PUNJABMAILUSA.COM

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਡਾਇਲਸਿਸ ਮਸ਼ੀਨਾਂ ਲਾਉਣ ਦਾ ਸੈਂਕੜਾ ਮਾਰਿਆ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਡਾਇਲਸਿਸ ਮਸ਼ੀਨਾਂ ਲਾਉਣ ਦਾ ਸੈਂਕੜਾ ਮਾਰਿਆ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਡਾਇਲਸਿਸ ਮਸ਼ੀਨਾਂ ਲਾਉਣ ਦਾ ਸੈਂਕੜਾ ਮਾਰਿਆ
July 20
17:28 2017

* 2 ਦਿਨਾਂ ਵਿਚ ਪੰਜਾਬ ਵਿਚ 5 ਡਾਇਲਸਿਸ ਮਸ਼ੀਨਾਂ ਲਾਈਆਂ
* 31 ਮਾਰਚ ਤੱਕ 50 ਮਸ਼ੀਨਾਂ ਹੋਰ ਲਾਈਆਂ ਜਾਣਗੀਆਂ
ਪਟਿਆਲਾ, 20 ਜੁਲਾਈ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਅੱਜ ਤੇ ਕਲ 2 ਦਿਨਾਂ ਵਿਚ ਪੰਜਾਬ ਦੇ 2 ਸ੍ਰਕਾਰੀ ਹਸਪਤਾਲਾਂ ਸਮੇਤ 5 ਹਸਪਤਾਲਾਂ ਵਿਚ 5 ਡਾਇਲਸਿਸ ਮਸ਼ੀਨਾਂ ਦਾ ਉਦਘਾਟਨ ਕੀਤਾ ਗਿਆ। ਡਾ. ਓਬਰਾਏ ਨੇ ਦੱਸਿਆ ਕਿ ਪੰਜਾਬ ਖਾਣ-ਪੀਣ ਅਨਿਯਮਤ ਹੋਣ ਕਰਕੇ ਗੁਰਦਿਆਂ ਦੀ ਬਿਮਾਰੀ ਵਿਚ ਬੇਇਨਤਾਹ ਵਾਧਾ ਹੋਇਆ ਹੈ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਇਸ ਬਿਮਾਰੀ ਦੇ ਖਿਲਾਫ਼ ਲੜਨ ਦੇ ਲਈ ਪਿਛਲੇ 2 ਸਾਲਾਂ ਤੋਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਮਹਾਰਾਸ਼ਟਰ ਵਿਚ ਲੋਕਾਂ ਦੀ ਮੰਗ ਅਨੁਸਾਰ ਸ੍ਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਡਾਇਲਸਿਸ ਮਸ਼ੀਨਾ ਲੁਆਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ 3 ਹਸਪਤਾਲਾਂ ਵਿਚ ਹੋਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੇ ਨਾਲ ਮਿਲ ਕੇ ਕੀਤਾ ਗਿਆ।
ਡਾ ਓਬਰਾਏ ਨੇ ਦੱਸਿਆ ਕਿ ਡਾਇਲਸਿਸ ਮਸ਼ੀਨਾਂ ਲਾਉਣ ਦੇ ਲਈ ਐੱਨ.ਆਰ.ਆਈ. ਵੀਰ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਐੱਨ.ਆਰ.ਆਈ. ਵੀਰ ਜੋ ਕਿ ਆਪਣੇ ਇਲਾਕੇ ਲਈ ਕੁਝ ਕਰਨਾ ਚਾਹੁੰਦੇ ਹਨ ਅਤੇ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰਾਹੀਂ ਆਪਣੇ ਇਲਾਕਿਆਂ ਲਈ ਮਾਨਵਤਾ ਦੀ ਸੇਵਾ ਕਰ ਰਹੇ ਹਨ।
