PUNJABMAILUSA.COM

69ਵਾਂ ਗਣਤੰਤਰ ਦਿਵਸ : ਦੁਨੀਆ ਨੇ ਦੇਖੇ ਭਾਰਤੀ ਸੱਭਿਆਚਾਰ ਦੇ ਰੰਗ

69ਵਾਂ ਗਣਤੰਤਰ ਦਿਵਸ : ਦੁਨੀਆ ਨੇ ਦੇਖੇ ਭਾਰਤੀ ਸੱਭਿਆਚਾਰ ਦੇ ਰੰਗ

69ਵਾਂ ਗਣਤੰਤਰ ਦਿਵਸ : ਦੁਨੀਆ ਨੇ ਦੇਖੇ ਭਾਰਤੀ ਸੱਭਿਆਚਾਰ ਦੇ ਰੰਗ
January 26
09:11 2018

ਆਸੀਆਨ ਦੇਸ਼ਾਂ ਦੇ ਨੇਤਾ ਗਣਤੰਤਰ ਦਿਵਸ ਦੀ ਪਰੇਡ ਵਿੱਚ ਮੁੱਖ ਮਹਿਮਾਨ ਬਣੇ
ਨਵੀਂ ਦਿੱਲੀ, 26 ਜਨਵਰੀ (ਪੰਜਾਬ ਮੇਲ)- ਭਾਰਤ ਅੱਜ ਆਪਣਾ 69ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਅਤੇ ਇਸ ਮੌਕੇ ਫੌਜੀ ਕੁਸ਼ਲਤਾ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਝਲਕ ਪੇਸ਼ ਕੀਤੀ ਗਈ। ਆਸੀਆਨ ਦੇਸ਼ਾਂ ਦੇ ਨੇਤਾ ਗਣਤੰਤਰ ਦਿਵਸ ਦੀ ਪਰੇਡ ਦੇ ਮੁੱਖ ਮਹਿਮਾਨ ਬਣੇ। ਆਸੀਆਨ ਤੋਂ ਭਾਵ ‘ਦਿ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼’ ਭਾਵ ਏਸ਼ੀਆਈ ਰਾਸ਼ਟਰ ਸੰਘ ਜੋ ਇਕ ਬਹੁ-ਪੱਖੀ ਸੰਘ ਹੈ। ਇਸ ਵਿੱਚ ਥਾਈਲੈਂਡ , ਵੀਅਤਨਾਮ , ਇੰਡੋਨੇਸ਼ੀਆ, ਮਲੇਸ਼ੀਆ, ਫਿਲਪੀਨਜ਼, ਸਿੰਗਾਪੁਰ, ਮਿਆਂਮਾਰ, ਕੰਬੋਡੀਆ, ਲਾਓਸ ਅਤੇ ਬਰੁਨੇਈ ਸ਼ਾਮਲ ਹਨ। ਦੇਸ਼ ਦੀ ਰਾਜਧਾਨੀ ‘ਚ 69ਵੇਂ ਗਣਤੰਤਰ ਦਿਵਸ ਦੇ ਸਮਾਰੋਹਾਂ ਲਈ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਹਜ਼ਾਰਾਂ ਸੁਰੱਖਿਆ ਕਰਮਚਾਰੀਆਂ ਨੂੰ ਕਿਸੇ ਵੀ ਅੱਤਵਾਦੀ ਹਮਲੇ ਜਾਂ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਤਾਇਨਾਤ ਕੀਤਾ ਗਿਆ ਹੈ। ਅੱਠ ਕਿਲੋਮੀਟਰ ਲੰਬੇ ਪਰੇਡ ਰਸਤੇ ਉੱਤੇ ਨਜ਼ਰ ਰੱਖਣ ਲਈ ਮੋਬਾਇਲ ਹਿੱਟ ਟੀਮ , ਜਹਾਜ਼- ਰੋਧੀ ਪ੍ਰਣਾਲੀਆਂ ਅਤੇ ਸ਼ਾਰਪਸ਼ੂਟਰਜ਼ ਨੂੰ ਤਿਆਰ ਰੱਖਿਆ ਗਿਆ। ਉੱਚੀਆਂ ਇਮਾਰਤਾਂ ਉੱਤੇ ਸ਼ੂਟਰਾਂ ਨੂੰ ਤਾਇਨਾਤ ਕੀਤਾ ਗਿਆ।
ਗਣਤੰਤਰ ਦਿਵਸ ਸੰਬੰਧੀ ਖਾਸ ਗੱਲਾਂ—
* ਭਾਰਤ-ਆਸੀਆਨ ਸੰਮੇਲਨ ਵਿੱਚ ਸ਼ਾਮਲ ਹੋਣ ਆਏ ਆਸੀਆਨ ਦੇਸ਼ਾਂ ਦੇ ਨੇਤਾ ਗਣਤੰਤਰ ਦਿਵਸ ਦੀ ਪਰੇਡ ਵਿੱਚ ਮੁੱਖ ਮਹਿਮਾਨ ਬਣੇ, ਜੋ ਪਹਿਲੀ ਵਾਰ ਹੋਇਆ। ਇਨ੍ਹਾਂ ਸਾਰੇ ਨੇਤਾਵਾਂ ਨੂੰ ਸਨਮਾਨਤ ਕੀਤਾ ਗਿਆ।
* ਸਾਰੇ ਮੁੱਖ ਮਹਿਮਾਨ ਸਭ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਗਏੇ। ਫਿਰ ਸਵੇਰੇ 9.35 ਵਜੇ ਸਭ ਵੱਖ-ਵੱਖ ਕਾਰਾਂ ਰਾਹੀਂ ਸਮਾਰੋਹ ਥਾਂ ‘ਤੇ ਪੁੱਜੇ। ਪ੍ਰੋਟੋਕਾਲ ਦੇ ਮੁਤਾਬਕ ਸਭ ਤੋਂ ਪਹਿਲਾਂ ਬਰੁਨੇਈ ਦੇ ਪ੍ਰਧਾਨ ਮੰਤਰੀ ਅਤੇ ਫਿਰ ਥਾਈਲੈਂਡ ਦੇ ਰਾਜੇ ਪਹੁੰਚੇ।
* ਪਰੇਡ ਇੰਡੀਆ ਗੇਟ ਉੱਤੇ ਸਥਿਤ ਅਮਰ ਜੋਤੀ ਤੋਂ ਸ਼ੁਰੂ ਹੋਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਤਿਰੰਗੇ ਨੂੰ ਲਹਿਰਾਇਆ । ਰਾਸ਼ਟਰੀ ਗੀਤ ਦੇ ਨਾਲ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਦੇ ਬਾਅਦ ਪਰੇਡ ਸ਼ੁਰੂ ਹੋਈ।
* ਪਹਿਲੀ ਵਾਰ ਇਸ ਪਰੇਡ ਵਿੱਚ ਬੀ.ਐੱਸ.ਐੱਫ ਦੀ ਮਹਿਲਾ ਵਿੰਗ ਨੇ ਮੋਟਰਸਾਈਕਲ ‘ਤੇ ਕਰਤੱਬ ਦਿਖਾਏ।
* ਫੌਜ ਦੇ ਜਵਾਨਾਂ ਦੇ ਹੱਥਾਂ ਵਿੱਚ 10 ਆਸੀਆਨ ਦੇਸ਼ਾਂ ਦੇ ਝੰਡੇ ਸਨ। ਹਵਾਈ ਫੌਜ ਦੇ ਕਈ ਜਹਾਜ਼ਾਂ ਦੇ ਨਾਲ ਐੱਮ.ਆਈ – 17 ਅਤੇ ਰੁਦਰ ਹਥਿਆਰਬੰਦ ਹੈਲੀਕਾਪਟਰ ਨੇ ਵੀ ਸਲਾਮੀ ਦਿੱਤੀ।
* ਫੌਜ ਦੇ ਟੀ-90 ਟੈਂਕ , ਬ੍ਰਹਮੋਸ ਮਿਜ਼ਾਇਲ ਸਿਸਟਮ , ਅਕਾਸ਼ ਮਿਜ਼ਾਇਲ ਸਿਸਟਮ ਵੀ ਪਰੇਡ ਵਿੱਚ ਸ਼ਾਮਿਲ ਹੋਈਆਂ।
* ਪਹਿਲੀ ਵਾਰ ਪਰੇਡ ਵਿੱਚ ਆਕਾਸ਼ਬਾਣੀ ਦੀ ਝਾਕੀ ਦਿਖਾਈ ਗਈ ਜਿਸ ਨੇ 23 ਝਾਕੀਆਂ ਦੀ ਅਗਵਾਈ ਕੀਤੀ। ਆਕਾਸ਼ਬਾਣੀ ਦੀ ਝਾਕੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾਣ ਵਾਲੀ ‘ਮਨ ਕੀ ਬਾਤ’ ਦੀ ਝਲਕ ਦਿਖਾਈ।
* ਗਣਤੰਤਰ ਦਿਵਸ ਦੀ ਪਰੇਡ ਦੇਖਣ ਲਈ ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਕਈ ਹਿੱਸਿਆਂ ਤੋਂ ਆਏ ਕਰੀਬ 61 ਆਦੀਵਾਸੀ ਮਹਿਮਾਨਾਂ ਨੂੰ ਵੀ ਸੱਦਿਆ ਗਿਆ। ਦਿੱਲੀ ਵਿੱਚ ਸੁਰੱਖਿਆ ਨੂੰ ਲੈ ਕੇ 60, 000 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

ਅਮਰੀਕਾ ‘ਚ ਸ਼ਰਨਾਰਥੀਆਂ ਨੂੰ ਨਾਜਾਇਜ਼ ਰੂਪ ‘ਚ ਹਿਰਾਸਤ ‘ਚ ਲੈਣ ਵਾਲਾ ਦੱਖਣਪੰਥੀ ਸੰਗਠਨ ਦਾ ਮੈਂਬਰ ਗਿ੍ਫ਼ਤਾਰ

Read Full Article
    ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

ਅਮਰੀਕਾ ਚ ਭਾਰਤਵੰਸ਼ੀ ਡਾਕਟਰ ‘ਤੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਦੋਸ਼ ਤੈਅ

Read Full Article
    ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕੈਲੇਫੋਰਨੀਆ ‘ਚ ਮਿਲੀ ਵੱਡੀ ਰਾਹਤ

Read Full Article
    ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

ਮੁਕੇਸ਼ ਅੰਬਾਨੀ ਸਣੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਵਿਚ 3 ਭਾਰਤੀ

Read Full Article
    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article