PUNJABMAILUSA.COM

70 ਲੱਖ ਪੌਂਡ ਦੀ ਡਕੈਤੀ ਵਿੱਚ ਇੱਕ ਪੰਜਾਬੀ ਸਮੇਤ ਪੰਜ ਦੋਸ਼ੀ ਕਰਾਰ

70 ਲੱਖ ਪੌਂਡ ਦੀ ਡਕੈਤੀ ਵਿੱਚ ਇੱਕ ਪੰਜਾਬੀ ਸਮੇਤ ਪੰਜ ਦੋਸ਼ੀ ਕਰਾਰ

70 ਲੱਖ ਪੌਂਡ ਦੀ ਡਕੈਤੀ ਵਿੱਚ ਇੱਕ ਪੰਜਾਬੀ ਸਮੇਤ ਪੰਜ ਦੋਸ਼ੀ ਕਰਾਰ
October 08
20:20 2017

ਲੰਡਨ, 8 ਅਕਤੂਬਰ (ਪੰਜਾਬ ਮੇਲ)- ਹੀਥਰੋ ਹਵਾਈ ਅੱਡੇ ਤੋਂ ਇੱਕ ਬੈਂਕ ਦੀ ਵੈਨ ‘ਚੋਂ 70 ਲੱਖ ਪੌਂਡ ਦੀ ਰਾਸ਼ੀ ਨਾਲ ਭਰ ਵੈਨ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ ਕਿੰਗਸਟਨ ਕਰਾਊਨ ਕੋਰਟ ਵਿੱਚ ਸਲੋਹ ਵਾਸੀ ਦੋ ਵਿਅਕਤੀਆਂ 31 ਸਾਲਾ ਮੁਹੰਮਦ ਸਦੀਕੀ ਅਤੇ 40 ਸਾਲਾ ਰਨਜੀਵ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ।
14 ਮਾਰਚ ਨੂੰ ਸਵੇਰੇ 8.30 ਵਜੇ ਇਨ੍ਹਾਂ ਦੋਵਾਂ ਨੇ ਬ੍ਰਿਟਿਸ਼ ਏਅਰਵੇਜ਼ ਦੇ ਕਾਰਗੋ ਡੀਪੂ ਤੋਂ 70 ਲੱਖ ਪੌਂਡ ਦੀ ਰਾਸ਼ੀ ਨਾਲ ਭਰੀ ਵੈਨ ਅਗਵਾ ਕੀਤੀ ਸੀ। ਸਵਿੱਸ ਬੈਂਕ ਤੋਂ ਆਈ ਇਹ ਰਾਸ਼ੀ ਬੈਂਕ ਆਫ ਆਇਰਲੈਂਡ ਜਾਣੀ ਸੀ। ਲੁਮਿਜ ਇੰਟਰੈਸ਼ਨਲ ਟਰੱਕ ਡਲਿਵਰੀ ਵੱਲੋਂ ਭੇਜੀ ਗਈ ਇਸ ਵੈਨ ਵਿੱਚ 26 ਬੋਰੀਆਂ ਕੈਡਿਟ ਸੁਇਸ ਤੋਂ ਚੁੱਕ ਕੇ ਰਸਤੇ ਵਿੱਚ ਲੁੱਟ ਖਸੁੱਟ ਕੀਤੀ ਗਈ। ਅਦਾਲਤ ਵਿੱਚ ਦੱਸਿਆ ਗਿਆ ਕਿ ਜਦੋਂ ਰਨਜੀਵ ਵੈਨ ‘ਚੋਂ ਬਾਹਰ ਨਿਕਲ ਕੇ ਪਖਾਨੇ ਗਿਆ, ਤਾਂ ਵਾਪਸ ਆਉਣ ਸਮੇਂ ਸਦੀਕ ਨੋਟਾਂ ਨਾਲ ਭਰੀ ਵੈਨ ਲੈ ਕੇ ਜਾ ਚੁੱਕਾ ਸੀ। ਰਨਜੀਵ ਨੇ ਇਸ ਮੌਕੇ 20 ਮਿੰਟ ਅਲਾਰਮ ਨਹੀਂ ਵਜਾਇਆ। ਇੱਕ ਹੋਰ ਵੈਨ ਚਲਾ ਰਹੇ ਕਰਮਚਾਰੀ ਨੂੰ ਉਸ ਨੇ ਇਸ ਬਾਰੇ ਦੱਸਿਆ ਤਾਂ ਅਲਾਰਮ ਵਜਾਇਆ ਗਿਆ ਅਤੇ ਪੁਲਸ ਵੱਲੋਂ ਪਿੱਛਾ ਕਰਨ ‘ਤੇ ਅਗਵਾ ਹੋਈ ਵੈਨ ਫੈਲਥਮ ਨੇੜੇ ਇੱਕ ਸੁੰਨਸਾਨ ਸੜਕ ‘ਤੇ ਖੜ੍ਹੀ ਮਿਲੀ। ਪੁਲਸ ਦੇ ਪਹੁੰਚਣ ਤੋਂ ਪਹਿਲਾਂ 70 ਲੱਖ ਪੌਂਡ ਗਾਇਬ ਹੋ ਚੁੱਕੇ ਸੀ।
ਅਦਾਲਤ ਵਿੱਚ ਦੱਸਿਆ ਗਿਆ ਕਿ ਇਹ ਪੈਸਾ ਇੱਕ ਹੋਰ ਚਿੱਟੇ ਰੰਗ ਦੀ ਵੈਨ ਵਿੱਚ ਇੱਕ ਹੋਰ ਬੰਦੇ ਦੀ ਮਦਦ ਨਾਲ ਰੱਖ ਕੇ ਅੱਗੇ ਭੇਜ ਦਿੱਤਾ ਗਿਆ ਸੀ। ਇਸ ਵਿੱਚ ਰਫਕਤ ਹੁਸੈਨ ਲੁੱਟ ਦਾ ਦੋਸ਼ ਮੰਨ ਚੁੱਕਾ ਹੈ। ਪਾਕਿਸਤਾਨੀ ਮੂਲ ਦੇ ਰਫਕਤ ਹੁਸੈਨ ਨਾਲ ਉਸ ਦੀ ਪਤਨੀ ਰਜ਼ਵਾਨਾ ਜ਼ੇਬ ਵੀ ਇਸ ਵਿੱਚ ਸ਼ਾਮਲ ਹੈ। ਰਜ਼ਵਾਨਾ ਨੇ ਆਪਣੇ ਪਾਕਿਸਤਾਨੀ ਬੈਂਕ ਅਕਾਊਂਟ ਵਿੱਚ ਨੌਂ ਲੱਖ ਪੌਂਡ ਦੀ ਟਰਾਂਜ਼ੈਕਸ਼ਨ ਕੀਤੀ ਸੀ। ਪੰਜਵਾਂ ਦੋਸ਼ੀ ਗੈਰੀ ਕਾਰੌਡ ਨੂੰ ਵੀ ਦੋਸ਼ੀ ਮੰਨਿਆ ਗਿਆ ਹੈ।
ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਹੈਲਨ ਸ਼ਾਅ ਅਨੁਸਾਰ ਰਨਜੀਵ ਸਿੰਘ, ਮੁਹੰਮਦ ਸਦੀਕੀ ਅਤੇ ਰਫਤਾਕ ਹੁਸੈਨ ਦਾ 70 ਲੱਖ ਪੌਂਡ ਚੋਰੀ ਵਿੱਚ ਹੱਥ ਸੀ, ਪਰ ਇਹ ਪੈਸਾ ਹਾਲੇ ਤੱਕ ਬਰਾਮਦ ਨਹੀਂ ਹੋਇਆ। ਦੋਸ਼ੀਆਂ ਨੂੰ 18 ਅਕਤੂਬਰ ਨੂੰ ਸਜ਼ਾ ਸੁਣਾਈ ਜਾਏਗੀ।

About Author

Punjab Mail USA

Punjab Mail USA

Related Articles

ads

Latest Category Posts

    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article
    ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

Read Full Article