ਅਕਾਲੀ ਦਲ ਦੇ ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋ ਕੋਰੋਨਾ ਪਾਜ਼ੇਟਿਵ

562
Share

ਲੁਧਿਆਣਾ, 11 ਸਤੰਬਰ (ਪੰਜਾਬ ਮੇਲ)- ਅਕਾਲੀ ਦਲ ਦੇ ਸਾਹਨੇਵਾਲ ਤੋਂ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ‘ਚ ਮੰਤਰੀ ਰਹਿ ਚੁਕੇ ਸ਼ਰਨਜੀਤ ਸਿੰਘ ਢਿੱਲੋ ਦੀ ਰਿਪੋਰਟ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਆਪਣੇ ਫੇਸਬੁੱਕ ਪੇਜ਼ ‘ਤੇ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨਾਂ ‘ਚ ਜੋ ਵੀ ਵਿਅਕਤੀ ਉਨ੍ਹਾਂ ਦੇ ਸੰਪਰਕ ‘ਚ ਆਏ ਹਨ, ਉਨ੍ਹਾਂ ਨੂੰ ਆਪਣਾ ਟੈਸਟ ਕਰਵਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਬਿਲਕੁਲ ਠੀਕ ਮਹਿਸੂਸ ਕਰ ਰਿਹਾ ਹਾਂ, ਘਰ ‘ਚ ਇਕਾਂਤਵਾਸ ਹਾਂ। ਇਸ ਦੌਰਾਨ ਸਿਹਤ ਵਿਭਾਗ ਦੇ ਸਾਰੇ ਹੁਕਮਾਂ ਦਾ ਪਾਲਣ ਕਰਾਂਗਾ ਅਤੇ ਜ਼ਲਦ ਹੀ ਠੀਕ ਹੋ ਕੇ ਜਨਤਾ ਵਿਚਾਲੇ ਆਵਾਂਗਾ।


Share