74 ਸਾਲਾ ਔਰਤ ਨੇ ਜੌੜੇ ਬੱਚਿਆਂ ਨੂੰ ਜਨਮ ਦੇ ਕੇ ਰਿਕਾਰਡ ਕਾਇਮ ਕੀਤਾ

ਗੁੰਟੂਰ, 11 ਸਤੰਬਰ (ਪੰਜਾਬ ਮੇਲ)- ਆਂਧਰ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ‘ਚ 74 ਸਾਲ ਦੀ ਇੱਕ ਔਰਤ ਨੇ ਜੌੜੇ ਬੱਚਿਆਂ ਨੂੰ ਜਨਮ ਦੇ ਕੇ ਦੇਸ਼ ਵਿਚ ਇਸ ਉਮਰ ਵਿਚ ਮਾਂ ਬਣਨ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇੱਕ ਸਥਾਨਕ ਪ੍ਰਾਈਵੇਟ ਹਸਪਤਾਲ ਵਿਚ ਬੱਚਿਆਂ ਨੂੰ ਜਨਮ ਦੇਣ ਵਾਲੀ ਉਕਤ ਔਰਤ ਵਾਈ ਮੰਗਾਯਮਾ ਨੇ ਨਕਲੀ ਗਰਭਧਾਰਨ (ਆਈ.ਵੀ.ਐੱਫ.) ਦਾ ਸਹਾਰਾ ਲਿਆ। ਉਸ ਨੇ ਅਪ੍ਰੇਸ਼ਨ ਰਾਹੀਂ ਬੱਚਿਆਂ ਨੂੰ ਜਨਮ ਦਿੱਤਾ। ਔਰਤ ਦੇ ਪਤੀ 78 ਸਾਲਾ ਵਾਈ ਰਾਜਾ ਰਾਓ ਨੇ ਦੱਸਿਆ ਕਿ ਸਾਡਾ ਵਿਆਹ 22 ਮਾਰਚ 1962 ਨੂੰ ਹੋਇਆ ਸੀ। ਇੰਨੇ ਲੰਬੇ ਸਮੇਂ ਤੱਕ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਹੋਈ। ਆਖਰ ਉਨ੍ਹਾਂ ਨੇ ਇੱਥੋਂ ਦੇ ਇੱਕ ਹਸਪਤਾਲ ਵਿਚ ਡਾਕਟਰਾਂ ਦੀ ਸਲਾਹ ਲਈ ਅਤੇ ਹੁਣ ਵਿਆਹ ਦੇ 57 ਸਾਲ ਬਾਅਦ ਘਰ ਵਿਚ ਬੱਚਿਆਂ ਦੀਆਂ ਕਿਲਕਾਰੀਆਂ ਸੁਣ ਕੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।