‘ਅਕਾਲ ਫਾਊਂਡੇਸ਼ਨ ਨਿਊਜ਼ੀਲੈਂਡ’ ਵੱਲੋਂ ਇੰਡੀਅਨ ਕਮਿਊਨਿਟੀ ਬਿਜ਼ਨਸ ਐਵਾਰਡਜ਼ ਸਮਾਰੋਹ ਆਯੋਜਿਤ

507
Share

ਸਤਿਕਾਰ ਸ਼ਖਸ਼ੀਅਤਾਂ ਦਾ
ਆਕਲੈਂਡ, 23 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ‘ਅਕਾਲ ਫਾਊਂਡੇਸ਼ਨ’ ਨਿਊਜ਼ੀਲੈਂਡ ਜਿਸਦਾ ਮਾਟੋ ਹੈ ਕੇਅਰਿੰਗ ਫਾਰ ਕਮਿਊਨਿਟੀ ਦੇ ਸ. ਰਘਬੀਰ ਸਿੰਘ ਜੇ.ਪੀ. ਅਤੇ ਸਥਾਨਕ ਪੰਜਾਬੀ ਮੀਡੀਆ ਖਾਸ ਕਰ ਰੇਡੀਓ ਸਪਾਈਸ ਟੀਮ ਦੇ ਸਹਿਯੋਗ ਨਾਲ ਪਹਿਲਾ ‘ਨਿਊਜ਼ੀਲੈਂਡ ਇੰਡੀਅਨ ਕਮਿਊਨਿਟੀ ਬਿਜ਼ਨਸ ਐਵਾਰਡਜ਼’ ਸਮਾਰੋਹ ਅੱਜ ਸ਼ਾਮ ਬਾਰਫੂਟ ਐਂਡ ਥਾਮਸਨ ਸਟੇਡੀਅਮ, 203 ਕੋਹੀਮਾਰਾਮਾ ਰੋਡ, ਕੋਹੀਮਾਰਾਮਾ ਵਿਖੇ ਸ਼ਾਮ 6 ਵਜੇ ਤੋਂ  ਕਰਵਾਇਆ ਗਿਆ। ਮਹਿਮਾਨਾਂ ਨਾਲ ਖਚਾ-ਖਚ ਭਰੇ ਹਾਲ ਦੇ ਵਿਚ ਵੀ.ਆਈ.ਪੀ. ਮਹਿਮਾਨਾਂ ਵੱਜੋਂ ਆਰਟ, ਕਲਚਰ ਅਤੇ ਏ. ਸੀ.ਸੀ. ਦੀ ਮੰਤਰੀ ਕਾਰਮਿਲ ਸੀਪੂਲੋਨੀ, ਨੈਸ਼ਨਲ ਪਾਰਟੀ ਦੀ ਨੇਤਾ ਸ੍ਰੀਮਤੀ ਜੂਠਿਥ ਕੌਲਿਨ, ਟਾਕੀਨੀਨੀ ਤੋਂ ਸਾਂਸਦ ਡਾ. ਨੀਰੂ ਲੀਵਾਸਾ, ਸਾਂਸਦ ਸ਼ੈਨਨ ਹਾਲਬਰਟ, ਸਾਂਸਦ ਏਰਿੱਕਾ ਸਟੈਂਡਫਰੋਡ, ਸਾਂਸਦ ਮਾਈਕਲ ਵੁੱਡ, ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਭਾਰਤੀ ਆਨਰੇਰੀ ਕੌਂਸਿਲ ਸ੍ਰੀ ਭਵਦੀਪ ਸਿੰਘ ਢਿੱਲੋਂ, ਫੀਜ਼ੀ ਆਨਰੇਰੀ ਕੌਂਸਿਲ ਹਰੀਸ਼ ਲੋਧੀਆ ਸਮੇਤ ਹੋਰ ਕਈ ਪਤਵੰਤੇ ਹਾਜ਼ਿਰ ਸਨ ਤੇ ਇਨ੍ਹਾਂ ਨੇ ਹੀ ਵਾਰੀ-ਵਾਰੀ ਐਵਾਰਡ ਭੇਟ ਕੀਤੇ। ਸਟੇਜ ਸੰਚਾਲਨ ਸ੍ਰੀ ਨਵਤੇਜ ਰੰਧਾਵਾ ਅਤੇ ਮੈਡਮ ਅਕਾਂਕਸ਼ਾ ਵੱਲੋਂ ਕੀਤਾ ਗਿਆ। ਸਮਾਰੋਹ ਦੀ ਆਰੰਭਤਾ ਮਾਣਯੋਗ ਜੱਜ ਡਾ. ਅਜੀਤ ਸਵਰਨ ਸਿੰਘ ਹੋਰਾਂ ਨੇ ਦੀਪ ਜਗਾ ਕੇ ਕੀਤੀ ਅਤੇ ਨਾਲ ਪਹੁੰਚੇ ਸ੍ਰੀ ਰਘਬੀਰ ਸਿੰਘ ਰਾਜੀ, ਸ੍ਰੀ ਪੀਟਰ, ਪਿੰਕ, ਸ੍ਰੀ ਅਜੇ, ਸ. ਪਰਮਜੀਤ ਸਿੰਘ, ਨਿਕ ਨਾਇਡੂ ਅਤੇ ਕੁਲਦੀਪ ਸਿੰਘ। ਹਾਕਾ ਟੀਮ ਨੇ ਬਹੁਤ ਹੀ ਖੂਬਸੂਰਤ ਹਾਕਾ ਕੀਤਾ ਅਤੇ ਰਘਬੀਰ ਸਿੰਘ ਨੂੰ ਕੁਝ ਹਰੇ ਪੱਤੇ ਦੇ ਕੇ ਆਪਣੀ ਵਾਤਾਵਰਣ ਪ੍ਰੇਮੀ ਹੋਣ ਦੀ ਰਸਮ ਅਦਾ ਕੀਤੀ। ਮੰਤਰੀ ਸੀਪੂਲੋਨੀ ਨੇ ਇਸ ਮੌਕੇ ਸੰਬੋਧਨ ਕੀਤਾ ਅਤੇ ਵਧਾਈ ਦਿੱਤੀ। ਰਸਮੀ ਐਵਾਰਡ ਤਕਸੀਮ ਕਰਨ ਤੋਂ ਪਹਿਲਾਂ ਤਿੰਨ ਅਦਾਰਿਆਂ ਦੇ ਕਮਿਊਨਿਟੀ ਕਾਰਜਾਂ ਨੂੰ ਰਸਮੀ ਤੌਰ ਉਤੇ ਪ੍ਰਵਾਨ ਕੀਤਾ ਗਿਆ ਅਤੇ ਸਤਿਕਾਰ ਵਜੋਂ ਮੋਮੈਂਟੋ ਭੇਟ ਕੀਤੇ ਗਏ। ਸਭ ਤੋਂ ਪਹਿਲਾਂ ਔਕਲੈਂਡ ਰੋਟੂਮਨ ਫੈਲੋਸ਼ਿਪ ਨੂੰ ਸਨਮਾਨ ਦਿੱਤਾ ਗਿਆ, ਦੂਜਾ ਖੇਡਾਂ ਦੇ ਵਿਚ ਨਵਾਂ ਇਤਿਹਾਸ ਸਿਰਜਣ ਵਾਲੀ ‘ਨਿਊਜ਼ੀਲੈਂਡ ਸਿੱਖ ਖੇਡਾਂ’ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਸਤਨਾਮ ਬੈਂਸ ਦੇ ਨਾਲ ਉਨ੍ਹਾਂ ਦੀ ਟੀਮ ਨੇ ਇਹ ਸਨਮਾਨ ਹਾਸਿਲ ਕੀਤਾ। ਤੀਜਾ ਸਨਮਾਨ ਇੰਡੋ ਸਪਾਈਸ ਵਰਲਡ ਦੀ ਝੋਲੀ ਪਿਆ ਅਤੇ ਸ. ਤੀਰਥ ਸਿੰਘ ਅਟਵਾਲ ਨੇ ਇਹ ਸਨਮਾਨ ਆਪਣੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿਚ ਲਿਆ ਅਤੇ ਕਮਿਊਨਿਟੀ ਕਾਰਜਾਂ ਦੇ ਵਿਚ ਡਟੇ ਰਹਿਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਰਸਮੀ ਨਿਊਜ਼ੀਲੈਂਡ ਇੰਡੀਅਨ ਕਮਿਊਨਿਟੀ ਬਿਜ਼ਨਸ ਐਵਾਰਡ ਸ਼ੁਰੂ ਹੋਏ।  