ਅਗਲੇ ਹਫ਼ਤੇ ਤੋਂ ਬਰਤਾਨੀਆ ‘ਚ ਖੁੱਲਣਗੇ ਸਕੂਲ

513
Share

ਲੰਡਨ, 25 ਅਗਸਤ (ਪੰਜਾਬ ਮੇਲ)- ਕੋਰੋਨਾ ਮਹਾਂਮਾਰੀ ਦਾ ਕਹਿਰ ਭਾਵੇਂ ਅਜੇ ਜਾਰੀ ਹੈ, ਪਰ ਫਿਰ ਵੀ ਬਰਤਾਨੀਆ ਅਗਲੇ ਹਫ਼ਤੇ ਤੋਂ ਸਕੂਲ ਖੋਲਣ ਦੀ ਤਿਆਰੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਅਗਲੇ ਹਫ਼ਤੇ ਤੋਂ ਸਕੂਲ ਖੋਲ•ਣ ਦਾ ਐਲਾਨ ਕੀਤਾ ਹੈ। ਉਨ•ਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਨਹੀਂ ਤਾਂ ਉਨ•ਾਂ ਦੀ ਪੂਰੇ ਸਾਲ ਦੀ ਪੜ•ਾਈ ਖਰਾਬ ਹੋ ਜਾਵੇਗੀ। ਪੀਐਮ ਨੇ ਕਿਹਾ ਹੈ ਕਿ ਸਕੂਲ ਵਿੱਚ ਬੱਚਿਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਜ਼ਿੰਮੇਦਾਰੀ ਸਰਕਾਰ ਦੀ ਹੈ। ਉਨ•ਾਂ ਕਿਹਾ ਕਿ ਮੌਜੂਦਾ ਸਮੇਂ ਇਹ ਬੇਹੱਦ ਜ਼ਰੂਰੀ  ਹੈ ਕਿ ਅਸੀਂ ਬੱਚਿਆਂ ਨੂੰ ਸਿੱਖਿਆ ਲਈ ਅਤੇ ਦੋਸਤਾਂ ਨੁੰ ਮੁੜ ਮਿਲਣ ਲਈ ਜਮਾਤਾਂ ਦਾ ਸੰਚਾਲਨ ਸ਼ੁਰੂ ਕਰੀਏ। ਇਸ ਦੇ ਲਈ ਵਿਗਿਆਨੀਆਂ ਅਤੇ ਸਿਹਤ ਮਾਹਰਾਂ ਕੋਲੋਂ ਸਲਾਹ ਲਈ ਗਈ ਹੈ ਅਤੇ ਇਸ ਤੋਂ ਬਾਅਦ ਹੀ ਅਗਲੇ ਹਫ਼ਤੇ ਤੋਂ ਸਕੂਲ ਖੋਲ•ਣ ਦਾ ਫ਼ੈਸਲਾ ਲਿਆ ਗਿਆ।

ਹਾਲਾਂਕਿ ਕੌਮੀ ਸਿੱਖਿਆ ਸੰਘ ਦੇ ਸੰਯੁਕਤ ਜਨਰਲ ਸਕੱਤਰ ਕੇਵਿਡ ਕਰਟਨੀ ਨੇ ਕਿਹਾ ਕਿ ਉਹ ਸਕੂਲ ਖੋਲ•ਣ ਦੇ ਫ਼ੈਸਲੇ ਦੇ ਪੱਖ ਵਿੱਚ ਹਨ, ਪਰ ਕੀ ਸਰਕਾਰ ਜਾਂ ਸਰਕਾਰ ਦਾ ਕੋਈ ਮੰਤਰੀ ਇਹ ਸਪੱਸ਼ਟ ਕਰੇਗਾ ਕਿ ਜੇਕਰ ਸਕੂਲ ਵਿੱਚ ਮਹਾਂਮਾਰੀ ਫ਼ੈਲੀ ਤਾਂ ਉਸ ਨਾਲ ਕਿਵੇਂ ਨਜਿੱਠਿਆ ਜਾਵੇਗਾ। ਕੀ ਸਰਕਾਰ ਕੋਲ ਪਲਾਨ ਬੀ ਹੈ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਬਰਤਾਨੀਆ ਵਿੱਚ ਵੀ ਹੋਰਨਾਂ ਮੁਲਕਾਂ ਦੀ ਤਰ•ਾਂ ਮਾਰਚ ਮਹੀਨੇ ਤੋਂ ਸਕੂਲ ਬੰਦ ਹਨ, ਪਰ ਸਰਕਾਰ ਨੇ ਜੂਨ ਵਿੱਚ ਸਕੂਲ ਖੋਲ•ਣ ਦਾ ਹੁਕਮ ਦਿੱਤਾ ਸੀ, ਤਦ ਲਗਭਗ 35 ਫੀਸਦੀ ਸਕੂਲ ਖੁੱਲ•ੇ ਗਏ ਸਨ। ਇਸ ਦੌਰਾਨ 10 ਲ ੱਖ ਬੱਚੇ ਸਕੂਲ ਜਾਣ ਲੱਗੇ ਸਨ। ਪਬਲਿਕ ਹੈਲਥ ਇੰਗਲੈਂਡ ਦੀ ਰਿਸਰਚ ਮੁਤਾਬਕ ਬਰਤਾਨੀਆ ਵਿੱਚ 10 ਹਜ਼ਾਰ ਸਕੂਲ ਖੋਲ•ੇ ਗਏ ਸਨ। ਇਨ•ਾਂ ਵਿੱਚੋਂ ਸਿਰਫ਼ ਇੱਕ ਸਕੂਲ ਵਿੱਚ ਕੋਵਿਡ-19 ਦਾ ਮਾਮਲਾ ਮਿਲਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ 70 ਵਿਦਿਆਰਥੀ ਅਤੇ ਬਹੁਤ ਸਾਰੇ ਸਟਾਫ਼ ਮੈਂਬਰ ਮਹਾਂਮਾਰੀ ਦੀ ਲਪੇਟ ਵਿੱਚ ਆ ਗਏ ਸਨ। ਇੱਕ ਸਥਾਨਕ ਮੀਡੀਆ ਵੱਲੋਂ ਸਰਵੇਖਣ ਕੀਤਾ ਗਿਆ, ਜਿਸ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਕਿ ਪਬ ਅਤੇ ਸਕੂਲ ਵਿੱਚੋਂ ਕੀ ਖੁੱਲ•ਣਾ ਚਾਹੀਦਾ ਹੈ ਤਾਂ ਇਸ ‘ਤੇ 80 ਫੀਸਦੀ ਲੋਕਾਂ ਨੇ ਸਕੂਲ ਖੋਲ•ਣ ਦੀ ਮੰਗ ਕੀਤੀ  ਅਤੇ 13 ਫੀਸਦੀ ਲੋਕਾਂ ਨੇ ਪੱਬ ਖੋਲ•ਣ ਦੀ ਮੰਗ ਕੀਤੀ ਸੀ।


Share