ਅਗਲੀ ਮਹਾਮਾਰੀ ’ਤੇ ਅਸਰਦਾਰ ਨਹੀਂ ਹੋਣਗੀਆਂ ਐਂਟੀਬਾਇਓਟਿਕ ਦਵਾਈਆਂ : ਰਿਸਰਚ

133
Share

ਲੰਡਨ, 22 ਜੂਨ (ਪੰਜਾਬ ਮੇਲ)- ਐਂਟੀਬਾਇਓਟਿਕ ਦਵਾਈਆਂ ਆਧੁਨਿਕ ਮੈਡੀਕਲ ਅਭਿਆਸ ਦੀ ਸਭ ਤੋਂ ਵੱਡੀ ਖੋਜ ਹੈ। ਇਹ ਹਰ ਸਾਲ ਲੱਖਾਂ-ਕਰੋੜਾਂ ਲੋਕਾਂ ਦੀ ਜਾਨ ਬਚਾਉਂਦੀਆਂ ਹਨ ਪਰ ਅਗਲੀ ਮਹਾਮਾਰੀ ਅਜਿਹੀ ਹੋਵੇਗੀ, ਜਿਸ ’ਤੇ ਐਂਟੀਬਾਇਓਟਿਕ, ਐਂਟੀਮਾਇਕ੍ਰੋਬੀਅਲ, ਐਂਟੀਬੈਕਟੀਰੀਅਲ ਦਵਾਈਆਂ ਦਾ ਅਸਰ ਨਹੀਂ ਹੋਵੇਗਾ। ਇੱਕ ਨਵੀਂ ਸਟੱਡੀ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਯਾਨੀ ਇਨਸਾਨ ਦੀ ਜਾਤੀ ਇੱਕ ਅਜਿਹੇ ਟਾਈਮ ਬੰਬ ਦੇ ਨਾਲ ਜੀਅ ਰਹੀ ਹੈ, ਜੋ ਕਦੇ ਵੀ ਫੱਟ ਸਕਦਾ ਹੈ ਅਤੇ ਉਸ ਨੂੰ ਲੈ ਕੇ ਇਨਸਾਨ ਕੁੱਝ ਨਹੀਂ ਕਰ ਰਹੇ ਹਨ। ਜੋ ਕੁੱਝ ਹੋ ਵੀ ਰਿਹਾ ਹੈ, ਉਹ ਕਾਫ਼ੀ ਨਹੀਂ ਹੈ।
ਐਂਟੀਬਾਇਓਟਿਕਸ ਇੱਕ ਤਰ੍ਹਾਂ ਐਂਟੀਮਾਇਕ੍ਰੋਬੀਅਲ ਪਦਾਰਥ ਹੁੰਦਾ ਹੈ, ਜੋ ਬੈਕਟੀਰੀਆ ਖ਼ਿਲਾਫ਼ ਸੰਘਰਸ਼ ਕਰਦਾ ਹੈ। ਇਹ ਕਿਸੇ ਵੀ ਤਰ੍ਹਾਂ ਦੇ ਬੈਕਟੀਰੀਅਲ ਇਫੈਕਸ਼ਨ ਨੂੰ ਰੋਕਣ ’ਚ ਮਦਦਗਾਰ ਹੁੰਦਾ ਹੈ। ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਸਰੀਰ ’ਚ ਸੂਖਮ ਜੀਵਾਂ ਦੇ ਜ਼ਰੀਏ ਫੈਲਣ ਵਾਲੇ ਇਨਫੈਕਸ਼ਨ ਨੂੰ ਰੋਕਣ ਵਿਚ ਕੀਤਾ ਜਾਂਦਾ ਹੈ। ਤਾਂ ਕਿ ਉਹ ਸਰੀਰ ਵਿਚ ਵਿਕਸਿਤ ਨਾ ਹੋਵੇ ਅਤੇ ਅੰਤ ਵਿਚ ਖ਼ਤਮ ਹੋ ਜਾਵੇ।¿;
ਐਂਟੀਬਾਇਓਟਿਕਸ ਦੀ ਤਾਕਤ ਅਤੇ ਆਸਾਨੀ ਨਾਲ ਮਿਲਣ ਦੀ ਵਜ੍ਹਾ ਨਾਲ ਇਨ੍ਹਾਂ ਨੂੰ ਪੂਰੀ ਦੁਨੀਆਂ ’ਚ ਮੰਨਿਆ ਜਾਂਦਾ ਹੈ ਪਰ ਇਹ ਬਹੁਤ ਜ਼ਿਆਦਾ ਵਰਤੋਂ ਵਿਚ ਲਿਆਈ ਜਾ ਰਹੀ ਹੈ। ਹਾਲਾਂਕਿ, ਕੁੱਝ ਖ਼ਤਰਨਾਕ ਬੈਕਟੀਰੀਆ ਹਨ, ਜੋ ਐਂਟੀਬਾਇਓਟਿਕ ਦਵਾਈਆਂ ਨੂੰ ਬੇਅਸਰ ਕਰ ਦਿੰਦੀਆਂ ਹਨ, ਜਾਂ ਇਵੇਂ ਕਹੋ ਕਿ ਐਂਟੀਬਾਇਓਟਿਕ ਦਾ ਇਨ੍ਹਾਂ ’ਤੇ ਕੋਈ ਅਸਰ ਨਹੀਂ ਹੁੰਦਾ। ਯਾਨੀ ਅਗਲੀ ਮਹਾਮਾਰੀ ਬੈਕਟੀਰੀਆ ਨਾਲ ਸਬੰਧਿਤ ਵੀ ਹੋ ਸਕਦੀ ਹੈ। ਇਸ ਸਮੇਂ ਐਂਟੀਬਾਇਓਟਿਕ ਰੋਕੂ ਬੀਮਾਰੀਆਂ ਨੂੰ ਲੈ ਕੇ ਪੂਰੀ ਦੁਨੀਆਂ ਦੇ ਵਿਗਿਆਨੀ ਅਤੇ ਰਿਸਰਚਰ ਚਿੰਤਤ ਹਨ। ਇਹ ਇੱਕ ਵੱਡੀ ਸਮੱਸਿਆ ਬਣਕੇ ਸਾਹਮਣੇ ਆ ਰਿਹਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਐਂਟੀਮਾਇਕ੍ਰੋਬੀਅਲ ਰੈਜਿਸਟੈਂਸ ਨੂੰ ਗਲੋਬਲ ਖ਼ਤਰਾ ਦੱਸਿਆ ਹੈ। ਸੰਗਠਨ ਨੇ ਕਿਹਾ ਕਿ ਇਹ ਭਵਿੱਖ ਵਿਚ ਭਿਆਨਕ ਰੂਪ ਲੈ ਸਕਦਾ ਹੈ। ਕਿਉਂਕਿ ਅਜਿਹੀਆਂ ਦਿੱਕਤਾਂ ਹੁਣ ਹੀ ਸ਼ੁਰੂ ਹੋ ਚੁੱਕੀਆਂ ਹਨ। ਅਜਿਹੀਆਂ ਬੀਮਾਰੀਆਂ ਦੁਨੀਆਂ ਦੇ ਕਿਸੇ ਵੀ ਦੇਸ਼ ਦੇ ਕਿਸੇ ਵੀ ਕੋਨੇ ਤੋਂ ਫੈਲ ਸਕਦੀਆਂ ਹਨ। ਇਹ ਕਿਸੇ ਵੀ ਉਮਰ ਦੇ ਲੋਕਾਂ ਨੂੰ ਚਪੇਟ ਵਿਚ ਲੈ ਸਕਦੀਆਂ ਹਨ। ਰੋਗ ਤਦ ਹੋਰ ਖਤਰਨਾਕ ਹੋ ਜਾਂਦੀ ਹੈ, ਜਦੋਂ ਉਸ ਉੱਤੇ ਦਵਾਵਾਂ ਦਾ ਅਸਰ ਨਹੀਂ ਹੁੰਦਾ।
ਡਚ ਬਾਇਓਟੇਕ/ਲਾਇਫ ਸਾਇੰਸ ਸੰਸਥਾ ਹੋਲੈਂਡਬਾਇਓ ਦੇ ਐੱਮ.ਡੀ. ਐਨੀਮੀਕ ਵਰਕਾਮੈਨ ਕਹਿੰਦੇ ਹਨ ਕਿ ਐਂਟੀਬਾਇਓਟਿਕ ਰੋਕੂ ਬੀਮਾਰੀਆਂ ਬਹੁਤ ਖ਼ਤਰਾ ਹਨ। ਇਹ ਜਨਤਕ ਸਿਹਤ ਲਈ ਭਾਰੀ ਚਿਤਾਵਨੀ ਹੈ। ਕਿਉਂਕਿ ਅਗਲੀ ਮਹਾਮਾਰੀ ਬੈਕਟੀਰੀਆ ਨਾਲ ਸਬੰਧਿਤ ਹੋ ਸਕਦੀ ਹੈ। ਇਹ ਅਜਿਹਾ ਬੈਕਟੀਰੀਆ ਹੋਵੇਗਾ, ਜਿਸ ’ਤੇ ਐਂਟੀਬਾਇਓਟਿਕ ਦਵਾਈਆਂ ਦਾ ਅਸਰ ਨਹੀਂ ਹੋਵੇਗਾ। ਹਾਲਾਂਕਿ ਕੁੱਝ ਛੋਟੀ ਅਤੇ ਮੱਧ ਦਰਜੇ ਦੀਆਂ ਦਵਾਈ ਕੰਪਨੀਆਂ ਆਪਣੇ ਵੱਲੋਂ ਕੋਸ਼ਿਸ਼ ਕਰਕੇ ਨਵੀਂ ਐਂਟੀਬਾਇਓਟਿਕ ਦਵਾਈਆਂ ਬਣਾ ਰਹੀਆਂ ਹਨ ਪਰ ਜਦੋਂ ਵੱਡੇ ਪੱਧਰ ’ਤੇ ਕੋਈ ਐਂਟੀਬਾਇਓਟਿਕ ਰੋਕੂ ਬੀਮਾਰੀ ਫੈਲੇਗੀ, ਤਾਂ ਉਸ ਨੂੰ ਰੋਕਣ ਲਈ ਇਹ ਦਵਾਈਆਂ ਕਾਫ਼ੀ ਨਹੀਂ ਹੋਣਗੀਆਂ।¿;