ਐਵਾਰਡੀਜ਼ ਦਾ ਸੰਖੇਪ ਜੀਵਨ ਸ. ਪਰਮਿੰਦਰ ਸਿੰਘ ਦੀ ਆਵਾਜ਼ ਵਿਚ ਸਕਰੀਨ ਉਤੇ ਪੇਸ਼ ਕੀਤਾ ਗਿਆ।
ਇਸ ਐਵਾਰਡ ਸਮਾਰੋਹ ਦੇ ਵਿਚ ਲਗਪਗ 12 ਵੱਖ-ਵੱਖ ਤਰ੍ਹਾਂ ਦੇ ਐਵਾਰਡਜ਼ ਦਿੱਤੇ ਗਏ। 1. ਸਪੈਸ਼ਲ ਐਵਾਰਡ-ਚੈਰਿਟੀ ਆਫ ਦਾ ਯੀਅਰ’ ਸੁਪਰੀਮ ਸਿੱਖ ਸੁਸਾਇਟੀ,  2. ਸਪੈਸ਼ਲ ਐਵਾਰਡ-ਸਰਵਿਸ ਟੂ ਪੰਜਾਬੀ ਮੀਡੀਆ’ ਹਰਜਿੰਦਰ ਸਿੰਘ ਬਸਿਆਲਾ, 3. ‘ਐਕਸਲੈਂਸ ਇਨ ਐਜੂਕੇਸ਼ਨ ਐਕਸਪੋਰਟ’ ਪਰਮਦੀਪ ਸਿੰਘ, 4.‘ਕਮਿਊਨਿਟੀ ਸਰਵਿਸ ਐਵਾਰਡ’ ਅਵਤਾਰ ਤਰਕਸ਼ੀਲ, 5. ਸਪੈਸ਼ਲ ਐਵਾਰਡ-ਐਕਸਲੈਂਸ ਇਨ ਬਿਜ਼ਨਸ ਸੇਲਜ਼ ਖੁਸ਼ਦੀਪ ਸ਼ਰਮਾ’ 6. ‘ਬਿਜ਼ਨਸ ਲੀਡਰ ਆਫ ਦਾ ਯੀਅਰ (ਫੀਮੇਲ) ਰੂਹੀ ਗੁਪਤਾ’, 7. ‘ਸਮਾਲ ਬਿਜ਼ਨਸ ਆਫ ਦਾ ਯੀਅਰ’ ਪਰਮੀਤ ਸਾਹਨੀ, 8. ‘ਬੈਸਟ ਬਿਜ਼ਨਸ ਇਨ ਹੌਰਟੀਕਲਚਰ/ਫਾਰਮਿੰਗ’ ਦਾ ਐਵਾਰਡ ਹਰਿੰਦਰ ਸਿੰਘ ਸੰਗਰ (ਗੋਪਾ ਹਕੀਮਪੁਰ), 9. ‘ਬਿਜ਼ਨਸ ਇੰਟਰਪ੍ਰੀਨਿਉਰ ਐਵਾਰਡ’ ਸਿਵਾ ਸੇਖਾਰਾ ਨਾਇਡੂ ਕਿਲਾਰੀ 10. ‘ਬਿਜ਼ਨਸ ਲੀਡਰ ਆਫ ਦਾ ਯੀਅਰ (ਮੇਲ) ਅੰਗਦ ਨਈਅਰ’, 11. ‘ਸਪਿਰਿਟ ਆਫ ਸਪੋਰਟਸ ਐਵਾਰਡ’  ਰੌਕੀ ਖਾਨ, 12. ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਠਾਕੁਰ ਪ੍ਰਭੂ।
ਐਵਾਰਡ ਸਮਾਰੋਹ ਤਸਵੀਰਾਂ ਦੀ ਜ਼ੁਬਾਨੀ


Share