9 ਅਮਰੀਕੀ ਸੰਸਦ ਮੈਂਬਰਾਂ ਵੱਲੋਂ ਚੀਨ ਨੂੰ ਭਾਰਤ ਨਾਲ ਤਣਾਅ ਘੱਟ ਕਰਨ ਦੀ ਅਪੀਲ ਸਬੰਧੀ ਪ੍ਰਸਤਾਵ ਪੇਸ਼

253
Share

ਵਾਸ਼ਿੰਗਟਨ, 22 ਜੁਲਾਈ (ਪੰਜਾਬ ਮੇਲ)- ਅਮਰੀਕਾ ‘ਚ 9 ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਨੇ ਭਾਰਤ ਦੇ ਖਿਲਾਫ ਚੀਨ ਦੀ ਹਾਲੀਆ ਫੌਜੀ ਹਮਲਾਵਰਤਾ ‘ਤੇ ਚਿੰਤਾ ਵਿਅਕਤ ਕਰਦੇ ਹੋਏ ਪ੍ਰਤੀਨਿਧੀ ਸਭਾ ‘ਚ ਇਕ ਪ੍ਰਸਤਾਵ ਪਾਸ ਕੀਤਾ ਹੈ, ਜਿਸ ਵਿਚ ਚੀਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜ਼ੋਰ ਦੀ ਬਜਾਏ ਮੌਜੂਦਾ ਡਿਪਲੋਮੈਟਿਕ ਤੰਤਰ ਰਾਹੀਂ ਸਰਹੱਦ ‘ਤੇ ਤਣਾਅ ਨੂੰ ਘੱਟ ਕਰਨ ਦੇ ਲਈ ਕੰਮ ਕਰੇ।
ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਣਮੂਰਤੀ ਦੀ ਅਗਵਾਈ ‘ਚ ਭਾਰਤੀ ਅਮਰੀਕੀ ਸੰਸਦ ਮੈਂਬਰ ਰੋ ਖੰਨਾ, ਫ੍ਰੈਂਕ ਪੈਲੋਨੋ, ਟੋਸੁਓਜੀ, ਟੈੱਡ ਯੋਹੋ, ਜਾਰਜ ਹੋਲਡਿੰਗ, ਸ਼ੀਲਾ ਜੈਕਸਨ-ਲੀ ਸਟੀਵਨਸ ਤੇ ਸਟੀਵ ਚਾਬੋਟ ਨੇ ਪ੍ਰਸਤਾਵ ਦਿੱਤਾ। ਪ੍ਰਸਤਾਵ ‘ਚ ਕਿਹਾ ਗਿਆ ਹੈ ਕਿ ਅਸਲ ਕੰਟਰੋਲ ਲਾਈਨ ਦੇ ਕੋਲ 15 ਜੂਨ ਤੱਕ ਕਈ ਮਹੀਨੇ ਪਹਿਲਾਂ ਤੋਂ ਚੀਨੀ ਬਲਾਂ ਨੇ ਕਥਿਤ ਰੂਪ ਨਾਲ 5000 ਜਵਾਨਾਂ ਨੂੰ ਇਕੱਠਾ ਕੀਤਾ ਤੇ ਉਹ ਜ਼ੋਰ-ਜ਼ਬਰਦਸਤੀ ਤੇ ਹਮਲਾਵਰਤਾ ਦੇ ਰਾਹੀਂ ਉਨ੍ਹਾਂ ਸਰਹੱਦਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਬਹੁਤ ਸਮਾਂ ਪਹਿਲਾਂ ਤੈਅ ਕੀਤੀਆਂ ਗਈਆਂ ਹਨ। ਪ੍ਰਸਤਾਵ ‘ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਭਾਰਤ ਤੇ ਚੀਨ ਦੇ ਵਿਚਾਲੇ ਅਸਲ ਕੰਟਰੋਲ ਲਾਈਨ ਦੇ ਕੋਲ ਤਣਾਅ ਘੱਟ ਕਰਨ ਤੇ ਬਲਾਂ ਦੇ ਪਿੱਛੇ ਹਟਣ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੂਰਬੀ ਲੱਦਾਖ ‘ਚ ਕਈ ਹਫਤਿਆਂ ਤੱਕ ਚੱਲੇ ਵਿਰੋਧ ਤੋਂ ਬਾਅਦ 15 ਜੂਨ ਨੂੰ ਹੋਏ ਟਕਰਾਅ ‘ਚ ਘੱਟ ਤੋਂ ਘੱਟ 20 ਭਾਰਤੀ ਫੌਜੀਆਂ ਦੀ ਜਾਨ ਚਲੀ ਗਈ ਤੇ ਕਈ ਚੀਨੀ ਫੌਜੀ ਵੀ ਮਾਰੇ ਗਏ।
ਪ੍ਰਸਤਾਵ ‘ਚ ਕਿਹਾ ਗਿਆ ਹੈ ਕਿ ਚੀਨ ਸਰਕਾਰ ਨੂੰ ਭਾਰਤ ਦੇ ਨਾਲ ਲੱਗਦੀ ਅਸਲ ਕੰਟਰੋਲ ਲਾਈਨ ‘ਤੇ ਤਣਾਅ ਘੱਟ ਕਰਨ ਦੀ ਦਿਸ਼ਾ ‘ਚ ਬਲ ਦੀ ਵਰਤੋਂ ਦੀ ਬਜਾਏ ਮੌਜੂਦਾ ਡਿਪਲੋਮੈਟਿਕ ਤੰਤਰਾਂ ਦੇ ਰਾਹੀਂ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਕੁਝ ਹੀ ਦਿਨ ਪਹਿਲਾਂ ਅਮਰੀਕਾ ਦੇ ਇਕ ਹੋਰ ਪ੍ਰਭਾਵਸ਼ਾਲੀ ਸੰਸਦੀ ਸਮੂਹ ਨੇ ਕਿਹਾ ਸੀ ਕਿ ਚੀਨ ਸਰਹੱਦ ‘ਤੇ ਮੌਜੂਦਾ ਹਾਲਾਤ ਨੂੰ ਬਦਲਣ ਤੇ ਭਾਰਤੀ ਫੌਜ ਨੂੰ ਚੁਣੌਤੀ ਦੇਣ ਦੇ ਲਈ ਉਸ ਦੇ ਨਾਲ ਕੀਤੇ ਸਮਝੌਤੇ ਦੇ ਉਲਟ ਕੰਮ ਕਰ ਰਿਹਾ ਹੈ ਤੇ ਉਸ ਨੇ ਉਮੀਦ ਜਤਾਈ ਸੀ ਕਿ ਬੀਜਿੰਗ ਅਸਲ ਕੰਟਰੋਲ ਲਾਈਨ ‘ਤੇ ਵਧੇਰੇ ਹਥਿਆਰਾਂ ਤੇ ਬੁਨਿਆਦੀ ਢਾਂਚੇ ਨੂੰ ਘੱਟ ਕਰੇਗਾ। ਭਾਰਤ ਤੇ ਭਾਰਤੀ ਅਮਰੀਕੀਆਂ ‘ਤੇ ਸੰਸਦੀ ਸਮੂਹ ਨੇ ਗਲਵਾਨ ਘਾਟੀ ‘ਚ ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਦੀ ਘਟਨਾ ‘ਤੇ ਦੁੱਖ ਵਿਅਕਤ ਕੀਤਾ ਸੀ। ਭਾਰਤ ਤੇ ਚੀਨ ਦੀ ਫੌਜ ਦੇ ਵਿਚਾਲੇ ਪੈਂਗੋਂਗ ਸੋ, ਗਲਵਾਨ ਘਾਟੀ ਤੇ ਗੋਗਰਾ ਹਾਟ ਸਪਰਿੰਗ ਸਣੇ ਪੂਰਬੀ ਲੱਦਾਖ ਦੇ ਕਈ ਇਲਾਕਿਆਂ ‘ਚ ਵਿਰੋਧ ਚੱਲ ਰਿਹਾ ਹੈ। ਪਿਛਲੇ ਮਹੀਨੇ ਗਲਵਾਨ ਘਾਟੀ ‘ਚ ਝੜਪਾਂ ‘ਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਹਾਲਾਤ ਵਿਗੜ ਗਏ ਸਨ।


Share