ਅਖਿਲੇਸ਼ ਯਾਦਵ ਤੇ 20 ਪਾਰਟੀ ਵਰਕਰਾਂ ਖਿਲਾਫ ਪੱਤਰਕਾਰਾਂ ’ਤੇ ਹਮਲੇ ਦੇ ਦੋਸ਼ ਹੇਠ ਕੇਸ ਦਰਜ

403
Share

ਲਖਨਊ, 14 ਮਾਰਚ (ਪੰਜਾਬ ਮੇਲ)- ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਤੇ 20 ਪਾਰਟੀ ਵਰਕਰਾਂ ਖ਼ਿਲਾਫ਼ ਕੁਝ ਪੱਤਰਕਾਰਾਂ ’ਤੇ ਹਮਲੇ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਘਟਨਾ ਕਥਿਤ ਤੌਰ ’ਤੇ ਮੁਰਾਦਾਬਾਦ ’ਚ ਵਾਪਰੀ ਹੈ। ਇਕ ਪੱਤਰਕਾਰ ਦੀ ਸ਼ਿਕਾਇਤ ਉਤੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਮੁਤਾਬਕ ਸਾਬਕਾ ਮੁੱਖ ਮੰਤਰੀ ਯਾਦਵ 11 ਮਾਰਚ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੁਝ ਨਿੱਜੀ ਸਵਾਲਾਂ ਤੋਂ ਖਿੱਝ ਗਏ। ਇਸ ਤੋਂ ਬਾਅਦ ਯਾਦਵ ਨੇ ਆਪਣੇ ਸੁਰੱਖਿਆ ਗਾਰਡਾਂ ਤੇ ਸਮਰਥਕਾਂ ਨੂੰ ਪੱਤਰਕਾਰਾਂ ’ਤੇ ਹਮਲੇ ਲਈ ਭੜਕਾਇਆ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਪੱਤਰਕਾਰਾਂ ਦੀ ਜ਼ਿਆਦਾ ਕੁੱਟਮਾਰ ਕੀਤੀ ਗਈ ਤੇ ਕਈ ਹਸਪਤਾਲ ’ਚ ਦਾਖ਼ਲ ਹਨ।

Share