PUNJABMAILUSA.COM

9/11 ਹਮਲੇ ਦੀ 15ਵੀਂ ਬਰਸੀ : ਅਮਰੀਕਾ ਨੂੰ ਨਹੀਂ ਹਰਾ ਸਕਦੇ ਅੱਤਵਾਦੀ ਸਮੂਹ -ਓਬਾਮਾ

9/11 ਹਮਲੇ ਦੀ 15ਵੀਂ ਬਰਸੀ : ਅਮਰੀਕਾ ਨੂੰ ਨਹੀਂ ਹਰਾ ਸਕਦੇ ਅੱਤਵਾਦੀ ਸਮੂਹ -ਓਬਾਮਾ

9/11 ਹਮਲੇ ਦੀ 15ਵੀਂ ਬਰਸੀ : ਅਮਰੀਕਾ ਨੂੰ ਨਹੀਂ ਹਰਾ ਸਕਦੇ ਅੱਤਵਾਦੀ ਸਮੂਹ -ਓਬਾਮਾ
September 11
21:22 2016

obama-1
ਵਾਸ਼ਿੰਗਟਨ, 11 ਸਤੰਬਰ (ਪੰਜਾਬ ਮੇਲ)- 9/11 ਹਮਲਿਆਂ ਦੀ 15ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਕਿਹਾ ਕਿ ਅਲ ਕਾਇਦਾ ਤੇ ਆਈ.ਐਸ. ਵਰਗੇ ਅੱਤਵਾਦੀ ਸਮੂਹ ਅਮਰੀਕਾ ਨੂੰ ਹਰਾਉਣ ਲਈ ਕਦੇ ਵੀ ਸਮਰੱਥ ਨਹੀਂ ਹੋਣਗੇ | ਪੈਂਟਾਗਨ ਵਿਖੇ 9/11 ਹਮਲਿਆਂ ਦੌਰਾਨ ਮਾਰੇ ਗਏ ਲੋਕਾਂ ਦੀ ਯਾਦਗਾਰ ‘ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਅਲ-ਕਾਇਦਾ ਤੇ ਆਈ.ਐਸ.ਆਈ.ਐਸ. ਵਰਗੇ ਅੱਤਵਾਦੀ ਸਮੂਹ ਅਮਰੀਕਾ ਵਰਗੇ ਮਜ਼ਬੂਤ ਤੇ ਮਹਾਨ ਦੇਸ਼ ਨੂੰ ਕਦੇ ਵੀ ਹਰਾ ਨਹੀਂ ਸਕਦੇ | ਉਨ੍ਹਾਂ ਕਿਹਾ ਕਿ ਉਹ ਅੱਤਵਾਦ ਨਾਲ ਸਾਡੀਆਂ ਉਮੀਦਾਂ ਨੂੰ ਤੋੜਨ ਲਈ ਸਾਡੇ ‘ਚ ਡਰ ਭਰ ਸਕਦੇ ਹਨ, ਪਰ ਇਸ ਸਭ ਦੀ ਪਰਵਾਹ ਕੀਤੇ ਬਗੈਰ ਅਸੀਂ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਹਾਂ ਤੇ ਅਸੀਂ ਕਿਵੇਂ ਜਿਊਾਦੇ ਹਾਂ ਤੇ ਅੱਜ ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਚਰਿਤਰ ਨੂੰ ਇਕ ਰਾਸ਼ਟਰ ਦੇ ਤੌਰ ‘ਤੇ ਪੇਸ਼ ਕਰ ਸਕੀਏ |
15ਵੀਂ ਬਰਸੀ ਮਨਾਈ
ਨਿਊਯਾਰਕ-ਅਮਰੀਕਾ ਦੇ ਵਰਲਡ ਟਰੇਡ ਸੈਂਟਰ ਤੇ ਪੈਂਟਾਗਨ ‘ਤੇ 11 ਸੰਤਬਰ 2001 ਨੂੰ ਹੋਏ ਅੱੱਤਵਾਦੀ ਹਮਲਿਆਂ ਨੂੰ 15 ਸਾਲ ਹੋ ਗਏ ਹਨ ਤੇ ਅੱਜ ਪੂਰਾ ਵਿਸ਼ਵ ਇਨ੍ਹਾਂ ਹਮਲਿਆਂ ਦੀ 15ਵੀਂ ਬਰਸੀ ਮਨਾ ਰਿਹਾ ਹੈ | ਅਲ ਕਾਇਦਾ ਦੁਆਰਾ ਕੀਤੇ ਇਸ ਹਮਲੇ ‘ਚ ਕਰੀਬ 3000 ਲੋਕ ਮਾਰੇ ਗਏ ਸਨ | ਇਸ ਹਮਲੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ | ਦੂਸਰੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਵੱਲੋਂ ਜਾਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰ ‘ਤੇ ਕੀਤੇ ਹਮਲੇ ਤੋਂ ਬਾਅਦ ਇਸ ਨੂੰ ਸਦੀ ਦਾ ਦੂਸਰਾ ਸਭ ਤੋਂ ਵੱਡਾ ਹਮਲਾ ਮੰਨਿਆ ਗਿਆ ਸੀ, ਪਰ ਕਿਸੇ ਅੱਤਵਾਦੀ ਸਮੂਹ ਦੁਆਰਾ ਕਿਸੇ ਦੇਸ਼ ‘ਤੇ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ | 11 ਸੰਤਬਰ 2001 ਨੂੰ ਅਲ ਕਾਇਦਾ ਨੇ ਤਿੰਨ ਜਹਾਜ਼ਾਂ ਨੂੰ ਅਗਵਾ ਕਰਕੇ ਵਰਲਡ ਟਰੇਡ ਸੈਂਟਰ ਦੇ ਦੋਵਾਂ ਟਾਵਰਾਂ ਤੇ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੂੰ ਨਿਸ਼ਾਨਾ ਬਣਾਇਆ ਸੀ |
ਮੋਦੀ ਵੱਲੋਂ 9/11 ਹਮਲੇ ਦੇ ਪੀੜ੍ਹਤਾਂ ਨੂੰ ਸ਼ਰਧਾਂਜਲੀ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਸਤੰਬਰ, 2001 ਨੂੰ ਅਮਰੀਕਾ ‘ਚ ਹੋਏ ਅੱਤਵਾਦੀ ਹਮਲੇ ਦੇ ਪੀੜ੍ਹਤਾਂ ਨੂੰ ਐਤਵਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਇਸ ਦਿਨ ਦੋ ਵੱਖ-ਵੱਖ ਤਸਵੀਰਾਂ ਦਿਮਾਗ ‘ਚ ਉਭਰ ਕੇ ਆ ਰਹੀਆਂ ਹਨ | ਇਸੇ ਦਿਨ 1893 ‘ਚ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਵਿਚ ਵਿਸ਼ਵ ਧਰਮ ਮਹਾਸਭਾ ਵਿਚ ਇਤਿਹਾਸਕ ਭਾਸ਼ਣ ਦਿੱਤਾ ਸੀ | ਮੋਦੀ ਨੇ ਟਵੀਟ ਕਰਕੇ ਕਿਹਾ ਕਿ ਅੱਜ ਅਸੀਂ 9/11 ਹਮਲੇ ਵਿਚ ਜਾਨ ਗਵਾ ਚੁੱਕੇ ਲੋਕਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ |
ਅਲ ਕਾਇਦਾ ਨੇ ਦਿੱਤੀ ਚਿਤਾਵਨੀ, ਹਜ਼ਾਰ ਵਾਰ ਦੁਹਰਾਇਆ ਜਾਵੇਗਾ 9/11
ਦੁਬਈ – ਅੱਤਵਾਦੀ ਸਮੂਹ ਅਲ ਕਾਇਦਾ ਨੇ ਇਕ ਵਾਰ ਫਿਰ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ | ਅਲ ਕਾਇਦਾ ਨੇ ਯੂ-ਟਿਊਬ ‘ਤੇ ਇਕ ਵੀਡੀਓ ਪਾ ਕੇ ਕਿਹਾ ਕਿ ਸਾਡੇ ਖਿਲਾਫ ਤੁਹਾਡੀਆਂ ਕਾਰਵਾਈਆਂ ਦਾ ਨਤੀਜਾ ਸੀ 9/11 | ਅੱਤਵਾਦੀ ਸੰਗਠਨ ਦੇ ਮੁਖੀ ਆਯਮਾਨ ਅਲ ਜਵਾਹਰੀ ਨੇ ਧਮਕੀ ਭਰੇ ਲਫਜ਼ਾਂ ‘ਚ ਕਿਹਾ ਕਿ 11 ਸਤੰਬਰ 2001 ਦੇ ਭਿਆਨਕ ਹਮਲੇ ਨੂੰ ਉਥੇ ਹਜ਼ਾਰ ਵਾਰ ਦੁਹਰਾਇਆ ਜਾਵੇਗਾ | ਆਪਣੇ ਵੀਡੀਓ ‘ਚ ਜਵਾਹਰੀ ਨੇ ਇਸ ਹਮਲੇ ਲਈ ਅਮਰੀਕਾ ਨੂੰ ਹੀ ਜ਼ਿੰਮੇਵਾਰ ਠਹਿਰਾਇਆ | ਜਵਾਹਰੀ ਨੇ ਕਿਹਾ ਕਿ ਜੇਕਰ ਸਾਡੇ ਖਿਲਾਫ ਅਮਰੀਕਾ ਦੀ ਕਾਰਵਾਈ ਜਾਰੀ ਰਹਿੰਦੀ ਹੈ ਤਾਂ ਅਜਿਹੇ ਹਮਲੇ ਹਜ਼ਾਰ ਵਾਰ ਕੀਤੇ ਜਾਣਗੇ |

