PUNJABMAILUSA.COM

80 ਫੀਸਦੀ ਭਾਰਤੀ ਹਿਲੇਰੀ ਦੇ ਹਮਾਇਤੀ

80 ਫੀਸਦੀ ਭਾਰਤੀ ਹਿਲੇਰੀ ਦੇ ਹਮਾਇਤੀ

80 ਫੀਸਦੀ ਭਾਰਤੀ ਹਿਲੇਰੀ ਦੇ ਹਮਾਇਤੀ
November 02
10:06 2016

15
ਨਿਊਯਾਰਕ, 2 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਰਹਿ ਰਹੇ ਭਾਰਤੀ ਰਵਾਇਤੀ ਰੂਪ ਨਾਲ ਡੈਮੋਕਰੇਟਿਕ ਪਾਰਟੀ ਦੇ ਹਮਾਇਤੀ ਮੰਨੇ ਜਾਂਦੇ ਹਨ। ਇਸ ਫਿਰਕੇ ਦੇ ਲੋਕਾਂ ਨੂੰ ਲੁਭਾਉਣ ਦੀ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਦਾਅਵੇਦਾਰ ਡੋਨਲਡ ਟਰੰਪ ਦੀ ਰਣਨੀਤੀ ਕਾਮਯਾਬ ਹੁੰਦੀ ਨਹੀਂ ਦਿਖ ਰਹੀ। ਇਕ ਸਰਵੇ ਮੁਤਾਬਕ, ਕਰੀਬ 80 ਫੀਸਦੀ ਭਾਰਤੀ ਵੋਟਰ ਡੈਮੋਕਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੇ ਨਾਲ ਹਨ। ਮੈਸਾਚਿਊਸਟਸ ਮੁਤਾਬਕ ਅਦਾਰਾ ਇੰਡੋ-ਯੂ.ਐੱਸ. ਬਿਜ਼ਨੈੱਸ ਜਰਨਲ ਅਤੇ ਉਸ ਦੇ ਸਹਿਯੋਗੀ ਇੰਡੀਆ ਨਿਊ ਇੰਗਲੈਂਡ ਨਿਊਜ਼ ਵੱਲੋਂ ਇਕ ਸਰਵੇਖਣ ਕਰਾਇਆ ਗਿਆ ਹੈ। ਇਹ ਭਾਰਤੀ-ਅਮਰੀਕੀ, ਦੱਖਣੀ ਏਸ਼ਿਆਈ ਸਨਅਤਕਾਰਾਂ ਅਤੇ ਉਨ੍ਹਾਂ ਦੇ ਕਾਰੋਬਾਰ ‘ਤੇ ਕੇਂਦਰਿਤ ਅਦਾਰਾ ਹੈ। ਸਰਵੇ ਆਖਰੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਤੋਂ ਬਾਅਦ 21 ਤੋਂ 26 ਅਕਤੂਬਰ ਵਿਚਕਾਰ ਕੀਤਾ ਗਿਆ। ਇਸ ਮੁਤਾਬਕ ਫਿਰਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਭਾਰਤ-ਅਮਰੀਕਾ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਿਹਾਜ਼ ਨਾਲ ਹਿਲੇਰੀ ਇਕ ਬਿਹਤਰ ਨੇਤਾ ਸਾਬਿਤ ਹੋਣਗੇ। ਸਰਵੇ ‘ਚ ਸ਼ਾਮਲ 79.43 ਫੀਸਦੀ ਭਾਰਤੀ-ਅਮਰੀਕੀ ਨੇ ਕਿਹਾ ਕਿ ਉਹ ਅੱਠ ਨਵੰਬਰ ਦੀ ਚੋਣ ‘ਚ ਹਿਲੇਰੀ ਨੂੰ ਵੋਟ ਦੇਣਗੇ। ਟਰੰਪ ਦਾ ਸਿਰਫ 14.89 ਫੀਸਦੀ ਲੋਕਾਂ ਨੇ ਹਮਾਇਤ ਕੀਤੀ। ਇਹ ਪੁੱਛੇ ਜਾਣ ‘ਤੇ ਕਿ ਭਾਰਤ ਲਈ ਦੋਨਾਂ ‘ਚ ਬਿਹਤਰ ਕੌਣ ਹੋਵੇਗਾ, 72.46 ਫੀਸਦੀ ਨੇ ਹਿਲੇਰੀ ਦਾ ਨਾਂ ਲਿਆ ਜਦਕਿ 18.12 ਫੀਸਦੀ ਨੇ ਟਰੰਪ ਨੂੰ ਬਿਹਤਰ ਦੱਸਿਆ। ਹਿਲੇਰੀ ਦੇ ਹਮਾਇਤੀਆਂ ਨੇ ਅਰਥਚਾਰਾ, ਰੋਜ਼ਗਾਰ ਦੇ ਮੌਕੇ, ਸਿਹਤ ਸੇਵਾ, ਇਮਾਨਦਾਰੀ, ਭਰੋਸੇਯੋਗਤਾ ਅਤੇ ਕੋਡ ਨੂੰ ਚੋਣਾਂ ਦਾ ਸਭ ਤੋਂ ਮਹੱਤਵਪੂਰਨ ਮੁੱਦਾ ਦੱਸਿਆ। ਟਰੰਪ ਦੀ ਹਮਾਇਤ ਕਰਨ ਵਾਲਿਆਂ ਨੇ ਅੱਤਵਾਦ ਨਾਲ ਮੁਕਾਬਲਾ ਕਰਨ ਦੀ ਉਨ੍ਹਾਂ ਦੀ ਨੀਤੀ ਦਾ ਹਵਾਲਾ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਚੋਣ ‘ਚ ਹਿਲੇਰੀ ਅਤੇ ਟਰੰਪ ਦਰਮਿਆਨ ਸਖ਼ਤ ਮੁਕਾਬਲਾ ਦੱਸਿਆ ਜਾ ਰਿਹਾ ਹੈ। ਕਈ ਸੂਬਿਆਂ ‘ਚ ਭਾਰਤੀਆਂ ਦੀ ਭੂਮਿਕਾ ਫੈਸਲਾਕੁੰਨ ਹੈ। ਇਸ ਫਿਰਕੇ ਨੂੰ ਨਾਲ ਲਿਆਉਣ ਲਈ ਟਰੰਪ ਨੇ ਭਾਰਤ ਅਤੇ ਮੋਦੀ ਦਾ ਕਈ ਮੌਕਿਆਂ ‘ਤੇ ਗੁਣਗਾਨ ਕੀਤਾ। ਉਹ ਭਾਰਤੀਆਂ ਦੀ ਜਨਤਕ ਸਭਾਵਾਂ ਨੂੰ ਸੰਬੋਧਨ ਕਰਨ ਵਾਲੇ ਇਕੋ ਇਕ ਉਮੀਦਵਾਰ ਵੀ ਹਨ। ਉਨ੍ਹਾਂ ਦੀ ਨੂੰਹ ਨੇ ਹਾਲੀਆ ਮੰਦਰ ‘ਚ ਦੀਵਾਲੀ ਮਨਾਈ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ‘ਅਬ ਕੀ ਬਾਰ, ਟਰੰਪ ਸਰਕਾਰ’ ਦਾ ਨਾਅਰਾ ਵੀ ਦਿੱਤਾ। ਇਹ 2014 ਦੀਆਂ ਆਮ ਚੋਣਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸਤੇਮਾਲ ਕੀਤੇ ਗਏ ਨਾਅਰੇ ਦੀ ਨਕਲ ਹੈ।
ਭਾਰਤ ਦੀ ਤਰੱਕੀ ਦਾ ਗੁਣਗਾਨ
