PUNJABMAILUSA.COM

550ਵਾਂ ਪ੍ਰਕਾਸ਼ ਪੁਰਬ; ਸਾਂਝੇ ਤੌਰ ‘ਤੇ ਸਮਾਗਮ ਮਨਾਉਣ ਦੀਆਂ ਕੋਸ਼ਿਸ਼ਾਂ ਵਿੱਚ ਅੜਿੱਕੇ ਡਾਹ ਰਿਹਾ ਅਕਾਲੀ ਦਲ- ਕੈਪਟਨ ਅਮਰਿੰਦਰ ਸਿੰਘ

October 31
17:25 2019

ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵਫਦ ਨੂੰ ਇਜਾਜ਼ਤ ਨਾ ਦੇਣ ਦੀ ਸਖ਼ਤ ਆਲੋਚਨਾ
ਡੇਰਾ ਬਾਬਾ ਨਾਨਕ/ਸੁਲਤਾਨਪੁਰ ਲੋਧੀ, 31 ਅਕਤੂਬਰ (ਪੰਜਾਬ ਮੇਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਦਾ ਸਿਆਸੀਕਰਨ ਲਈ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਇਤਿਹਾਸਕ ਦਿਹਾੜੇ ਨੂੰ ਸਾਂਝੇ ਤੌਰ ‘ਤੇ ਮਨਾਉਣ ਦੇ ਯਤਨਾਂ ਵਿੱਚ ਅਕਾਲੀਆਂ ਵੱਲੋਂ ਅੜਿੱਕੇ ਡਾਹੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਸਤੇ ਇਜਾਜ਼ਤ/ਵੀਜ਼ਾ ਦੇਣ ਤੋਂ ਇਨਕਾਰ ਕਰਨ ਦੀ ਸਖ਼ਤ ਆਲੋਚਨਾ ਕੀਤੀ।
ਅੱਜ ਯਾਦਗਾਰੀ ਸਮਾਗਮਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਦਿਹਾੜੇ ਨੂੰ ਉਨ੍ਹਾਂ ਦੀ ਸਰਕਾਰ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ‘ਤੇ ਮਨਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸਾਂਝੇ ਰੂਪ ਵਿੱਚ ਮਨਾਉਣ ਲਈ ਸੂਬਾ ਸਰਕਾਰ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਹਰ ਹੱਥਕੰਡਾ ਵਰਤ ਕੇ ਇਨ੍ਹਾਂ ਕੋਸ਼ਿਸ਼ਾਂ ਨੂੰ ਲੀਹੋਂ ਲਾਹੁਣ ਦੀਆਂ ਘਟੀਆ ਚਾਲਾਂ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਖਾਸ ਤੌਰ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਘਟੀਆ ਪੱਧਰ ਦੀ ਸਿਆਸਤ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਲਈ ਉਨ੍ਹਾਂ ਦੀ ਸਰਕਾਰ ਨੇ 550 ਕਰੋੜ ਰੁਪਏ ਖਰਚੇ ਹਨ ਜਦਕਿ ਅਕਾਲੀ ਦਲ ਅਤੇ ਉਸ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਪਵਿੱਤਰ ਮੌਕੇ ਨੂੰ ਸਿਆਸੀ ਡਰਾਮੇ ਦਾ ਰੂਪ ਦਿੱਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਆਪਣੇ ਕੈਬਨਿਟ ਸਾਥੀਆਂ ਅਤੇ ਪੰਜਾਬ ਦੇ ਹੋਰ ਨੁਮਾਇੰਦਿਆਂ ਨੂੰ ਪਾਕਿਸਤਾਨ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਜਾਣ ਲਈ ਵੀਜ਼ਾ ਦੇਣ ਤੋਂ ਇਨਕਾਰ ਕਰਨ ਨੂੰ ਬਹੁਤ ਹੀ ਮੰਦਭਾਗਾ ਦੱਸਿਆ।
ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮਾਂ ਮੌਕੇ ਸਿਆਸਤ ਨੂੰ ਲਾਂਭੇ ਕਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਤੈਅ ਕੀਤੀ 20 ਡਾਲਰ ਫੀਸ ਨੂੰ ਵਾਪਸ ਲੈਣ ਤੋਂ ਇਨਕਾਰ ਕਰਨ ‘ਤੇ ਪਾਕਿਸਤਾਨ ਵਿਰੁੱਧ ਮੁੜ ਰੋਸ ਜ਼ਾਹਰ ਕੀਤਾ। ਉਨ੍ਹਾਂ ਨੇ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੂੰ ਸਿੱਖ ਭਾਵਨਾਵਾਂ ਤੇ ਰਵਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਫਰਾਖਦਿਲੀ ਦਿਖਾਉਣ ਲਈ ਆਖਿਆ। ਇਹ ਪੁੱਛੇ ਜਾਣ ‘ਤੇ ਕਿ ਸ਼ਰਧਾਲੂਆਂ ਵੱਲੋਂ ਸੂਬਾ ਸਰਕਾਰ ਇਹ ਫੀਸ ਅਦਾ ਕਰਨ ਲਈ ਤਿਆਰ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਵਾਸਤੇ ਕਿਸੇ ਵੀ ਤਰ੍ਹਾਂ ਦੀ ਫੀਸ ਪਾਕਿਸਤਾਨ ਨੂੰ ਦੇਣ ਦੇ ਸਿਧਾਂਤਕ ਤੌਰ ‘ਤੇ ਖਿਲਾਫ਼ ਹਨ।
ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਪਾਕਿਸਤਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤੇ ਜਾਣ ਬਾਰੇ ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਇਸ ਸਬੰਧ ਵਿੱਚ ਆਪਣੇ ਸਾਬਕਾ ਕੈਬਨਿਟ ਸਾਥੀ ਤੋਂ ਪੁੱਛਣ ਲਈ ਆਖਿਆ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਕਾਸ ਪ੍ਰੋਜੈਕਟਾਂ ਵਿੱਚੋਂ ਬਹੁਤਿਆਂ ਲਈ ਫੰਡ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਦਾਅਵਿਆਂ ਨੂੰ ਬਕਵਾਸ ਦੱਸਦਿਆਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸਿਰਫ਼ ਦੋ ਪ੍ਰੋਜੈਕਟਾਂ ਲਈ ਪੈਸਾ ਦਿੱਤਾ ਹੈ ਜਿਨ੍ਹਾਂ ਵਿੱਚੋਂ ਇਕ ਲਈ ਕੁਝ ਫੰਡ ਅਸ਼ੰਕ ਤੌਰ ‘ਤੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 550 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਬਾਕੀ ਸਮਾਗਮਾਂ ਲਈ ਹੋਰ ਫੰਡ ਖਰਚੇ ਜਾਣਗੇ।
ਹਰਸਿਮਰਤ ਵੱਲੋਂ ਉਠਾਏ ਮੁੱਦੇ ਦੀ ਸਿਆਸਤਬਾਜ਼ੀ ਵਿੱਚ ਪੈਣ ਤੋਂ ਇਨਕਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਸਿੱਖ ਭਾਈਚਾਰੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜਦੋਂ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜਥਾ ਗੁਜ਼ਰ ਰਿਹਾ ਹੋਵੇਗਾ ਤਾਂ ਉਸ ਵੇਲੇ ਦੇਸ਼ ਦੇ ਉਪ ਰਾਸ਼ਟਰਪਤੀ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹੋਣਗੇ।
ਮੁੱਖ ਮੰਤਰੀ ਨੇ ਡੇਰਾ ਬਾਬਾ ਨਾਨਕ ਵਿਖੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਜ਼ੀਰੋ ਲਾਈਨ ਉੱਪਰ ਕਰਤਾਰਪੁਰ ਲਾਂਘੇ ਦੇ ਕੰਮ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਜੋ 9 ਨਵੰਬਰ ਨੂੰ ਸ਼ਰਧਾਲੂਆਂ ਲਈ ਖੁੱਲ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਸਾਰੇ ਕੰਮ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨਿਗਰਾਨੀ ਹੇਠ ਲੈਂਡ ਪੋਰਟ ਅਥਾਰਟੀ ਦਾ ਇਟੇਗਰੇਟਿਡ ਚੈਕ ਪੋਸਟ ਦਾ ਕੰਮ ਹੀ ਚੱਲ ਰਿਹਾ ਹੈ ਜੋ 9 ਨਵੰਬਰ ਤੱਕ ਮੁਕੰਮਲ ਹੋ ਜਾਣ ਦੀ ਆਸ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

ਅਮਰੀਕਾ ਦੇ ਯੂਟਾ ਸੂਬੇ ਦੇ ਇਕ ਘਰ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ; ਇਕ ਜ਼ਖਮੀ

