ ਦੱਸਿਆ ਹੈ ਕਿ ਅਵਿਨਾਸ਼ ਸਿੰਘ (24 ਸਾਲ) ਨੂੰ ਪਿਸ਼ਾਵਰ ਛਾਉਣੀ ਦੇ ਗੁਲਬਰਗ ਖੇਤਰ ‘ਚੋਂ ਅਗਵਾ ਕੀਤਾ ਗਿਆ ਸੀ |


Share