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

ਦੱਖਣੀ ਕੈਲੀਫੋਰਨੀਆ ‘ਚ ਘਰ ਅੰਦਰ ਗੋਲੀਬਾਰੀ, 3 ਬੱਚਿਆਂ ਸਮੇਤ 5 ਦੀ ਮੌਤ

Read Full Article
    ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

ਟਰੰਪ ਦੇ ਸਭ ਤੋਂ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਰੋਜਰ ਸਟੋਨ ਝੂਠ ਬੋਲਣ ਦੇ ਮਾਮਲੇ ਵਿਚ ਦੋਸ਼ੀ ਕਰਾਰ

Read Full Article
    ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

ਨਿਊਜਰਸੀ ‘ਚ ਫੁੱਟਬਾਲ ਮੈਚ ਦੌਰਾਨ ਅਣਪਛਾਤੇ ਵਿਅਕਤੀ ਵੱਲੋਂ ਗੋਲੀਬਾਰੀ ‘ਚ 2 ਲੋਕ ਜ਼ਖਮੀ

Read Full Article
    ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ 550ਵੇਂ ਪ੍ਰਕਾਸ਼ ਪੁਰਬ ਨੂੰ ਦਿੱਤੀ ਮਾਨਤਾ

Read Full Article
    ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

ਲੰਡਨ ਵਿਖੇ ਨਾਟੋ ਦੀ 70ਵੀਂ ਵਰ੍ਹੇਗੰਢ ਦੇ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ ਟਰੰਪ

Read Full Article
    ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

ਅਮਰੀਕੀ ਇਤਿਹਾਸ ‘ਚ ਮਹਾਦੋਸ਼ ਨੂੰ ਲੈ ਕੇ ਦੋਹਰੇ ਮਾਪਦੰਡ ਕਦੇ ਨਹੀਂ ਦੇਖੇ ਗਏ : ਟਰੰਪ

Read Full Article
    ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

ਉਬਰ ਨੂੰ 65 ਕਰੋੜ ਡਾਲਰ ਦਾ ਜੁਰਮਾਨਾ

Read Full Article
    ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

Read Full Article
    ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

ਅਮਰੀਕਾ ਦੀ ਸੰਸਦ ਨੇ ਸਰਬਸੰਮਤੀ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਮਹੱਤਵ ਨੂੰ ਮਾਨਤਾ ਦਿੰਦੇ ਹੋਏ ਮਤਾ ਪਾਸ

Read Full Article
    ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

ਕੈਲੀਫੋਰਨੀਆ ਦੇ ਸਕੂਲ ‘ਚ ਵਿਦਿਆਰਥੀ ਵੱਲੋਂ ਗੋਲੀਬਾਰੀ ਦੌਰਾਨ 2 ਮੌਤਾਂ; 3 ਜ਼ਖਮੀ

Read Full Article
    ਭਾਰਤ-ਅਮਰੀਕਾ ਵਿਚਕਾਰ ਜਲਦ ਹੀ ਨਵਾਂ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਕਾਰ ਜਲਦ ਹੀ ਨਵਾਂ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ

Read Full Article
    ਕੈਲੇਫੋਰਨੀਆਂ’ਚ ਸੜਕ ਹਾਦਸੇ ‘ਚ ਪੰਜਾਬੀ ਦੀ ਮੌਤ

ਕੈਲੇਫੋਰਨੀਆਂ’ਚ ਸੜਕ ਹਾਦਸੇ ‘ਚ ਪੰਜਾਬੀ ਦੀ ਮੌਤ

Read Full Article
    ਸਾਂਤਾ ਕਲਾਰਿਟਾ ਦੇ ਹਾਈ ਸਕੂਲ ‘ਚ ਗੋਲੀਬਾਰੀ, 1 ਦੀ ਮੌਤ

ਸਾਂਤਾ ਕਲਾਰਿਟਾ ਦੇ ਹਾਈ ਸਕੂਲ ‘ਚ ਗੋਲੀਬਾਰੀ, 1 ਦੀ ਮੌਤ

Read Full Article
    ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਨੂੰ ਦੱਸਿਆ ‘ਦਿਖਾਵਾ’

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਨੂੰ ਦੱਸਿਆ ‘ਦਿਖਾਵਾ’

Read Full Article
    ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਮਹਾਦੋਸ਼ ਦੀ ਜਾਂਚ ਨਾਲ ਜੁੜੀ ਪਹਿਲੀ ਜਨਤਕ ਸੁਣਵਾਈ ਸ਼ੁਰੂ

ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਮਹਾਦੋਸ਼ ਦੀ ਜਾਂਚ ਨਾਲ ਜੁੜੀ ਪਹਿਲੀ ਜਨਤਕ ਸੁਣਵਾਈ ਸ਼ੁਰੂ

Read Full Article