Read Full Article
    ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

ਸ਼ਿਕਾਗੋ ਹਵਾਈ ਅੱਡੇ ‘ਤੇ ਤੂਫਾਨ ਕਾਰਨ ਉਡਾਣਾਂ ‘ਤੇ ਕਈ ਘੰਟਿਆਂ ਲਈ ਲੱਗੀ ਰੋਕ

Read Full Article
    ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

ਸਾਲ 2020 ‘ਚ ਟੈਕਸਾਸ ਨੇ ਦਿੱਤੀ ਪਹਿਲੀ ਮੌਤ ਦੀ ਸਜ਼ਾ

Read Full Article
    ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

ਫਲੋਰੀਡਾ ‘ਚ ਡਾਕਟਰ ‘ਤੇ ਪਤਨੀ ਤੇ 3 ਬੱਚਿਆਂ ਨੂੰ ਮਾਰਨ ਦੇ ਦੋਸ਼ ਤੈਅ

Read Full Article
    ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

ਫੈਡਰਲ ਜੱਜ ਵੱਲੋਂ ਰਾਸ਼ਟਰਪਤੀ ਟਰੰਪ ਦੇ ਸ਼ਰਣਾਰਥੀਆਂ ‘ਤੇ ਰੋਕ ਲਗਾਉਣ ਵਾਲੇ ਹੁਕਮ ‘ਤੇ ਰੋਕ

Read Full Article
    ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

ਨੈਨਸੀ ਪੇਲੋਸੀ ਨੇ ਟਰੰਪ ਦੇ ਵਿਰੁੱਧ ਮਹਾਦੋਸ਼ ਦੀ ਕਾਰਵਾਈ ਦੇ 2 ਦਸਤਾਵੇਜ਼ ਸੈਨੇਟ ਨੂੰ ਸੌਂਪੇ

Read Full Article
    ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

ਭਾਰਤੀ ਮੰਦਹਾਲੀ ਦੇ ਸਾਏ ਹੇਠ ਪ੍ਰਵਾਸੀ ਭਾਰਤੀ ਵੀ ਆਏ

Read Full Article
    ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

ਕੈਲੀਫੋਰਨੀਆ ‘ਚ ਹੋਣ ਵਾਲੀਆਂ ਵੱਖ-ਵੱਖ ਚੋਣਾਂ ਲਈ ਪੰਜਾਬੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਜ਼ੋਰ ਅਜ਼ਾਮਇਸ਼

Read Full Article
    ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

ਨਵੇਂ ਸ਼ੁਰੂ ਹੋਏ ਗੁਰਦੁਆਰੇ ਦੇ ਬਾਹਰ ਨਸਲੀ ਨਿਸ਼ਾਨ ਉਕੇਰੇ

Read Full Article
    ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

ਫਰਿਜ਼ਨੋ ਵਿਖੇ 73 ਸਾਲਾ ਬਜ਼ੁਰਗ ਦੀ ਭੇਦਭਰੀ ਹਾਲਾਤ ‘ਚ ਮੌਤ

Read Full Article
    ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿਚ ਲੋਹੜੀ

Read Full Article
    ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

ਸੈਨੇਟ ‘ਚ ਟਰੰਪ ਖਿਲਾਫ 21 ਜਨਵਰੀ ਨੂੰ ਸ਼ੁਰੂ ਹੋ ਸਕਦੀ ਮਹਾਦੋਸ਼ ਮਾਮਲੇ ਦੀ ਸੁਣਵਾਈ!

Read Full Article
    ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

ਮਹਾਦੋਸ਼ ਦੀ ਸੁਣਵਾਈ ਦੌਰਾਨ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਲੋੜੀਂਦੇ ਸਬੂਤ ਮਿਲੇ : ਨੈਨਸੀ

Read Full Article
    ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

ਅਮਰੀਕਾ ਘੱਟੋ-ਘੱਟ ਇਕ ਦਰਜਨ ਸਾਊਦੀ ਟਰੇਨੀਆਂ ਨੂੰ ਵਾਪਸ ਭੇਜੇਗਾ

Read Full Article
    ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

ਸ਼ਿਕਾਗੋ ‘ਚ ਤੇਜ਼ ਤੂਫ਼ਾਨ ਕਾਰਨ 1000 ਤੋਂ ਵੱਧ ਉਡਾਣਾਂ ਰੱਦ

Read Full Article