ਅਗਲੇ ਸਾਲ ਪੰਜਾਬ ਸਣੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸਿਰ ਕਰਵਾਈਆਂ ਜਾਣਗੀਆਂ: ਚੰਦਰਾ

122
Share

ਨਵੀਂ ਦਿੱਲੀ, 1 ਜੂਨ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਅੱਜ ਭਰੋਸਾ ਜਤਾਇਆ ਕਿ ਅਗਲੇ ਸਾਲ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਚੋਣਾਂ ਸਮੇਂ ਸਿਰ ਕਰਵਾ ਲਈਆਂ ਜਾਣਗੀਆਂ। ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਜ਼ੋਰ ਦੇ ਕੇ ਕਿਹਾ ਕਿ ਯੂ.ਪੀ. ਤੇ ਪੰਜਾਬ ਸਣੇ ਬਾਕੀ ਥਾਵਾਂ ’ਤੇ ਚੋਣਾਂ ਕਮਿਸ਼ਨ ਸਮੇਂ ਸਿਰ ਕਰਵਾ ਲਏਗਾ ਕਿਉਂਕਿ ਬਿਹਾਰ, ਪੱਛਮੀ ਬੰਗਾਲ ਤੇ ਚਾਰ ਹੋਰਨਾਂ ਥਾਵਾਂ ’ਤੇ ਕਰੋਨਾਵਾਇਰਸ ਮਹਾਮਾਰੀ ਦੌਰਾਨ ਚੋਣਾਂ ਕਰਵਾ ਕੇ ਕਾਫ਼ੀ ਤਜ਼ਰਬਾ ਹਾਸਲ ਕਰ ਲਿਆ ਗਿਆ ਹੈ। ਗੋਆ, ਮਨੀਪੁਰ, ਪੰਜਾਬ ਤੇ ਉਤਰਾਖੰਡ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਮਾਰਚ 2022 ’ਚ ਖ਼ਤਮ ਹੋ ਰਿਹਾ ਹੈ।

Share