ਵਰਕਾਮੈਨ ਨੇ ਕਿਹਾ ਕਿ ਦੁਨੀਆਂ ਭਰ ਦੇ ਅਮੀਰ ਲੋਕਾਂ ਨੂੰ ਆਪਣੇ ਪੈਸੇ ਮੈਡੀਕਲ ਰਿਸਰਚ ਵਿਚ ਲਗਾਉਣੇ ਚਾਹੀਦੇ ਹਨ, ਤਾਂ ਕਿ ਦਵਾਈ ਕੰਪਨੀਆਂ ਅਤੇ ਰਿਸਰਚ ਸੰਸਥਾਵਾਂ ਨਵੀਆਂ ਦਵਾਈਆਂ ਦੀ ਖੋਜ ਕਰ ਸਕਣ। ਨੀਦਰਲੈਂਡਸ ਹੜ੍ਹ ਤੋਂ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਹੜ੍ਹ ਦੀ ਵਜ੍ਹਾ ਨਾਲ ਅਜਿਹੇ ਬੈਕਟੀਰੀਆ ਆਉਂਦੇ ਸਨ, ਜੋ ਆਸਾਨੀ ਨਾਲ ਖ਼ਤਮ ਨਹੀਂ ਹੁੰਦੇ ਸਨ। ਉਨ੍ਹਾਂ ’ਤੇ ਦਵਾਈਆਂ ਦਾ ਅਸਰ ਨਹੀਂ ਹੁੰਦਾ ਸੀ। ਅੰਤ ਵਿਚ ਨੀਦਰਲੈਂਡਸ ਨੇ ਡੈਲਟਾ ਵਰਕ ਕਰਕੇ ਨਦੀਆਂ ਅਤੇ ਸਾਗਰਾਂ ਵਿਚ ਬੰਨ੍ਹ ਬਣਾਉਣਾ ਸ਼ੁਰੂ ਕੀਤਾ, ਤਾਂ ਕਿ ਹੜ੍ਹ ਨੂੰ ਰੋਕਿਆ ਜਾ ਸਕੇ। ਇਸੇ ਤਰ੍ਹਾਂ ਪੂਰੀ ਦੁਨੀਆਂ ਨੂੰ ਛੂਤ ਵਾਲੀ ਬੀਮਾਰੀ ਡੈਲਟਾ ਵਰਕ ਕਰਕੇ ਪ੍ਰਾਜੈਕਟ ਚਲਾਉਣਾ ਚਾਹੀਦਾ ਹੈ, ਤਾਂ ਕਿ ਛੂਤ ਦੀਆਂ ਬਿਮਾਰੀਆਂ ਦੀ ਲਹਿਰ ਅਤੇ ਹੜ੍ਹ ਨੂੰ ਰੋਕਿਆ ਜਾ ਸਕੇ।
ਬੈਲਜੀਅਮ ਵਿਚ ਕੁੱਝ ਖੋਜਕਾਰਾਂ ਨੇ ਨਵੇਂ ਐਂਟੀਬਾਇਓਟਿਕ ਬਣਾਉਣ ਨੂੰ ਲੈ ਕੇ ਕੁੱਝ ਕੰਮ ਕੀਤਾ ਹੈ। ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਨਵਾਂ ਫਾਰਮੂਲਾ ਕੱਢ ਰਹੇ ਹਨ। ਤਾਂ ਕਿ ਐਂਟੀਬਾਇਓਟਿਕ ਰੋਕੂ ਬੀਮਾਰੀਆਂ ਨੂੰ ਰੋਕਿਆ ਜਾ ਸਕੇ ਪਰ ਦਿੱਕਤ ਇਹ ਹੈ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਆਰਥਿਕ ਮਦਦ ਨਹੀਂ ਮਿਲ ਪਾ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਐਂਟੀਬਾਇਓਟਿਕ ਰੋਕੂ ਬੈਕਟੀਰੀਆ ਨੂੰ ਖ਼ਤਮ ਕਰਣ ਲਈ ਰਿਸਰਚ ਹੋਣ।

Share