ਅਖੀਰ ਰਿਪਬਲਿਕਨ ਪਾਰਟੀ ਦੇ ਸਿਖਰਲੇ ਆਗੂਆਂ ਨੇ ਜੋਅ ਬਾਇਡਨ ਨੂੰ ਮੰਨਿਆ ਰਾਸ਼ਟਰਪਤੀ

535
Share

ਵਾਸ਼ਿੰਗਟਨ, 17 ਦਸੰਬਰ (ਪੰਜਾਬ ਮੇਲ)- ਚੋਣਾਂ ਤੋਂ ਕਰੀਬ ਮਹੀਨੇ ਤੋਂ ਵੱਧ ਸਮੇਂ ਬਾਅਦ ਅਖ਼ੀਰ ਰਿਪਬਲਿਕਨ ਪਾਰਟੀ ਦੇ ਸਿਖਰਲੇ ਆਗੂਆਂ ਨੇ ਜੋਅ ਬਾਇਡਨ ਨੂੰ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਮੰਨ ਲਿਆ ਹੈ। ਰੂਸ ਦੇ ਵਲਾਦੀਮੀਰ ਪੁਤਿਨ ਸਣੇ ਕਈ ਵਿਦੇਸ਼ੀ ਆਗੂਆਂ ਨੇ ਵੀ ਬਾਇਡਨ ਦੀ ਜਿੱਤ ਨੂੰ ਮਾਨਤਾ ਦਿੱਤੀ ਹੈ।
ਅਮਰੀਕੀ ਸੈਨੇਟ, ਜਿੱਥੇ ਬਾਇਡਨ ਨੇ ਆਪਣੇ ਕਰੀਅਰ ਦੇ ਕਰੀਬ 36 ਸਾਲ ਬਿਤਾਏ, ’ਚ ਬੋਲਦਿਆਂ ਮਿੱਚ ਮੈਕਕੌਨਲ ਨੇ ਨਵੇਂ ਚੁਣੇ ਰਾਸ਼ਟਰਪਤੀ ਨੂੰ ਵਧਾਈ ਦਿੱਤੀ। ਬਾਅਦ ਵਿਚ ਦੋਵਾਂ ਆਗੂਆਂ ਨੇ ਗੱਲਬਾਤ ਵੀ ਕੀਤੀ। ਇਸੇ ਦੌਰਾਨ ਵਿਦੇਸ਼ ਮੰਤਰੀ ਮਾਈਕ ਪੌਂਪੀਓ ਵੱਲੋਂ ਵੀ ਨਵੇਂ ਪ੍ਰਸ਼ਾਸਨ ’ਚ ਸੰਭਾਵਿਤ ਅਗਲੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਜਾਣੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀਆਂ ’ਚ ਸ਼ਾਮਲ ਦੱਖਣੀ ਕੈਰੋਲੀਨਾ ਦੇ ਲਿੰਡਸੇ ਗ੍ਰਾਹਮ ਨੇ ਕਿਹਾ ਕਿ ਉਨ੍ਹਾਂ ਨੇ ਬਾਇਡਨ ਵੱਲੋਂ ਕੈਬਨਿਟ ਲਈ ਚੁਣੇ ਗਏ ਕੁਝ ਆਗੂਆਂ ਨਾਲ ਗੱਲਬਾਤ ਕੀਤੀ ਹੈ। ਇਸ ਤਰ੍ਹਾਂ ਦਾ ਮਾਹੌਲ ਵਿਸ਼ਵ ਭਰ ’ਚ ਰਾਜਧਾਨੀਆਂ ’ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਰੂਸ ਦੇ ਪੁਤਿਨ ਅਤੇ ਮੈਕਸੀਕੋ ਦੇ ਐਂਡਰਿਸ ਮੈਨੂਏਲ ਲੋਪੇਜ਼ ਓਬਰੇਡਰ ਨੇ ਬਾਇਡਨ ਦੀ ਜਿੱਤ ਨੂੰ ਮਾਨਤਾ ਦਿੱਤੀ। ਬਾਈਡਨ ਦੀ ਪਿਛਲੇ ਮਹੀਨੇ ਰਾਸ਼ਟਰਪਤੀ ਚੋਣਾਂ ਵਿਚ ਹੋਈ ਜਿੱਤ ਨੂੰ ਦੇਸ਼ ਭਰ ਵਿਚ ਪਈਆਂ ਵੋਟਾਂ ਦੀ ਬੀਤੇ ਦਿਨ ਰਸਮੀ ਤੌਰ ’ਤੇ ਪੁਸ਼ਟੀ ਕੀਤੇ ਜਾਣ ਮਗਰੋਂ ਰਿਪਬਲਿਕਨ ਅਤੇ ਵਿਸ਼ਵ ਆਗੂਆਂ ਨੇ ਮਾਨਤਾ ਦਿੱਤੀ ਹੈ।¿;
ਬਾਇਡਨ ਵੱਲੋਂ ਪੀਟ ਬੁਟੀਗੇਜ ਦੀ ਟਰਾਂਸਪੋਰਟ ਮੰਤਰੀ ਵਜੋਂ ਚੋਣ
ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੇ ਟਰਾਂਸਪੋਰਟ ਮੰਤਰੀ ਵਜੋਂ ਪੀਟ ਬੁਟੀਗੇਜ ਦੀ ਚੋਣ ਕੀਤੀ ਹੈ। ਪੀਟ ਇੰਡੀਆਨਾ ਦੇ ਸਾਬਕਾ ਮੇਅਰ ਹਨ। ਉਹ ਅਮਰੀਕਾ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਨੇਤਾ ਸਨ, ਜਿਨ੍ਹਾਂ ਨੇ ਜਨਤਕ ਤੌਰ ’ਤੇ ਇਹ ਐਲਾਨ ਕੀਤਾ ਸੀ ਕਿ ਉਹ ਸਮਲਿੰਗੀ ਹਨ।

Share