ਡਾ ਓਬਰਾਏ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਦਸੂਹਾ ਸਿਵਲ ਹਸਪਤਾਲ ਜਿਥੇ ਪਹਿਲਾਂ ਹੀ 2 ਡਾਇਲਸਿਸ ਮਸ਼ੀਨਾਂ ਚੱਲ ਰਹੀਆਂ ਹਨ। ਉਸ ਹਸਪਤਾਲ ਵਿਚ ਅਮਰੀਕਾ ਦੇ ਸਟਾਕਕਨ ਦੇ ਰਾਜੇਸ਼ ਮਲਹੋਤਰਾ ਵਲੋਂ ਡਾਇਲਸਿਸ ਦੀ ਮਸ਼ੀਨ ਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿਚ ਟਰੱਸਟ ਵਲੋ ਇਕ ਹੋਰ ਮਸ਼ੀਨ ਪਰਸੋਂ ਲਾ ਦਿੱਤੀ ਜਾਵੇਗੀ।
ਟਾਂਡਾ ਉੜ ਮੁੜ ਦੇ ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ ਵਿਚ ਟਰੱਸਟ ਵਲੋਂ ਪਹਿਲਾਂ ਹੀ 3 ਮਸ਼ੀਨਾਂ ਚੱਲ ਰਹੀਆਂ ਹਨ ਅਤੇ ਅੱਜ ਇਕ ਹੋਰ ਮਸ਼ੀਨ ਦਾ ਉਦਘਾਟਨ ਫਰੀਮਾਂਟ, ਅਮਰੀਕਾ ਦੇ ਡਾ. ਪ੍ਰਿਤਪਾਲ ਸਿੰਘ ਦੇ ਸਹਿਯੋਗ ਸਦਕਾ 4 ਮਸ਼ੀਨਾਂ ਹੋ ਗਈਆਂ ਹਨ।
ਹੁਸ਼ਿਆਰਪੁਰ ਦਾ ਨਾਰਦ ਹਸਪਤਾਲ ਜੋ ਕਿ ਰੈਡ ਕਰਾਸ ਦੇ ਸਹਿਯੋਗ ਨਾਲ ਚੱਲਦਾ ਹੈ, ਵਿਚ ਫੇਯਰ ਫ਼ੀਲਡ ਅਮਰੀਕਾ ਦੇ ਗੁਰਪਾਲ ਡਡਵਾਲ ਵਲੋਂ ਕੀਤੀ ਗਈ ਮਾਲੀ ਸਹਾਇਤਾ ਨਾਲ ਡਾਇਲਸਿਸ ਦੀ ਮਸ਼ੀਨ ਦਾ ਉਦਘਟਨ ਕੀਤਾ ਗਿਆ। ਇਸ ਹਸਪਤਾਲ ਵਿਚ ਪਹਿਲਾਂ ਤੋਂ ਹੀ ਟਰੱਸਟ ਵਲੋਂ ਇਕ ਮਸ਼ੀਨ ਚਲ ਰਹੀ ਹੈ।
ਡਾ ਓਬਰਾਏ ਨੇ ਦੱਸਿਆ ਕਿ ਬੀਤੇ ਦਿਨ ਨੰਗਲ ਦੇ ਬੀ.ਬੀ.ਐਮ.ਬੀ. ਹਸਪਤਾਲ ਜਿਥੇ ਪਹਿਲਾਂ ਹੀ 2 ਮਸ਼ੀਨਾਂ ਟ੍ਰਸ੍ਟ ਵਲੋਂ ਦਿੱਤੀਆਂ ਗਈਆਂ ਹਨ ਵਿਚ ਵੀ ਇੱਕ ਹੋਰ ਮਸ਼ੀਨ ਸੈਕਰਾਮੈਂਟੋ ਅਮਰੀਕਾ ਦੇ ਜਸਵਿੰਦਰ ਸ਼ੇਰਗਿੱਲ ਅਤੇ ਪਰਮਜੀਤ ਖਹਿਰਾ ਵਲੋਂ ਟ੍ਰਸ੍ਟ ਦੇ ਸਹਿਯੋਗ ਨਾਲ ਲਾਈ ਗਈ ਹੈ।
ਓਬਰਾਏ ਨੇ ਦੱਸਿਆ ਕਿ ਇੱਸੇ ਤਰ੍ਹਾਂ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਮਾਤਾ ਨਾਨਕੀ ਹਸਪਤਾਲ ਵਿਚ ਜਿਥੇ ਪਹਿਲਾਂ ਹੀ 3 ਡਾਇਲਸਿਸ ਮਸ਼ੀਨਾਂ ਟਰੱਸਟ ਵਲੋਂ ਚਲ ਰਹੀਆਂ ਹਨ ਅਤੇ ਅਮਰੀਕਾ ਦੇ ਸਤਿੰਦਰ ਹੇਅਰ ਵਲੋਂ ਦਿੱਤੇ ਸਹਿਯੋਗ ਨਾਲ ਇਕ ਹੋਰ ਮਸ਼ੀਨ ਦਾ ਉਦਘਾਟਨ ਕੀਤਾ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ 2 ਅਪ੍ਰੈਲ ਤੋਂ ਸਵੀਕਾਰ ਕਰੇਗਾ ਐੱਚ-1ਬੀ ਵੀਜ਼ਾ ਦੀ ਅਰਜ਼ੀ