ਟਰੰਪ ਨੇ ਇਕ ਵਾਰੀ ਫਿਰ ਭਾਰਤ ਦੇ ਆਰਥਿਕ ਵਿਕਾਸ ਦਾ ਗੁਣਗਾਨ ਕੀਤਾ। ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਨੀਤੀਆਂ ‘ਤੇ ਨਿਸ਼ਾਨਾ ਬੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਭਾਰਤ ਵਰਗਾ ਵੱਡਾ ਮੁਲਕ ਅੱਠ ਫੀਸਦੀ ਦੀ ਵਿਕਾਸ ਦਰ ਨਾਲ ਵੱਧ ਸਕਦਾ ਹੈ ਤਾਂ ਅਮਰੀਕਾ ਕਿਉਂ ਨਹੀਂ। ਨਿਊ ਹੈਂਪਸ਼ਾਇਰ ਦੇ ਮੈਨਚੈਸਟਰ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਇਹ ਗੱਲ ਕਹੀ। ਇਸ ਰੈਲੀ ਤੋਂ ਕੁਝ ਘੰਟੇ ਪਹਿਲਾਂ ਹੀ ਅਮਰੀਕੀ ਅਰਥਚਾਰੇ ਦੇ ਤਾਜ਼ੇ ਅੰਕੜੇ ਜਾਰੀ ਕੀਤੇ ਗਏ ਸਨ। ਇਨ੍ਹਾਂ ਅੰਕੜਿਆਂ ‘ਚ ਸਾਲ ਦੀ ਤੀਜੀ ਤਿਮਾਹੀ ਵਿਕਾਸ ਦਰ 2.9 ਫੀਸਦੀ ਹੋਣ ਦੀ ਗੱਲ ਕਹੀ ਗਈ ਹੈ।
ਕ੍ਰਿਸ਼ਨਮੂਰਤੀ ਦੇ ਪ੍ਰਚਾਰ ਇਸ਼ਤਿਹਾਰ ‘ਚ ਦਿਖੇ ਓਬਾਮਾ
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਸੇ ਵੀਡੀਓ ਇਸ਼ਤਿਹਾਰ ਵਿਚ ਆਪਣੀ ਕਿਸਮ ਦੀ ਵੱਖਰੀ ਹਾਜ਼ਰੀ ਦਰਜ ਕਰਾਉਂਦੇ ਹੋਏ ਭਾਰਤੀ-ਅਮਰੀਕੀ ਮੂਲ ਦੇ ਵਿਅਕਤੀ ਅਤੇ ਆਪਣੇ ‘ਚੰਗੇ ਮਿੱਤਰ’ ਰਾਜਾ ਕ੍ਰਿਸ਼ਨਮੂਰਤੀ ਲਈ ਪ੍ਰਚਾਰ ਕੀਤਾ। ਕ੍ਰਿਸ਼ਨਮੂਰਤੀ ਸ਼ਿਕਾਗੋ ਦੇ ਕਾਂਗਰੈਸ਼ਨਲ ਜ਼ਿਲ੍ਹੇ ਤੋਂ ਅਮਰੀਕੀ ਕਾਂਗਰਸ ਲਈ ਚੋਣ ਲੜ ਰਹੇ ਹਨ।
ਓਬਾਮਾ ਨੇ ਅੱਠਵੀਂ ਕਾਂਗਰੈਸ਼ਨਲ ਜ਼ਿਲ੍ਹੇ ਇਲੀਨੌਇ ਦੇ ਇਕ ਸਥਾਨਕ ਟੀ.ਵੀ. ਸਟੇਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਇਕ ਸੰਖੇਪ ਵੀਡੀਓ ਵਿਚ ਕਿਹਾ, ‘ਹੈਲੋ, ਮੈਂ ਬਰਾਕ ਓਬਾਮਾ ਤੁਹਾਨੂੰ ਆਪਣੇ ਚੰਗੇ ਦੋਸਤ ਰਾਜਾ ਕ੍ਰਿਸ਼ਨਮੂਰਤੀ ਲਈ ਵੋਟ ਕਰਨ ਲਈ ਕਹਿ ਰਿਹਾ ਹਾਂ।’ ਇਸ ਵੀਡੀਓ ਵਿਚ ਰਾਸ਼ਟਰਪਤੀ ਨੇ ਕ੍ਰਿਸ਼ਨਮੂਰਤੀ ਨੂੰ ਇਕ ਚੰਗਾ ਦੋਸਤ ਦੱਸਿਆ ਜਿਸ ਨੇ ਉਨ੍ਹਾਂ ਦੀ ਸੈਨੇਟ ਦੀ ਦੌੜ ਦੌਰਾਨ ਇਕ ਅਜਿਹੀ ਅਰਥ ਵਿਵਸਥਾ ਬਣਾਉਣ ਦੇ ਵਿਚਾਰਾਂ ਨੂੰ ਵਿਕਸਿਤ ਕਰਨ ਵਿਚ ਮਦਦ ਕੀਤੀ ਜੋ ਹਰ ਕਿਸੇ ਲਈ ਕੰਮ ਕਰਦੀ ਹੈ। ਇਲੀਨੌਇ ਵਿਚ ਡੈਮੋਕਰੇਟਿਕ ਪਾਰਟੀ ਦੀ ਕਾਂਗਰੈਸ਼ਨਲ ਪ੍ਰਾਇਮਰੀ ਜਿੱਤ ਚੁੱਕੇ ਕ੍ਰਿਸ਼ਨਮੂਰਤੀ (42) ਹੁਣ ਰਿਪਬਲਿਕਨ ਪਾਰਟੀ ਦੇ ਪੀਟਰ ਡਿਸੀਯਾਨੀ ਦੇ ਸਾਹਮਣੇ ਮੈਦਾਨ ਵਿਚ ਹਨ। ਇਹ ਵੀਡੀਓ 30 ਸਕਿੰਟ ਦੀ ਹੈ, ਜਿਸ ਵਿਚ ਇਕ ਤਸਵੀਰ ਵਿਚ ਓਬਾਮਾ ਕ੍ਰਿਸ਼ਨਮੂਰਤੀ ਦੇ ਘਰ ਰਾਤ ਸਮੇਂ ਭਾਰਤੀ ਖਾਣਾ ਖਾ ਰਹੇ ਹਨ। ਜ਼ਮੀਨੀ ਪੱਧਰ ‘ਤੇ ਮਿਲ ਰਹੀ ਪ੍ਰਤੀਕਿਰਿਆ ਦੇ ਆਧਾਰ ‘ਤੇ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਲੋਕ ਰਿਪਲਿਕਨ ਉਮੀਦਵਾਰ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਦੀਆਂ ਸੰਭਾਵਨਾਵਾਂ ਤੋਂ ਡਰੇ ਹੋਏ ਹਨ। ਉਨ੍ਹਾਂ ਕਿਹਾ ਕਿ ਟਰੰਪ ਇਕ ਖਤਰਨਾਕ ਤੇ ਵੰਡ ਪਾਊ ਉਮੀਦਵਾਰ ਹੈ, ਜਿਸ ਲਈ ਵ੍ਹਾਈਟ ਹਾਊਸ ਵਿਚ ਕੋਈ ਜਗ੍ਹਾ ਨਹੀਂ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

Read Full Article
    ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

Read Full Article
    ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

Read Full Article
    ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article
    ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

ਜੌਨਸਨ ਐਂਡ ਜੌਨਸਨ ਪਾਊਡਰ ਦੀ ਵਰਤੋਂ ਨਾਲ ਹੋਇਆ ਕੈਂਸਰ, ਮਿਲੇਗਾ 201 ਕਰੋੜ ਮੁਆਵਜ਼ਾ

Read Full Article
    ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

ਅਮਰੀਕਾ ਅਤੇ ਕੈਨੇਡਾ ਨੇ ਵੀ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਾਈ

Read Full Article