ਅਗਲੀ ਮਹਾਮਾਰੀ ਕੀਟਾਂ ਦੇ ਵਾਇਰਸ ਤੋਂ ਫੈਲਣ ਦਾ ਖ਼ਤਰਾ: ਡਬਲਯੂ.ਐੱਚ.ਓ. ਨੇ ਦਿੱਤੀ ਚੇਤਾਵਨੀ

300
Share

ਜਨੇਵਾ, 2 ਅਪ੍ਰੈਲ (ਪੰਜਾਬ ਮੇਲ)- ਵਿਸ਼ਵ ਸਿਹਤ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੀ ਮਹਾਮਾਰੀ ਕੀਟਾਂ ਤੋਂ ਪੈਦਾ ਹੋਣ ਵਾਲੇ ਕੀਟਾਣੂਆਂ ਤੋਂ ਪੈਦਾ ਹੋ ਸਕਦੀ ਹੈ, ਜਿਨ੍ਹਾਂ ਵਿਚ ਜ਼ੀਕਾ ਅਤੇ ਡੇਂਗੂ ਸ਼ਾਮਲ ਹਨ। ਇਨ੍ਹਾਂ ਐਬਰੋਵਾਇਰਸ, ਖਾਸਕਰ ਏਡੀਜ਼ ਮੱਛਰਾਂ ਦੇ ਕੀਟਾਣੂਆਂ ਦਾ ਕਹਿਰ ਰਫ਼ਤਾਰ ਅਤੇ ਨਤੀਜੇ, ਵਿਸ਼ਵ ਪੱਧਰ ’ਤੇ ਵਧ ਰਹੇ ਹਨ, ਜੋ ਕੁਦਰਤੀ, ਆਰਥਿਕ ਅਤੇ ਸਮਾਜਿਕ ਕਾਰਨਾਂ ਤੋਂ ਪ੍ਰੇਰਿਤ ਹਨ। ਅਰਥਰੋਪੋਡ (ਐਬਰੋਵਾਇਰਸ) ਤੋਂ ਪੈਦਾ ਹੋਣ ਵਾਲੇ ਵਾਇਰਸ, ਜਿਵੇਂ ਕਿ ਪੀਲਾ ਬੁਖਾਰ (ਯੈਲੋ ਫੀਵਰ), ਚਿਕਨਗੁਨੀਆ ਅਤੇ ਜ਼ੀਕਾ ਵਾਇਰਸ ਇਸ ਸਮੇਂ ਉੱਤਰ ਅਮਰੀਕਾ, ਦੱਖਣੀ ਅਮਰੀਕਾ, ਏਸ਼ਿਆਈ ਤੇ ਅਫ਼ਰੀਕਾ ਅਤੇ ਆਸਟ੍ਰੇਲਿਆਈ ਇਲਾਕਿਆਂ ਵਿਚ ਮੌਜੂਦਾ ਜਨਤਕ ਸਿਹਤ ਖ਼ਤਰੇ ਹਨ, ਜਿੱਥੇ ਲੱਗਪਗ 3.9 ਅਰਬ ਲੋਕ ਰਹਿੰਦੇ ਹਨ। ਡਬਲਯੂ.ਐੱਚ.ਓ. ਮੁਤਾਬਕ ਹਰ ਸਾਲ 130 ਮੁਲਕਾਂ ਵਿਚ 39 ਕਰੋੜ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਜਦਕਿ ਜ਼ੀਕਾ ਵਾਇਰਸ, ਜਿਹੜਾ ਕਿ 2016 ਵਿਚ ਫੈਲਿਆ ਸੀ, ਘੱਟੋ-ਘੱਟ 89 ਮੁਲਕਾਂ ਵਿਚ ਪਾਇਆ ਗਿਆ ਹੈ। ਪੀਲਾ ਬੁਖਾਰ 40 ਦੇਸ਼ਾਂ ਵਿਚ ਫੈਲਣ ਦਾ ਵੱਡਾ ਖ਼ਤਰਾ ਹੈ, ਜਿਹੜਾ ਕਿ ਪੀਲੀਆ, ਦਿਮਾਗੀ ਖੂਨ ਰਿਸਣ ਅਤੇ ਮੌਤ ਦਾ ਕਾਰਨ ਬਣਦਾ ਹੈ। ਚਿਕਨਗੁਨੀਆ ਇਸ ਸਮੇਂ 115 ਮੁਲਕਾਂ ਵਿਚ ਮੌਜੂਦ ਹੈ ਅਤੇ ਇਹ ਅਪਾਹਜਤਾ ਅਤੇ ਗਠੀਏ ਦਾ ਕਾਰਨ ਬਣਦਾ ਹੈ।

Share