ਅਮਰੀਕਾ 2 ਅਪ੍ਰੈਲ ਤੋਂ ਸਵੀਕਾਰ ਕਰੇਗਾ ਐੱਚ-1ਬੀ ਵੀਜ਼ਾ ਦੀ ਅਰਜ਼ੀ

Read Full Article
    ਫਰਿਜ਼ਨੋ ਦੇ ਪੰਜਾਬੀ ਡਾਕਟਰ ‘ਤੇ 68 ਮਿਲੀਅਨ ਡਾਲਰ ਦਾ ਜੁਰਮਾਨਾ

ਫਰਿਜ਼ਨੋ ਦੇ ਪੰਜਾਬੀ ਡਾਕਟਰ ‘ਤੇ 68 ਮਿਲੀਅਨ ਡਾਲਰ ਦਾ ਜੁਰਮਾਨਾ

Read Full Article
    ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ ‘ਚ 40 ਬਿਲੀਅਨ ਡਾਲਰ ਦਾ ਝਟਕਾ

ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ ‘ਚ 40 ਬਿਲੀਅਨ ਡਾਲਰ ਦਾ ਝਟਕਾ

Read Full Article
    ਭਾਰਤੀ ਮੂਲ ਦੇ ਅਮੀਸ਼ ਪਟੇਲ ਨੇ ਨਸ਼ੇ ਦੀ ਹਾਲਤ ‘ਚ ਪਤੀ-ਪਤਨੀ ਨੂੰ ਦਰੜਿਆ

ਭਾਰਤੀ ਮੂਲ ਦੇ ਅਮੀਸ਼ ਪਟੇਲ ਨੇ ਨਸ਼ੇ ਦੀ ਹਾਲਤ ‘ਚ ਪਤੀ-ਪਤਨੀ ਨੂੰ ਦਰੜਿਆ

Read Full Article
    ਭਾਰਤ ‘ਚ ਕਾਲ ਸੈਂਟਰ ਦੀਆਂ ਨੌਕਰੀਆਂ ‘ਤੇ ਖਤਰਾ

ਭਾਰਤ ‘ਚ ਕਾਲ ਸੈਂਟਰ ਦੀਆਂ ਨੌਕਰੀਆਂ ‘ਤੇ ਖਤਰਾ

Read Full Article
    ਅਵਤਾਰ ਸਿੰਘ ਸੰਧੂ (ਲਾਲੀ) ਦੀ ਅਚਨਚੇਤ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਅਵਤਾਰ ਸਿੰਘ ਸੰਧੂ (ਲਾਲੀ) ਦੀ ਅਚਨਚੇਤ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

Read Full Article
    3 ਅਮਰੀਕੀ ਬੰਧਕਾਂ ਦੀ ਰਿਹਾਈ ਦੇ ਬਾਰੇ ‘ਚ ਉੱਤਰ ਕੋਰੀਆ ਕਰ ਰਿਹਾ ਹੈ ਅਮਰੀਕਾ ਤੇ ਸਵੀਡਨ ਨਾਲ ਗੱਲਬਾਤ

3 ਅਮਰੀਕੀ ਬੰਧਕਾਂ ਦੀ ਰਿਹਾਈ ਦੇ ਬਾਰੇ ‘ਚ ਉੱਤਰ ਕੋਰੀਆ ਕਰ ਰਿਹਾ ਹੈ ਅਮਰੀਕਾ ਤੇ ਸਵੀਡਨ ਨਾਲ ਗੱਲਬਾਤ

Read Full Article
    ਟੈਕਸਾਸ ਸੂਬੇ ‘ਚ ਧਮਾਕਾ, 2 ਗੰਭੀਰ ਜ਼ਖਮੀ

ਟੈਕਸਾਸ ਸੂਬੇ ‘ਚ ਧਮਾਕਾ, 2 ਗੰਭੀਰ ਜ਼ਖਮੀ

Read Full Article
    ਕੈਂਬ੍ਰਿਜ਼ ਐਨਾਲਯਟਿਕਾ ਨੇ ਟਰੰਪ ਦੇ ਚੋਣ ਪ੍ਰਚਾਰ ਕਰਨ ਲਈ 5 ਕਰੋੜ ਫੇਸਬੁੱਕ ਯੂਜ਼ਰਾਂ ਦੀ ਨਿੱਜੀ ਜਾਣਕਾਰੀ ਕੀਤੀ ਸੀ ਚੋਰੀ

ਕੈਂਬ੍ਰਿਜ਼ ਐਨਾਲਯਟਿਕਾ ਨੇ ਟਰੰਪ ਦੇ ਚੋਣ ਪ੍ਰਚਾਰ ਕਰਨ ਲਈ 5 ਕਰੋੜ ਫੇਸਬੁੱਕ ਯੂਜ਼ਰਾਂ ਦੀ ਨਿੱਜੀ ਜਾਣਕਾਰੀ ਕੀਤੀ ਸੀ ਚੋਰੀ

Read Full Article
    ਅਮਰੀਕਾ ਅਤੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਲਈ ਤਿਆਰ

ਅਮਰੀਕਾ ਅਤੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਲਈ ਤਿਆਰ

Read Full Article
    ਭਾਰਤੀ-ਅਮਰੀਕੀ ਕਾਰੋਬਾਰੀ ਨੇ ਸ਼ਿਕਾਗੋ ਯੂਨੀਵਰਸਿਟੀ ਨੂੰ ਦਾਨ ਕੀਤੇ 50 ਲੱਖ ਡਾਲਰ

ਭਾਰਤੀ-ਅਮਰੀਕੀ ਕਾਰੋਬਾਰੀ ਨੇ ਸ਼ਿਕਾਗੋ ਯੂਨੀਵਰਸਿਟੀ ਨੂੰ ਦਾਨ ਕੀਤੇ 50 ਲੱਖ ਡਾਲਰ

Read Full Article
    ਕੈਲੀਫੋਰਨੀਆ ਦੇ ਮਾਲ ‘ਚ ਗੋਲੀਬਾਰੀ, 1 ਔਰਤ ਦੀ ਮੌਤ ਹਮਲਾਵਰ ਬੁਰੀ ਤਰ੍ਹਾਂ ਜ਼ਖਮੀ

ਕੈਲੀਫੋਰਨੀਆ ਦੇ ਮਾਲ ‘ਚ ਗੋਲੀਬਾਰੀ, 1 ਔਰਤ ਦੀ ਮੌਤ ਹਮਲਾਵਰ ਬੁਰੀ ਤਰ੍ਹਾਂ ਜ਼ਖਮੀ

Read Full Article
    ਕਾਲਾ ਧਨ ਲਿਆਉਣ ਤੇ ਗਲਤ ਬ੍ਰਾਂਡਡ ਦਵਾਈਆਂ ਦੀ ਤਸਕਰੀ ਦੇ ਦੋਸ਼ ‘ਚ ਭਾਰਤੀ ਨੂੰ 33 ਮਹੀਨੇ ਦੀ ਸਜ਼ਾ

ਕਾਲਾ ਧਨ ਲਿਆਉਣ ਤੇ ਗਲਤ ਬ੍ਰਾਂਡਡ ਦਵਾਈਆਂ ਦੀ ਤਸਕਰੀ ਦੇ ਦੋਸ਼ ‘ਚ ਭਾਰਤੀ ਨੂੰ 33 ਮਹੀਨੇ ਦੀ ਸਜ਼ਾ

Read Full Article
    ਟਰੰਪ ਪ੍ਰਸ਼ਾਸਨ ਵੱਲੋਂ ਐੱਫ.ਬੀ.ਆਈ. ਦੇ ਸਾਬਕਾ ਉਪ ਨਿਦੇਸ਼ਕ ਐਡ੍ਰਿਊ ਮੈਕੇਬ ਬਰਖਾਸਤ

ਟਰੰਪ ਪ੍ਰਸ਼ਾਸਨ ਵੱਲੋਂ ਐੱਫ.ਬੀ.ਆਈ. ਦੇ ਸਾਬਕਾ ਉਪ ਨਿਦੇਸ਼ਕ ਐਡ੍ਰਿਊ ਮੈਕੇਬ ਬਰਖਾਸਤ

Read Full Article
    Indian man jailed for 33 months in US

Indian man jailed for 33 months in US

Read Full Article